Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਹੂੰਝਾਫੇਰੂ ਜਿੱਤ ਹਾਸਲ ਕਰੇਗੀ: ਬੇਦੀ ਕਿਹਾ, ਮੰਤਰੀ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਨੇ ਵਿਕਾਸ ਦੇ ਰਿਕਾਰਡ ਤੋੜੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 1 ਅਗਸਤ: ਮੁਹਾਲੀ ਦੇ ਸਾਬਕਾ ਕੌਂਸਲਰ, ਲੋਕਹਿਤਾਂ ਲਈ ਅਦਾਲਤਾਂ ਵਿਚ ਕੇਸ ਦਾਇਰ ਕਰਨ ਤੋਂ ਗੁਰੇਜ਼ ਨਾ ਕਰਨ ਵਾਲੇ ਅਤੇ ਵੱਡੇ ਮਸਲਿਆਂ ਦਾ ਹੱਲ ਕਰਵਾਉਣ ਵਾਲੇ ਸਮਾਜਸੇਵੀ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਮੋਹਾਲੀ ਵਿਚ ਰਿਕਾਰਡਤੋੜ ਵਿਕਾਸ ਹੋਏ ਹਨ ਅਤੇ ਇਸਦੇ ਚਲਦੇ ਆਉਂਦੀਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾ ਫੇਰੂ ਜਿੱਤ ਹਾਸਿਲ ਕਰੇਗੀ| ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਦੋ ਪ੍ਰਮੁੱਖ ਕੰਮਾਂ ਵਿਚੋਂ ਪਾਣੀ ਦੀ ਸਪਲਾਈ ਵਾਸਤੇ ਤਿੰਨ ਟਿਊਬਵੈਲ ਲਗਵਾਉਣੇ ਸ਼ਾਮਿਲ ਹਨ ਜੋ ਕਿਸੇ ਵੀ ਹੋਰ ਵਾਰਡ ਵਿਚ ਪਿਛਲੀ ਨਿਗਮ ਦੇ ਦੌਰਾਨ ਨਹੀਂ ਲੱਗੇ| ਇਸੇ ਤਰ੍ਹਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਟੈਂਕਰ ਬਣਵਾਏ ਗਏ ਅਤੇ ਇਸ ਨਾਲ ਪਾਣੀ ਦੀ ਨਿਕਾਸੀ ਕੀਤੀ ਗਈ ਜਿਸ ਨਾਲ ਹੁਣ ਲੋਕਾਂ ਦੇ ਘਰ ਬਰਸਾਤੀ ਪਾਣੀ ਨਹੀਂ ਵੜਦਾ ਨਹੀਂ ਤਾਂ ਬਰਸਾਤ ਸ਼ਿਮਲੇ ਵਿਚ ਹੁੰਦੀ ਸੀ ਤਾਂ ਉਨ੍ਹਾਂ ਦੇ ਵਾਰਡ ਦੇ ਲੋਕਾਂ ਨੂੰ ਫਿਕਰ ਪੈ ਜਾਂਦੀ ਸੀ ਕਿ ਬਰਸਾਤ ਵਿਚ ਉਨ੍ਹਾਂ ਦੇ ਘਰਾਂ ਵਿਚ ਨੁਕਸਾਨ ਨਾ ਹੋ ਜਾਵੇ| ਉਨ੍ਹਾਂ ਕਿਹਾ ਕਿ ਵਾਰਡ ਦੇ ਲਗਭਗ ਸਾਰੇ ਕੰਮ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਕੰਮ ਜੋ ਲਾਕਡਾਉਨ ਕਰਕੇ ਰੁਕੇ ਹੋਏ ਸਨ, ਹੁਣ ਹੋ ਜਾਣਗੇ| ਮੁਹਾਲੀ ਦੇ ਫੇਜ਼-3ਬੀ1 ਦੇ ਕਮਿਊਨਟੀ ਸੈਂਟਰ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਫੇਜ਼-3ਬੀ2 ਤੇ 3ਬੀ1 ਦਾ ਹਿੱਸਾ ਹੈ ਅਤੇ ਇਸ ਵਾਸਤੇ 3 ਕਰੋੜ ਰੁਪਏ ਦੀ ਰਕਮ ਮੰਤਰੀ ਸਿੱਧੂ ਨੇ ਪਾਸ ਕਰਵਾਈ ਹੈ ਜਿਸ ਨਾਲ ਇਹ ਕਮਿਊਨਟੀ ਸੈਂਟਰ ਨਿਵਕੇਲੇ ਕਿਸਮ ਦਾ ਬਣੇਗਾ ਜਿਸ ਨਾਲ ਲੋਕਾਂ ਨੂੰ ਭਾਰੀ ਸਹੂਲਤ ਮਿਲੇਗੀ| ਉਨ੍ਹਾਂ ਕਿਹਾ ਕਿ ਵਿਕਾਸ ਦੀ ਗਤੀ ਚਲਦੀ ਰਹਿੰਦੀ ਹੈ ਅਤੇ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਰੁਕੇ ਹੋਏ ਕਈ ਕੰਮ ਸ਼ੁਰੂ ਹੋਏ ਹਨ ਜਿਵੇਂ ਸੀਵਰੇਜ ਦਾ ਪ੍ਰੋਜੈਕਟ ਜਿਸ ਰਾਹੀਂ ਪੂਰੇ ਸ਼ਹਿਰ ਦੀ ਨਵੀਂ ਵੱਡੀ ਪਾਈਪ ਲਾਈਨ ਪੈ ਰਹੀ ਹੈ ਜੋ ਕਿ ਸ਼ਹਿਰ ਦੀ ਲਾਈਫ ਲਾਈਨ ਹੈ| ਉਨ੍ਹਾਂ ਕਿਹਾ ਕਿ ਪੁਰਾਣੀ ਸੀਵਰੇਜ ਲਾਈਨ ਪੂਰੀ ਤਰ੍ਹਾਂ ਗਾਦ ਨਾਲ ਭਰੀ ਹੋਈ ਹੈ ਅਤੇ ਜੇਕਰ ਇਸਨੂੰ ਨਾ ਬਦਲਿਆ ਜਾਂਦਾ ਤਾਂ ਸ਼ਹਿਰ ਦਾ ਬਹੁਤ ਨੁਕਸਾਨ ਹੋਣਾ ਸੀ| ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੋਹਾਲੀ ਵਿਚ ਪਾਣੀ ਦੀ ਸਪਲਾਈ ਲਈ 14 ਕਰੋੜ ਰੁਪਏ ਖਰਚ ਹੋਣਗੇ ਜਿਸ ਵਿਚ ਵਾਟਰ ਟ੍ਰੀਟਮੈਂਟ ਦੀ ਓਵਰਹਾਲਿੰਗ ਵੀ ਹੋਣੀ ਹੈ| ਇਸ ਰਾਹੀਂ 5 ਬੂਸਟਰ ਪਲਾਂਟ ਲਗਣੇ ਹਨ ਜਿਸ ਨਾਲ ਪਾਣੀ ਦੀ ਸਪਲਾਈ ਦੀ ਸਮੱਸਿਆ ਲਗਭਗ ਹੱਲ ਹੋ ਜਾਵੇਗੀ| ਉਨ੍ਹਾਂ ਕਿਹਾ ਕਿ ਇਸਦੇ ਨਾਲ ਨਾਲ ਕਜੌਲੀ ਤੋਂ ਬਾਕਾਇਦਾ ਤੌਰ ਤੇ 5 ਐਮ.ਜੀ.ਡੀ. ਪਾਣੀ ਦੀ ਸਪਲਾਈ ਲਈ ਵੀ ਵਾਟਰ ਟ੍ਰੀਟਮੈਂਟ ਪਲਾਂਟ ਸੰੰਨੀ ਇਨਕਲੇਵ ਕੋਲ ਲਗਾਇਆ ਜਾ ਰਿਹਾ ਹੈ| ਸਿਹਤ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਸਿਹਤ ਮੰਤਰੀ ਸਿੱਧੂ ਦੀ ਸ਼ਹਿਰ ਨੂੰ ਦੇਣ ਹੈ ਕਿ ਫੇਜ਼-3ਬੀ1 ਦੀ ਡਿਸਪੈਂਸਰੀ ਨੂੰ 50 ਬੈੱਡਾਂ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ, ਸ਼ਹਿਰ ਵਿਚ ਮੈਡੀਕਲ ਕਾਲਜ ਆ ਰਿਹਾ ਹੈ ਅਤੇ ਹੁਣ ਸ਼ਹਿਰ ਵਿਚਲੀਆਂ ਸੁਸਾਇਟੀਆਂ ਦੇ ਕੰਮਾਂ ਵਾਸਤੇ ਵੀ ਮੰਤਰੀ ਸਿੱਧੂ ਨੇ 2 ਕਰੋੜ ਰੁਪਏ ਪਾਸ ਕਰਵਾਏ ਹਨ| ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਵਸਨੀਕ ਵੋਟਾਂ ਤਾਂ ਮਿਉਂਸਪਲ ਚੋਣਾਂ ਵਿਚ ਪਾਉਂਦੇ ਹਨ ਪਰ ਉਨ੍ਹਾਂ ਦੇ ਕੰਮ ਨਹੀਂ ਹੁੰਦੇ| ਮੋਹਾਲੀ ਦੇ ਬਸ ਅੱਡੇ ਬਾਰੇ ਉਨ੍ਹਾਂ ਕਿਹਾ ਕਿ ਇਹ ਅਕਾਲੀ ਸਰਕਾਰ ਦੀ ਗਲਤ ਨੀਤੀ ਦਾ ਜਿਉਂਦਾ ਜਾਗਦਾ ਸਬੂਤ ਹੈ ਅਤੇ ਇਸ ਵਾਸਤੇ ਵੀ ਮੰਤਰੀ ਸਿੱਧੂ ਵਲੋਂ ਯਤਨ ਕੀਤੇ ਜਾ ਰਹੇ ਹਨ ਅਤੇ ਇਸਦਾ ਹੱਲ ਕੱਢਿਆ ਜਾਵੇਗਾ| ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਕਾਲੀ ਸਰਕਾਰ ਦੇ ਦਬਾਅ ਹੇਠ ਗਮਾਡਾ ਦੇ ਕੰਮ ਤਾਂ ਲੈ ਲਏ ਗਏ ਜਿਸਦੇ 50 ਕਰੋੜ ਰੁਪਏ ਪ੍ਰਤੀ ਸਾਲ ਦੇ ਗਮਾਡਾ ਨੇ ਨਿਗਮ ਨੂੰ ਦੇਣੇ ਸਨ ਪਰ ਮੌਜੂਦਾ ਸਮੇਂ ਨਿਗਮ ਨੇ ਗਮਾਡਾ ਤੋਂ ਪਿਛਲੇ ਵਰ੍ਹਿਆਂ ਦੇ 190 ਕਰੋੜ ਰੁਪਏ ਲੈਣੇ ਹਨ ਜਿਸ ਵਾਸਤੇ ਹੁਣ ਗਮਾਡਾ ਨੂੰ ਬਿੱਲ ਭੇਜੇ ਗਏ ਹਨ| ਉਨ੍ਹਾਂ ਕਿਹਾ ਕਿ ਪੂਰੀਆਂ ਮਾਰਕੀਟਾਂ ਦੀ ਦਿੱਖ ਬਦਲੀ ਜਾ ਰਹੀ ਹੈ ਅਤੇ ਇਸਦੀ ਸ਼ੁਰੂਆਤ ਮੰਤਰੀ ਸਿੱਧੂ ਫੇਜ਼-11 ਦੀ ਮਾਰਕੀਟ ਰਾਹੀਂ ਕਰਵਾ ਚੁੱਕੇ ਹਨ| ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ਚੰਡੀਗੜ੍ਹ ਨਾਲੋਂ ਬਿਹਤਰ ਬਣਾਉਣ ਲਈ ਸਾਰੇ ਕੰਮ ਕੀਤੇ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਦਮ ਤੇ ਹੀ ਕਾਂਗਰਸ ਪਾਰਟੀ ਮੰਤਰੀ ਸਿੱਧੂ ਦੀ ਅਗਵਾਈ ਹੇਠ ਨਿਗਮ ਚੋਣਾਂ ਵਿਚ ਉਤਰੇਗੀ| ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ਼ ਹੈ ਕਿ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਹੂੰਝਾ ਫੇਰੂ ਜਿੱਤ ਹਾਸਿਲ ਕਰੇਗੀ ਕਿਉਂਕਿ ਸ਼ਹਿਰ ਦੇ ਲੋਕ ਵੀ ਵਿਕਾਸ ਚਾਹੁੰਦੇ ਹਨ ਜੋ ਕਿ ਮੌਜੂਦਾ ਸਮੇਂ ਪੂਰੀ ਤੇਜੀ ਨਾਲ ਹੋ ਰਿਹਾ ਹੈ|
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ