ਨੋਟਬੰਦੀ ਦੇ ਖ਼ਿਲਾਫ਼ ਕਾਂਗਰਸੀਆਂ ਨੇ ਮਨਾਇਆ ਕਾਲਾ ਦਿਵਸ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਨਵੰਬਰ:
ਦੇਸ਼ ਭਰ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਅੱਜ 8 ਨਵੰਬਰ ਦਾ ਦਿਨ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ, ਉੱਪ ਪ੍ਰਧਾਨ ਰਾਹੁਲ ਗਾਂਧੀ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨੰਦੀਪਾਲ ਬਾਂਸਲ, ਪੰਜਾਬ ਪ੍ਰਦੇਸ਼ ਸਕੱਤਰ ਰਾਕੇਸ਼ ਕਾਲੀਆਂ, ਕੌਂਸਲਰ ਬਹਾਦਰ ਸਿੰਘ (ਓਕੇ), ਚੇਅਰਮੈਨ ਕਮਲਜੀਤ ਸਿੰਘ ਚਾਵਲਾ, ਰਣਜੀਤ ਸਿੰਘ ਨਗਲੀਆਂ ਸਕੱਤਰ ਪ੍ਰਦੇਸ਼ ਕਾਂਗਰਸ ਤੇ ਰਵਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ 8 ਨਵੰਬਰ ਦਾ ਦਿਨ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਵਿੱਚ ਮੋਦੀ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਨੋਟਬੰਦੀ ਅਤੇ ਅੱਧੇ ਅਧੂਰੇ ਜੀਐਸਟੀ ਬਿਲ ਲਾਗੂ ਕਰਨ ਦੇ ਫ਼ੈਸਲੇ ਦੇ ਵਿਰੋਧ ਵਜੋਂ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸੇ ਦਿਨ 8 ਨਵੰਬਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ ਦੇਸ਼ ਨੂੰ ਚੌਰਾਹੇ ਤੇ ਖੜ੍ਹਾ ਕਰ ਦਿੱਤਾ ਸੀ, ਜਿਸ ਦਾ ਖ਼ਮਿਆਜ਼ਾ ਲੋਕ ਅੱਜ ਤੱਕ ਭੁਗਤ ਰਹੇ ਹਨ। ਸਮੂਹ ਸ਼ਹਿਰੀ ਤੇ ਦਿਹਾਤੀ ਕਾਂਗਰਸੀ ਵਰਕਰਾਂ ਵੱਲੋਂ ਭਾਰੀ ਇੱਕਠ ਕਰਦੇ ਹੋਏ ਕੁਰਾਲੀ ਦੀ ਸਟੇਸ਼ਨ ਮੰਡੀ ਤੋਂ ਸ਼ੁਰੂ ਕਰਕੇ ਮੈਨ ਬਾਜਾਰ ਵਿਚੋਂ ਹੁੰਦੇ ਹੋਏ ਦੁਸ਼ਹਿਰਾਂ ਗ੍ਰਾਉਂਡ ਸਬਜੀ ਮੰਡੀ ਤੱਕ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਰੋਸ਼ ਮਾਰਚ ਕੀਤਾ ਗਿਆ । ਇਸ ਮੌਕੇ ਸੰਜੇ ਮਿੱਤਲ, ਧੀਰਜ ਧੀਮਾਨ (ਹੈਪੀ), ਜਸਵਿੰਦਰ ਸਿੰਘ ਮੰਡ, ਦਿਨੇਸ਼ ਗੌਤਮ, ਕਲਭੂਸ਼ਣ ਮੇਹਰਾ, ਸੁਮੰਤ ਪੂਰੀ, ਮਨੋਜ ਭਸੀਨ, ਮੋਹਨ ਲਾਲ ਵਰਮਾ,ਪੰਕਜ ਗੋਇਲ, ਪਰਮਜੀਤ ਕੌਰ ਪ੍ਰਧਾਨ ਸ਼ਹਿਰੀ ਮਹਿਲਾ ਕਾਂਗਰਸ, ਮੋਨਿਕਾ ਸੂਦ ਉੱਪ ਪ੍ਰਧਾਨ ਮਹਿਲਾ ਕਾਂਗਰਸ ਜਿੱਲਾ ਮੋਹਾਲੀ, ਕਮਲੇਸ਼ ਚੁਘ ਜਨਰਲ ਸੱਕਤਰ ਮਹਿਲਾ ਕਾਂਗਰਸ ਜਿੱਲਾ ਮੋਹਾਲੀ, ਜਗਦੀਪ ਕੌਰ, ਅਜਮੇਰ ਸਿੰਘ, ਸ਼ਸ਼ੀ ਭੂਸ਼ਣ ਸਾਸ਼ਤਰੀ, ਪਵਨ ਵਰਮਾ, ਹੰਸ ਰਾਜ ਬੂਥਗੜ, ਚੈਨ ਸਿੰਘ ਪੰਚ ਨਗਲੀਆਂ, ਬਲਵੀਰ ਸਿੰਘ ਕਾਦੀਮਾਜਰਾ,ਚਰਨਜੀਤ ਸਿੰਘ ਭੱਟੀ, ਗੁਲਜ਼ਾਰ ਸਿੰਘ ਕੁਸ਼, ਲਾਲੀ ਗੋਸਲਾਂ, ਜਸਵੀਰ ਸਿੰਘ, ਰਾਣਾ ਇੰਦਰਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…