ਕਾਂਗਰਸ ਦੀ ਰਾਖਵਾਂਕਰਨ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੈ: ਕੈਪਟਨ ਅਮਰਿੰਦਰ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਖਵਾਂਕਰਨ ਦੇ ਮੁੱਦੇ ’ਤੇ ਵਿਰੋਧੀ ਗ਼ੈਰ ਜ਼ਰੂਰੀ ਵਿਵਾਦ ਪੈਦਾ ਕਰਕੇ ਕਾਂਗਰਸ ਨੂੰ ਢਾਹ ਲਾਉਣ ਦੀ ਤਾਕ ਵਿੱਚ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 28 ਦਸੰਬਰ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਰਾਖਵਾਂਕਰਨ ਦੇ ਮੁੱਦੇ ’ਤੇ ਮੀਡੀਆ ਵਿੱਚ ਲਗਾਈਆ ਜਾ ਰਹੀਆਂ ਅਟਕਲਾਂ ਨੂੰ ਸਿਰ੍ਹੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਸ ਬਾਰੇ ਪਾਰਟੀ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਸ ਲੜੀ ਹੇਠ ਕੁਝ ਸੋਸ਼ਲ ਮੀਡੀਆ ਪੋਸਟਾਂ ’ਤੇ ਇਕ ਪਾਰਟੀ ਆਗੂ ਵੱਲੋਂ ਰਾਖਵਾਂਕਰਨ ਦੀ ਵਿਵਸਥਾ ਨੂੰ ਖਤਮ ਕੀਤੇ ਜਾਣ ਦੇ ਸੱਦੇ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਸਪੱਸ਼ਟੀਕਰਨ ਮੰਗੇ ਜਾਣ ’ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਕਤ ਮੁੱਦੇ ’ਤੇ ਕਾਂਗਰਸ ਦੇ ਪੱਖ ਨੂੰ ਲੈ ਕੇ ਕੋਈ ਅਸਪੱਸ਼ਟਤਾ ਨਹੀਂ ਹੈ ਅਤੇ ਉਹ ਆਪਣੇ ਪਹਿਲੇ ਸਟੈਂਡ ’ਤੇ ਅੱਜ ਵੀ ਪੂਰੀ ਤਰ੍ਹਾਂ ਕਾਇਮ ਹਨ।
ਕੈਪਟਨ ਅਮਰਿੰਦਰ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਰਾਖਵਾਂਕਰਨ ’ਤੇ ਕਾਂਗਰਸ ਦੀ ਨੀਤੀ ਅੱਜ ਵੀ ਓਹੀ ਹੈ, ਜਿਹੜੀ ਪਹਿਲਾਂ ਸੀ ਅਤੇ ਇਸ ਸਬੰਧੀ ਬਦਲਾਅ ਨੂੰ ਲੈ ਕੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕੁਝ ਵਿਸ਼ੇਸ਼ ਤਾਕਤਾਂ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਗ਼ੈਰ ਜ਼ਰੂਰੀ ਵਿਵਾਦ ਪੈਦਾ ਕਰਨਾ ਚਾਹੁੰਦੀਆਂ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਮੁੱਦੇ ’ਤੇ ਕੌਮੀ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਨੂੰ ਗਲਤ ਪੇਸ਼ ਕਰਨ ਵਾਲੀਆਂ ਮੀਡੀਆਂ ਦੀਆਂ ਕੁਝ ਖ਼ਬਰਾਂ ਤੋਂ ਬਾਅਦ ਇਹ ਅਨੁਚਿਤ ਵਿਵਾਦ ਪੈਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਆਗੂ ਤੇ ਵਰਕਰ ਰਾਖਵਾਂਕਰਨ ’ਤੇ ਪਾਰਟੀ ਦੀ ਨੀਤੀ ਉਪਰ ਭਰੋਸਾ ਰੱਖਦੇ ਹਨ ਤੇ ਇਸਨੂੰ ਲੈ ਕੇ ਕਿਸੇ ਵੀ ਵਰਕਰ ਵੱਲੋਂ ਪਾਰਟੀ ਧਾਰਾ ਤੋਂ ਹੱਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਸਪੱਸ਼ਟ ਤੌਰ ’ਤੇ ਉਕਤ ਵਿਸ਼ੇ ਉਪਰ ਵੜਿੰਗ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…