
ਮੁਹਾਲੀ ਅਦਾਲਤ ਵਿੱਚ ਬਣ ਰਹੇ ਚੈਂਬਰਾਂ ਦੀ ਉਸਾਰੀ ਦਾ ਹਾਈ ਕੋਰਟ ਦੇ ਜਸਟਿਸ ਨੇ ਕੀਤਾ ਨਿਰੀਖਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਇੰਸਪੈਕਟਿੰਗ ਜੱਜ ਸੁਰਿੰਦਰ ਗੁਪਤਾ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਵਕੀਲਾਂ ਦੇ ਬਣ ਰਹੇ ਪੱਕੇ ਚੈਂਬਰਾ ਦੇ ਕੰਮ ਦਾ ਨਰੀਖਣ ਕੀਤਾ। ਇਸ ਮੌਕੇ ਜ਼ਿਲਾ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ, ਸਕੱਤਰ ਐਚ. ਐਸ. ਢਿੱਲੋਂ, ਚੇਅਰਮੈਨ ਕੰਸਟਰਕਸ਼ਨ ਕਮੇਟ ਹਰਦੀਪ ਦੀਵਾਨਾ, ਗੁਰਦੀਪ ਸਿੰਘ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਬਾਸੀ, ਸਿਮਰਨਦੀਪ ਸਿੰਘ, ਲਲਿਤ ਸੂਦ, ਅਵਿਨਾਸ਼ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਮੌਜੂਦ ਸਨ। ਮਾਣਯੋਗ ਜਸਟਿਸ ਵੱਲੋਂ ਪੱਕੇ ਚੈਂਬਰਾ ਦੀ ਉਸਾਰੀ ਅਤੇ ਤੇਜ਼ੀ ਨਾਲ ਚੱਲ ਰਹੇ ਕੰਮ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਬਾਰ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਨੇ ਜੱਜ ਸਾਹਿਬ ਨੂੰ ਆਉਣ ਵਾਲੇ ਦਿਨਾਂ ’ਚ ਹੋਣ ਵਾਲੇ ਕੰਮ ਸਬੰਧੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਪੱਕੇ ਚੈਂਬਰਾ ਦੀ ਉਸਾਰੀ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਜੱਜ ਸਾਹਿਬ ਨੇ ਅਮਰਜੀਤ ਸਿੰਘ ਲੌਂਗੀਆ ਅਤੇ ਉਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਪੱਕੇ ਚੈਂਬਰਾਂ ਦੇ ਨਿਰੀਖਣ ਤੋਂ ਬਾਅਦ ਮਾਣਯੋਗ ਜੱਜ ਸਾਹਿਬ ਨੇ ਅਦਾਲਤ ਕੰਮ ਕਾਜ਼ ਦਾ ਵੀ ਨਰੀਖਣ ਕੀਤਾ। ਇਸ ਮੌਕੇ ਐਡਵੋਕੇਟ ਸੰਦੀਪ ਸਿੰਘ ਲੱਖਾ, ਐਡਵੋਕੇਟ ਮੋਹਨ ਲਾਲ ਸੇਤੀਆ, ਹਰਬੰਤ ਸਿੰਘ, ਤਾਰਾ ਚੰਦ ਗੁਪਤਾ, ਡੀ. ਕੇ ਵੱਤਸ, ਨਟਰਾਜਨ ਕੌਸ਼ਲ, ਦਰਸ਼ਨ ਸਿੰਘ ਧਾਲੀਵਾਲ, ਸੁਸ਼ੀਲ ਕੁਮਾਰ ਅਤਰੀ, ਸੰਜੀਵ ਮੈਣੀ, ਦਮਨਜੀਤ ਸਿੰਘ ਧਾਲੀਵਾਲ, ਨਰਪਿੰਦਰ ਸਿੰਘ ਰੰਗੀ, ਸਿਮਰਨ ਸਿੰਘ, ਸੁਖਮਨ ਸਿੰਘ, ਗੁਰਿੰਦਰ ਸਿੰਘ ਪਡਿਆਲਾ, ਜਸਬੀਰ ਸਿੰਘ ਚੌਹਾਨ, ਰਛਪਾਲ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਬਾਗੜੀ, ਸੰਜੀਵ ਸ਼ਰਮਾ ਅਤੇ ਹੋਰਨਾਂ ਨੇ ਇਸ ਉਪਰਾਲੇ ਲਈ ਬਾਰ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।