ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਤੇ ਐਲੀਵੇਟਿਡ ਸੜਕ ਦੇ ਨਿਰਮਾਣ ਵਿੱਚ ਆਈ ਤੇਜ਼ੀ

ਸੁਰੱਖਿਆ ਦੇ ਮੱਦੇਨਜ਼ਰ ਮਜ਼ਦੂਰ ਕਰ ਰਹੇ ਹਨ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸਾਂ ਦੀ ਪਾਲਣਾ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਮੁਹਾਲੀ ਨੇੜਲੇ ਕਸਬ ਨੁਮਾ ਬਲੌਂਗੀ ਵਿਖੇ ਖਰੜ ਫਲਾਈਓਵਰ ਦੀ ਉਸਾਰੀ ਦੇ ਸਬੰਧੀ ਵਿਚ ਕੰਮ ਪੂਰੇ ਜ਼ੋਰਾਂ-ਸੋਰਾਂ ਨਾਲ ਮੁੜ ਸ਼ੁਰੂ ਹੋਇਆ ਹੈ ਅਤੇ ਮੌਜੂਦਾ ਸਮੇਂ ਡਬਲਿਊ 4 ਸਟ੍ਰੈਚ ਭਾਵ ਫਲਾਈਓਵਰ ਦੀ ਚੌਥੀ ਪਰਤ ’ਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਖਰੜ ਦੇ ਐਸਡੀਐਮ ਹਿਮਾਂਸੂ ਜੈਨ ਨੇ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕੰਮ ਦੀ ਜਗ੍ਹਾ ’ਤੇ ਕਾਮਿਆਂ ਦੇ ਸਬੰਧ ਵਿਚ ਵਿਸੇਸ ਤੌਰ ‘ਤੇ ਸੁਰੱਖਿਆ ਦੀਆਂ ਸਾਰੀਆਂ ਸਾਵਧਾਨੀਆਂ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ ਦੂਰੀਆਂ ਦੇ ਦਿਸਾ ਨਿਰਦੇਸਾਂ ਦਾ ਬਾਰੀਕੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਅਤੇ ਕਰਮਚਾਰੀਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਐਸਡੀਐਮ ਨੇ ਅੱਗੇ ਦੱਸਿਆ ਕਿ ਬੱਸ ਅੱਡੇ ਤੋਂ ਖਾਨਪੁਰ, ਖਾਨਪੁਰ ਤੋਂ ਹਸਪਤਾਲ ਰੋਡ ਅਤੇ ਰੋਪੜ ਸਰਵਿਸ ਰੋਡ ਦੇ ਨਾਲ ਨਾਲ ਏਅਰਪੋਰਟ ਰੋਡ ਤੱਕ ਸਾਈਡ ਲਾਈਨਾਂ ਦਾ ਕੰਮ ਮਹੀਨੇ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ, ਮਈ ਦੇ ਅਖੀਰ ਵਿਚ ਇਸ ਪੁਲ ਨੂੰ ਢਾਹ ਦਿੱਤਾ ਜਾਵੇਗਾ ਅਤੇ ਫਿਰ ਪਹੁੰਚ ਸੜਕ ਦਾ ਨਿਰਮਾਣ ਸੁਰੂ ਹੋ ਜਾਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਪਰਲੇ ਫਲਾਈਓਵਰ ਦਾ ਨਿਰਮਾਣ ਕਾਰਜ 15 ਜੂਨ ਤੱਕ ਮੁਕੰਮਲ ਹੋ ਜਾਵੇਗਾ ਅਤੇ ਪਹਿਲਾ ਫਲਾਈਓਵਰ ਅਗਸਤ ਦੇ ਅੰਤ ਤੱਕ ਪੂਰਾ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…