Share on Facebook Share on Twitter Share on Google+ Share on Pinterest Share on Linkedin ਸ੍ਰੀ ਰਾਮ ਲੀਲਾ ਕਲੱਬ ਖਰੜ ਵੱਲੋਂ ਦੁਸਹਿਰਾ ਗਰਾਊਂਡ ਖਰੜ ਵਿੱਚ ਸਟੇਜ਼ ਦੀ ਉਸਾਰੀ ਦਾ ਕੰਮ ਸ਼ੁਰੂ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਮਾਰਚ: ਦੁਸਾਹਿਰਾ ਦੇ ਸੁਭ ਅਵਸਰ ਤੇ ਹਰ ਸਾਲ ਦੁਸਾਹਿਰਾ ਗਰਾਊਡ ਖਰੜ ਵਿਖੇ ਸ੍ਰੀ ਰਾਮ ਲੀਲਾ ਕਲੱਬ ਦੁਸਾਹਿਰਾ ਗਰਾਊਂਡ ਖਰੜ ਵੱਲੋਂ ਕਰਵਾਈ ਜਾਂਦੀ ਸ੍ਰੀ ਰਾਮ ਲੀਲਾ ਦੇ ਮੰਚਨ ਲਈ ਦੁਸਾਹਿਰਾ ਗਰਾਊਂਡ ਖਰੜ ਵਿਖੇ ਪੂਜਾ ਕਰਨ ਤੋਂ ਬਾਅਦ ਸਟੇਜ਼ ਬਣਾਉਣ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ। ਕਲੱਬ ਦੇ ਪ੍ਰਧਾਨ ਸ੍ਰੀ ਜਵਾਹਰ ਲਾਲ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਪਹਿਲਾਂ ਫੱਟਿਆਂ ਦੀ ਸਟੇਜ਼ ਬਣਾਈ ਜਾਂਦੀ ਸੀ ਜਿਸ ਕਾਰਨ ਕਈ ਵਾਰ ਸ੍ਰੀ ਰਾਮ ਲੀਲਾ ਦੇ ਮੰਚਨ ਸਮੇਂ ਮੁਸ਼ਕਿਲ ਆ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਦੁਸਾਹਿਰੇ ਤੋਂ ਪਹਿਲਾਂ ਸ੍ਰੀ ਰਾਮ ਲੀਲਾ ਦਾ ਧਾਰਮਿਕ ਪਰੰਪਰਾ ਨਾਲ ਮੰਚਨ ਕੀਤਾ ਜਾਂਦਾ ਹੈ ਤੇ ਕਲੱਬ ਵਲੋਂ ਆਰਜ਼ੀ ਸਟੇਜ਼ ਬਣਾਇਆ ਜਾਂਦਾ ਸੀ ਪਰ ਹੁਣ ਇੱਥੇ ਹੁਣ ਸ਼ਹਿਰ ਨਿਵਾਸੀਆਂ ਦੇ ਸ਼ਹਿਯੋਗ ਸਦਕਾ ਪੱਕੀ ਸਟੇਜ਼ ਬਣਾਈ ਜਾ ਰਹੀ ਹੈ। ਬੀਬੀ ਜੀ ਦੇ ਮੰਦਰ ਦੇ ਪੂਜਾਰੀ ਪੰਡਿਤ ਅਜ਼ਾਦ ਕੁਮਾਰ ਨੇ ਪੂਜਾ ਕੀਤਾ ਅਤੇ ਸੰਗਤਾਂ ਵਿਚ ਪ੍ਰਸਾਦਿ ਵੰਡਿਆ। ਇਸ ਮੌਕੇ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਅਮਿੱਤ ਸ਼ਰਮਾ ਪਰਮਿੰਦਰ ਸੂੰਡੀ, ਜੁਝਾਰ ਸਿੰਘ ਲੋਗੀਆਂ, ਮਨਜੀਤ ਸਿੰਘ ਬੈਦਵਾਣ, , ਪ੍ਰੇਮ ਪ੍ਰਕਾਸ਼, ਪਿੰ੍ਰ.ਜਤਿੰਦਰ ਗੁਪਤਾ, ਮੁਕੇਸ਼ ਸ਼ਰਮਾ, ਹੇਮੰਤ ਸ਼ਰਮਾ ਸਮੇਤ ਸ੍ਰੀ ਰਾਮ ਲੀਲਾ ਕਲੱਬ ਦੇ ਹੋਰ ਮੈਂਬਰ, ਸ਼ਹਿਰ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ