
ਪਿੰਡ ਚਨਾਲੋਂ ਵਿੱਚ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ
ਕੁਰਾਲੀ 18 ਦਸੰਬਰ (ਰਜਨੀਕਾਂਤ ਗਰੋਵਰ):
ਕੁਰਾਲੀ ਮਿਉਂਸਪਲ ਕੌਂਸਲ ਦੀ ਮੈਂਬਰ ਕੁਲਵੰਤ ਕੌਰ ਪਾਬਲਾ ਦੀ ਦੇਖ-ਰੇਖ ਅੱਜ ਇੱਥੋਂ ਦੇ ਪਿੰਡ ਚਨਾਲੋਂ (ਵਾਰਡ ਨੰਬਰ-10) ਵਿੱਚ ਸਰਕਾਰੀ ਸਕੂਲ ਦੇ ਸਾਹਮਣੇ ਵਾਲੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ। ਜਿਸ ਦੀ ਸ਼ੁਰੂਆਤ ਨਗਰ ਕੌਂਸਲ ਦਹੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਅਤੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਸਾਹਿਬ ਸਿੰਘ ਬਡਾਲੀ ਨੇ ਕਰਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਬ ਸਿੰਘ ਬਡਾਲੀ ਅਤੇ ਕ੍ਰਿਸ਼ਨਾ ਦਵੀ ਧੀਮਾਨ ਨੇ ਕਿਹਾ ਕਿ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਯਤਨਾਂ ਸਦਕਾ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜ ਜਲਦੀ ਪੂਰੇ ਕੀਤੇ ਜਾਣਗੇ। ਇਸ ਦੌਰਾਨ ਗੁਰਮੇਲ ਸਿੰਘ ਪਾਬਲਾ ਨੇ ਦੱਸਿਆ ਕਿ ਇਸ ਸੜਕ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਉੱਤੇ ਲਗਭਗ 34 ਲੱਖ ਰੁਪਏ ਦਾ ਖਰਚੇ ਜਾਣਗੇ। ਇਸ ਮੌਕੇ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਸ਼ਹਿਰੀ ਪ੍ਰਧਾਨ ਪ੍ਰਦੀਪ ਕੁਮਾਰ ਰੂੜਾ, ਗੁਰਮੇਲ ਸਿੰਘ ਪਾਬਲਾ, ਸੁਖਪਾਲ ਸਿੰਘ ਪਿੰਕੀ, ਰਾਣਾ ਮੁਕੇਸ਼ ਕੁਮਾਰ, ਮਨਜੀਤ ਸਿੰਘ, ਸੁਰਮੁਖ ਸਿੰਘ, ਹਰਿੰਦਰ ਸਿੰਘ ਬੌਬੀ, ਰਜਿੰਦਰ ਸੋਮਾ, ਰਾਮ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ ਵੀ ਹਾਜ਼ਰ ਸਨ ।