ਕੁੰਭੜਾ ਵਿੱਚ ਦਲਿਤ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਜ਼ੋਰਾਂ ’ਤੇ

ਧਰਮਸ਼ਾਲਾ ਦੀ ਆਲੀਸ਼ਾਨ ਇਮਾਰਤ ਬਣਾਉਣ ਲਈ 15 ਲੱਖ ਰੁਪਏ ਖ਼ਰਚੇ ਜਾਣਗੇ: ਰਮਨਪ੍ਰੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਦਲਿਤ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਧਰਮਸ਼ਾਲਾ ਦੀ ਨਿਰਮਾਣ ਅਧੀਨ ਆਲੀਸ਼ਾਨ ਇਮਾਰਤ ਦਾ ਲੈਂਟਰ ਪਾਇਆ ਗਿਆ। ਇਸ ਮੌਕੇ ਅਕਾਲੀ ਦਲ ਦੀ ਸਾਬਕਾ ਕੌਂਸਲਰ ਬੀਬੀ ਹਰਮਨਪ੍ਰੀਤ ਕੌਰ ਕੁੰਭੜਾ, ਹਰਮੇਸ਼ ਸਿੰਘ, ਲਾਭ ਸਿੰਘ ਬੰਗੜ, ਅਮਰ ਸਿੰਘ, ਮੇਵਾ ਸਿੰਘ, ਗੁਰਮੁੱਖ ਸਿੰਘ, ਹਜ਼ਾਰਾ ਸਿੰਘ, ਜਸਪ੍ਰੀਤ ਸਿੰਘ, ਪਾਲ ਸਿੰਘ ਸਮੇਤ ਨਗਰ ਨਿਗਮ ਦੇ ਜੇਈ ਅਕਸ਼ੈ ਕੁਮਾਰ ਅਤੇ ਠੇਕੇਦਾਰ ਵੀ ਮੌਜੂਦ ਹਨ। ਲੈਂਟਰ ਦੀ ਕਾਰਸੇਵਾ ਤੋਂ ਪਹਿਲਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।
ਇਸ ਮੌਕੇ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਦਲਿਤ ਧਰਮਸ਼ਾਲਾ ਦੀ ਆਲੀਸ਼ਾਨ ਇਮਾਰਤ ਦੀ ਉਸਾਰੀ ’ਤੇ 15 ਲੱਖ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਦੂਰਅੰਦੇਸ਼ੀ ਨੀਤੀਆਂ ਸਦਕਾ ਪਿੰਡ ਵਾਸੀਆਂ ਦੀ ਇਹ ਚਿਰਕੌਣੀ ਮੰਗ ਹੁਣ ਜਾ ਕੇ ਪੂਰੀ ਹੋਈ ਹੈ। ਗਰੀਬ ਵਰਗ ਦੇ ਲੋਕ ਹੁਣ ਆਪਣੇ ਬੱਚਿਆਂ ਦੇ ਵਿਆਹ ਜਾਂ ਹੋਰ ਖੁਸ਼ੀ ਤੇ ਗਮੀ ਦੇ ਸਮਾਗਮ ਇੱਥੇ ਕਰਵਾ ਸਕਣਗੇ ਜਦੋਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੈਰਿਜ ਪੈਲੇਸਾਂ ਵਿੱਚ ਕਾਫੀ ਪੈਸੇ ਖ਼ਰਚਣੇ ਪੈਂਦੇ ਸੀ।
ਅਕਾਲੀ ਆਗੂ ਹਰਮੇਸ਼ ਸਿੰਘ ਨੇ ਦੱਸਿਆ ਕਿ ਕੁੰਭੜਾ ਦੇ ਵਿਕਾਸ ਲਈ ਪਿਛਲੇ ਪੰਜ ਸਾਲਾਂ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਗਲੀਆਂ ਵਿੱਚ ਐਲਈਡੀ ਲਾਈਟਾਂ, ਇੰਟਰਲਾਕ ਟਾਈਲਾਂ ਵਾਲੀਆਂ ਸੜਕਾਂ ਬਣਾਉਣ ਸਮੇਤ ਸੀਵਰੇਜ ਅਤੇ ਵਾਟਰ ਸਪਲਾਈ ਦੀ ਵਿਵਸਥਾ ਕੀਤੀ ਗਈ ਹੈ। ਬਿਜਲੀ ਦੀਆਂ ਪੁਰਾਣੀਆਂ ਤਾਰਾਂ ਬਦਲ ਕੇ ਨਵੀਆਂ ਤਾਰਾਂ ਪਾਈਆਂ ਹਨ। ਪਿੰਡ ਦੀ ਪੱਕੀ ਫਿਰਨੀ ਬਣਾਈ ਗਈ ਹੈ।

Load More Related Articles

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…