ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਨੇ ਖਪਤਕਾਰ ਦਿਵਸ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ਪ੍ਰਧਾਨ ਇੰਜੀਨੀਅਰ ਪੀਐਸ ਵਿਰਦੀ ਦੀ ਅਗਵਾਈ ਵਿੱਚ ਭਾਰਤ ਮਾਨਕ ਬਿਊਰੋ ਚੰਡੀਗੜ੍ਹ ਅਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿਖੇ ਖਪਤਕਾਰ ਦਿਵਸ ਮਨਾਇਆਗਿਆ। ਇਸ ਮੌਕੇ ਮੁੱਖ ਮਹਿਮਾਨ ਭਾਰਤ ਮਾਨਕ ਬਿਓਰੋ ਚੰਡੀਗੜ੍ਹ ਦੇ ਡਾਇਰੈਕਟਰ ਦੀਪਕ ਅਗਰਵਾਲ ਸਨ, ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਬਲਜਿੰਦਰ ਸਿੰਘ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸਤਵੀਰ ਸਿੰਘ ਮਾਵੀ, ਫੂਡ ਸੇਫਟੀ ਅਫਸਰ ਲਵਪ੍ਰੀਤ ਸਿੰਘ, ਲੋਕ ਅਦਾਲਤ ਰੋਪੜ ਦੇ ਸਾਬਕਾ ਮੈਂਬਰ ਐਚਐਸ ਵਾਲੀਆ ਸਨ। ਫੈਡਰੇਸ਼ਨ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਬੱਚਿਆਂ ਦੇ ਸ਼ਬਦ ਗਾਇਨ ਨਾਲ ਹੋਈ। ਉਪਰੰਤ ਮਹਿਮਾਨਾਂ ਨੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਦੀਪਕ ਅਗਰਵਾਲ ਨੇ ਸੋਨੇ ਦੇ ਗਹਿਣਿਆਂ ’ਤੇ ਹਾਲ ਮਾਰਕ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਅਜੈ ਵੋਹਰਾ ਨੇ ਖਪਤਕਾਰਾਂ ਨੂੰ ਹਮੇਸ਼ਾ ਆਈਐਸਆਈ ਉਪਕਰਨ ਖਰੀਦਣ ਦੀ ਸਲਾਹ ਦਿੱਤੀ ਅਤੇ ਦੁਕਾਨਦਾਰ ਤੋਂ ਹਰ ਖਰੀਦੀ ਗਈ ਵਸਤੂ ਦਾ ਬਿੱਲ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ ਕਿਉੱਕਿ ਸ਼ਿਕਾਇਤ ਕਰਨ ਵੇਲੇ ਬਿੱਲ ਦਾ ਹੋਣਾ ਜਰੂਰੀ ਹੈ। ਸਤਵੀਰ ਸਿੰਘ ਮਾਵੀ ਨੇ ਸ਼ਹਿਰ ਵਾਸੀਆਂ ਨੂੰ ਵਿਭਾਗ ਵੱਲੋਂ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ।
ਨਾਪ ਤੋਲ ਵਿਭਾਗ ਪੰਜਾਬ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਖਪਤਕਾਰਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਦੁਕਾਨਦਾਰ ਅਤੇ ਰੇਹੜੀ ਫੜੀ ਵਾਲੇ ਗ੍ਰਾਹਕਾਂ ਨਾਲ ਨਾਪ ਤੋਲ ਵੇਲੇ ਘੱਟ ਤੋਲਦੇ ਹਨ ਤੇ ਇਹਨਾਂ ਤੋਂ ਕਿਵੇਂ ਬਚਾਓ ਕਰਨਾ ਹੈ। ਏਐਸਆਈ ਜਨਕ ਰਾਜ ਨੇ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਮਨਜੀਤ ਸਿੰਘ ਭੱਲਾ ਨੇ ਸ਼ਬਦ ਗਾਇਨ ਕੀਤਾ। ਸਟੇਜ ਦਾ ਸੰਚਾਲਨ ਸੁਖਦੀਪ ਸਿੰਘ ਨੇ ਕੀਤਾ। ਇਸ ਮੌਕੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਕਰਮ ਸਿੰਘ ਬਬਰਾ, ਦਸ਼ਮੇਸ਼ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਸਰਕਾਰੀ ਸਕੂਲ ਫੇਜ਼-3ਬੀ1 ਦੇ ਪ੍ਰਿੰਸੀਪਲ ਸ਼ਲਿੰਦਰ ਸਿੰਘ, ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…