nabaz-e-punjab.com

ਮੁੱਖ ਮੰਤਰੀ ਵੱਲੋਂ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਦਾ ਐਲਾਨ

5 ਨਵੰਬਰ ਨੂੰ ਅੰਮ੍ਰਿਤਸਰ, 16 ਨੂੰ ਲੁਧਿਆਣਾ ਤੇ 25 ਨੂੰ ਪਟਿਆਲਾ ਦੇ ਬਾਜ਼ਾਰਾਂ ਵਿੱਚ ਕੱਢੀਆਂ ਜਾਣਗੀਆਂ ਝਾਕੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤ ਮਹੀਨੇ ਬੀਤ ਜਾਣ ਤੇ ਠੇਕਾ ਮੁਲਾਜ਼ਮਾਂ ਨਾਲ ਇਕ ਵਾਰ ਵੀ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸਰਕਾਰ ਵਿਰੁੱਧ ਸਘੰਰਸ਼ ਦਾ ਐਲਾਨ ਕਰ ਦਿੱਤਾ ਹੈ। ਠੇਕਾ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਤਿੰਨ ਨਗਰ ਨਿਗਮਾਂ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ ਅਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਸਰਕਾਰ ਦੇ ਝੂਠੇ ਵਾਅਦਿਆ/ਦਾਵਇਆ ਤੇ ਨੌਜਵਾਨਾਂ ਦੇ ਦੁਖਾਂਦ ਨੂੰ ਦਰਸਾਉਂਦੀਆ ਝਾਕੀਆ ਕੱਢਣ ਦਾ ਐਲਾਨ ਕਰ ਦਿੱਤਾ ਹੈ।
ਅੱਜ ਇੱਥੇ ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਵਿਕਾਸ ਕੁਮਾਰ ਤੇ ਜਗਸੀਰ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਸਰਕਾਰ ਵਿਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਨੋਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਅਤੇ ਕਈ ਹੋਰ ਵਾਅਦੇ ਕੀਤੇ ਗਏ ਸਨ ਪ੍ਰੰਤੂ ਹੁਣ ਸਰਕਾਰ ਨੇ ਇਸ ਮਸਲੇ ਤੇ ਚੁੱਪੀ ਧਾਰ ਲਈ ਹੈ ਅਤੇ ਬੀਤੇ 7 ਮਹੀਨਿਆ ਵਿਚ ਨੌਜਵਾਨਾਂ ਅਤੇ ਕੱਚੇ ਮੁਲਾਜ਼ਮਾਂ ਪ੍ਰਤੀ ਕੋਈ ਠੋਸ ਉਪਰਾਲਾ ਨਹੀ ਕੀਤਾ ਗਿਆ ਹੋਰ ਤਾਂ ਹੋਰ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਦੇ ਮੰਤਰੀ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮਾਂ ਵਿਚ ਕੱਢੀਆ ਜਾਣ ਵਾਲੀਆ ਝਾਕੀਆ ਵਿਚ ਦੱਸਿਆ ਜਾਵੇਗਾ ਕਿ ਪੰਜਾਬ ਵਿਚ ਕਿਵੇ ਇਕ ਯੋਜਨਾਬੰਦ ਤਰੀਕੇ ਨਾਲ ਬਚਪਨ ਤੋਂ ਲੈ ਕੇ ਜਵਾਨੀ ਤੱਕ ਸੋਸ਼ਣ ਕੀਤਾ ਜਾ ਰਿਹਾ ਹੈ। ਝਾਕੀਆ ਵਿਚ ਇਹ ਵੀ ਵਿਖਾਇਆ ਜਾਵੇਗਾ ਕਿ ਬੱਚਾ ਕਿਨ੍ਹਾਂ ਹਲਾਤਾਂ ਵਿਚ ਸਕੂਲ/ਕਾਲਜ ਵਿਚ ਪੜ ਕੇ ਨੋਕਰੀ ਦੀ ਭਾਲ ਕਰਦਾ ਹੈ ਅਤੇ ਕਿਹੜੇ ਹਲਾਤਾਂ ਵਿਚ ਉਨ੍ਹਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਇਹਨਾਂ ਨੌਕਰੀਆ ਤੇ ਕੰਮ ਕਰਦੇ ਹੋਏ ਉਨ੍ਹਾਂ ਦਾ ਭਵਿੱਖ ਕੀ ਹੈ ਅਤੇ ਇਸ ਤਰ੍ਹਾ ਦੀ ਨੌਕਰੀ ਕਰਦੇ ਹੋਏ ਉਨ੍ਹਾਂ ਨੌਜਵਾਨਾਂ ਦਾ ਪਰਿਵਾਰਿਕ ਤੇ ਸਮਾਜਿਕ ਸਟੇਟਸ ਕੀ ਹੈ। ਇਸ ਦੇ ਨਾਲ ਹੀ ਕਾਗਰਸ ਵੱਲੋਂ ਵੋਟਾਂ ਤੋਂ ਪਹਿਲਾ ਕੀਤੇ ਵਾਅਦੇ ਅਤੇ ਉਨ੍ਹਾਂ ਵਾਅਦਿਆ ਤੇ ਕੀਤੀ ਕਾਰਵਾਈ ਨੂੰ ਝਾਕੀਆਂ ਵਿੱਚ ਦਰਸਾਇਆ ਜਾਵੇਗਾ। ਇਨ੍ਹਾਂ ਝਾਕੀਆ ਰਾਹੀ ਇਹ ਵੀ ਦੱਸਿਆ ਜਾਵੇਗਾ ਕਿ ਪੰਜਾਬ ਦਾ ਨੋਜਵਾਨ ਇਸ ਸਮੇਂ ਕਿਸ ਸਥਿਤੀ ਵਿਚ ਹੈ ਅਤੇ ਅੱਜ ਦੇ ਨੋਜਵਾਨ ਨੂੰ ਪੱਕਾ ਰੋਜਗਾਰ ਨਾ ਦੇ ਕੇ ਕਿਵੇ ਉਸ ਦੀ ਮਜਬੂਰੀ ਦਾ ਫਾਇਦਾ ਲਿਆ ਜਾ ਰਿਹਾ ਹੈ।
ਆਗੂਆ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆ ਕੀਤੀਆ ਜਾ ਰਹੀਆ ਹਨ ਅਤੇ ਪੰਜਾਬ ਦੇ ਨੋਜਵਾਨਾਂ ਦੇ ਹਲਾਤ ਵੀ ਇਸ ਤਰ੍ਹਾ ਬਣਾਏ ਜਾ ਰਹੇ ਕਿ ਆਉਣ ਵਾਲੇ ਸਮੇਂ ਵਿਚ ਨੋਜਵਾਨ ਮੁਲਾਜ਼ਮ ਖੁਦਕੁਸ਼ੀਆ ਕਰਨ ਨੂੰ ਮਜਬੂਰ ਹੋਣਗੇ ਕਿਉਕਿ ਨੋਜਵਾਨਾਂ ਨੂੰ ਪੱਕਾ ਰੋਜਗਾਰ ਨਹੀ ਦਿੱਤਾ ਜਾ ਰਿਹਾ ਅਤੇ 10-12 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਨਿਗੁਣੀਆ ਤਨਖਾਹਾਂ ਦੇ ਕੇ ਕੱਚੇ ਤੋਰ ਤੇ ਰੱਖਿਆ ਹੋਇਆ ਹੈ ਅਤੇ ਕਈ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਪੱਕਾ ਨਹੀ ਕੀਤਾ ਜਾ ਰਿਹਾ। ਆਗੂਆ ਨੇ ਕਿਹਾ ਕਿ ਠੇਕਾ ਤੇ ਆਉਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿਚ ਐਕਟ ਬਣਾਇਆ ਗਿਆ ਸੀ ਪ੍ਰੰਤੂ ਹੁਣ ਮੋਜੂਦਾ ਕਾਂਗਰਸ ਸਰਕਾਰ ਐਕਟ ਵਿਚ ਸੋਧ ਕਰਨ ਜਾਂ ਰਹੀ ਹੈ ਜੋ ਕਿ ਸਰਾਸਰ ਮੁਲਾਜ਼ਮਾਂ ਨਾਲ ਧੱਕਾ ਹੈ। ਆਗੂਆ ਨੇ ਕਿ ਸੁਵਿਧਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਵੀ ਸਰਕਾਰ ਬਹੁਤ ਸਮਾਂ ਟਪਾ ਰਹੀ ਹੈ।
ਆਗੂਆ ਨੇ ਕਿਹਾ ਕਿ ਇਕ ਪਾਸੇ ਪਹਿਲ਼ਾਂ ਸੁਵਿਧਾਂ ਮੁਲਾਜ਼ਮਾ ਆਪਣੀਆ ਤਨਖਾਹਾਂ ਅਤੇ ਦਫਤਰੀ ਖਰਚੇ ਦੀ ਪੂਰਤੀ ਕਰਨ ਉਪਰੰਤ ਵੀ ਸਰਕਾਰ ਨੂੰ ਕਮਾਈ ਕਰਕੇ ਦਿੰਦੇ ਸਨ ਪ੍ਰੰਤੂ ਹੁਣ ਸੇਵਾਂ ਕੇਂਦਰਾਂ ਦੇ ਨਾਮ ਤੇ ਨਾ ਤਾਂ ਕੰਮ ਹੋ ਰਹੇ ਹਨ ਉਲਟਾਂ ਸਰਕਾਰ ਕੰਪਨੀ ਨੂੰ ਵਾਧੂ ਪੈਸੇ ਦੇ ਕੇ ਆਪਣਾ ਬੋਝ ਵਧਾ ਰਹੀ ਹੈ। ਆਗੂਆਂ ਨੇ ਕਿਹਾ ਕਿ 2 ਵਾਰ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨਾਲ ਹੋਈ ਮੀਟਿੰਗ ਵਿੱਚ ਵੀ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਪਿਛਲ਼ੇ ਮਹੀਨੇ ਸਰਕਾਰ ਵੱਲੋਂ ਬਣਾਈ ਕਮੇਟੀ ਵਿਚ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਭਵਨ ਚੰਡੀਗੜ ਵਿਖੇ ਮੁਲਾਜ਼ਜ਼ਾਂ ਨਾਲ ਕੀਤੀ ਮੀਟਿੰਗ ਵਿਚ ਵੀ ਭਰੋਸਾ ਦਿੱਤਾ ਸੀ ਕਿ ਗੁਰਦਾਸਪੁਰ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਮੁਲਾਜ਼ਮਾਂ ਨਾਲ ਮੀਟਿੰਗ ਕਰਨਗੇ ਪ੍ਰੰਤੂ ਹੁਣ ਗੁਰਦਾਸਪੁਰ ਚੋਣ ਜਿੱਤਣ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਤੋਂ ਮੂੰਹ ਮੋੜ ਲਿਆ ਹੈ ਅਤੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ।
ਆਗੂਆ ਨੇ ਕਿਹਾ ਕਿ ਸਰਕਾਰ ਕੀਤੇ ਵਾਅਦੇ ਦੇ ਬਾਵਜੂਦ ਮੁਲਾਜ਼ਮਾਂ ਦੀਆ ਮੰਗਾਂ ਨੂੰ ਅਣਗੋਲਿਆ ਕਰਨ ਰਹੀ ਹੈ ਜਿਸ ਕਰਕੇ ਮੁਲਾਜ਼ਮ ਸੰਘਰਸ਼ ਕਰਨ ਨੂੰ ਮਜ਼ਬੂਰ ਹਨ। ਇਸੇ ਤਹਿਤ ਮੁਲਾਜ਼ਮਾਂ ਵੱਲੋਂ 5 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, 16 ਨਵੰਬਰ ਨੂੰ ਲੁਧਿਆਣਾ ਅਤੇ 25 ਨਵੰਬਰ ਨੂੰ ਪਟਿਆਲਾ ਵਿੱਚ ਕੱਚੇ ਮੁਲਾਜ਼ਮਾਂ ਤੇ ਨੌਜਵਾਨਾਂ ਦੇ ਦੁਖਾਂਤ ਨੂੰ ਦਰਸਾਉਂਦੀਆ ਝਾਕੀਆ ਕੱਢਣ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮ ਝਾਕੀਆਂ ਬਣਾ ਕੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਨਗੇ ਅਤੇ ਸਰਕਾਰ ਦੇ ਕੀਤੇ ਵਾਅਦਿਆ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਗੇ। ਜੇਕਰ ਫਿਰ ਵੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ ਮੁਲਾਜ਼ਮ ਦਸੰਬਰ ਮਹੀਨੇ ਵਿਧਾਨ ਸਭਾਂ ਸੈਸ਼ਨ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰਨਗੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…