Share on Facebook Share on Twitter Share on Google+ Share on Pinterest Share on Linkedin ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ: ‘ਸੜਕਾਂ ਤੇ ਰੁਲਣ ਨੌਜਵਾਨ ਸਾਰੇ ਸ਼ਰਮ ਕਰਨ ਨੀ ਪੰਜਾਬ ਸਰਕਾਰੇ’ ਇਹ ਨਾਅਰਾ ਅੱਜ ਪੰਜਾਬ ਦੀਆਂ ਸੜਕਾਂ ’ਤੇ ਰੈਲੀ ਵਿੱਚ ਗੁੰਜਿਆ ਕਿਉਂਕਿ ਸੂਬੇ ਦੇ ਨੋਜਵਾਨਾਂ ਦੇ ਹਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਨੌਜਵਾਨਾਂ ਨਾਲ ਕੀਤੇ ਆਪਣੇ ਹੀ ਵਾਅਦਿਆ ਤੋਂ ਮੁਕਰਦੇ ਨਜ਼ਰ ਆ ਰਹੇ ਹਨ ਕਿਉਂਕਿ 8 ਮਹੀਨਿਆਂ ਵਿੱਚ 5 ਵਾਰ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਇਕ ਵਾਰ ਵੀ ਮੀਟਿੰਗ ਨਾ ਕਰਨਾ ਸਰਕਾਰ ਦੀ ਨੀਅਤ ਤੇ ਸਵਾਲੀਆ ਨਿਸ਼ਾਨ ਲਗਾਉਦਾ ਹੈ। ਮੁਲਾਜ਼ਮ ਆਗੂਆ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ ਜਦ ਯੂ.ਪੀ ਜਾਂ ਬਿਹਾਰ ਤੋਂ ਨੌਜਵਾਨ ਕੰਮ ਕਰਨ ਲਈ ਗੱਡੀਆ ਭਰ ਭਰ ਪੰਜਾਬ ਆਉਂਦੇ ਸਨ ਪਰ ਹੁਣ ਸਰਕਾਰ ਦੀਆ ਨੀਤੀਆ ਤੇ ਸੋਚ ਸਦਕਾ ਪੰਜਾਬ ਦੇ ਹਾਲਾਤ ਇਹ ਬਣਦੇ ਜਾਂ ਰਹੇ ਹਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਤੋਂ ਬਾਹਰ ਜਾਂ ਕੇ ਕੰਮ ਕਰਨ ਲਈ ਇੰਨ੍ਹਾ ਬਾਹਰਲੇ ਰਾਜਾਂ ਵਿੱਚ ਜਾਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਤੋਂ ਮਾੜੀ ਗੱਲ ਪੰਜਾਬ ਦੇ ਲੋਕਾਂ ਲਈ ਕੋਈ ਹੋਰ ਨਹੀ ਹੋਵੇਗੀ। ਅੱਜ ਵੱਖ ਵੱਖ ਵਿਭਾਗਾਂ ਦੇ ਠੇਕਾ, ਆਉਟਸੋਰਸ, ਇੰਨਲਿਸਟਮੈਂਟ, ਦਿਹਾੜੀਦਾਰ ਤੇ ਹੋਰ ਕੱਚੇ ਮੁਲਾਜ਼ਮਾਂ ਫੇਜ਼ 6 ਵਿਖੇ ਇਕੱਠ ਕਰਕੇ ਰੈਲੀ ਕੀਤੀ ਮੁਲਾਜ਼ਮਾਂ ਦੇ ਰੋਸ ਨੂੰ ਦੇਖਦੇ ਹੋਏ ਪ੍ਰਸਾਸ਼ਨ ਵੱਲੋਂ ਮੁੱਖ ਮੰਤਰੀ ਦੇ ਓ.ਐਸ.ਡੀ ਜਗਦੀਪ ਸਿੱਧੂ ਨੂੰ ਬੁਲਾ ਕੇ ਮੰਗ ਪੱਤਰ ਦਵਾਇਆ ਅਤੇ ਉ.ਐਸ.ਡੀ ਵੱਲੋਂ ਐਲਾਨ ਕੀਤਾ ਕਿ ਦਸੰਬਰ ਦੇ ਪਹਿਲੇ ਹਫਤੇ ਮੁਲਾਜ਼ਮਾਂ ਦੀ ਮੁੱਖ ਮੰਤਡਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਤੇ ਮੰਗਾਂ ਦਾ ਹੱਲ ਕੀਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਅਸ਼ੀਸ਼ ਜੁਲਾਹਾ, ਰਵਿੰਦਰ ਰਵੀ, ਰਣਜੀਤ ਸਿੰਘ ਰਾਣਵਾਂ, ਜਗਦੀਸ਼ ਚਾਹਲ ਨੇ ਕਿਹਾ ਕਿ ਵੋਟਾਂ ਦੋਰਾਨ ਕਾਂਗਰਸ ਵੱਲੋਂ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸਨ ਅਤੇ ਵੋਟਾਂ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਪਟਨ ਸਮਾਰਟ ਕਨੈਕਟ ਸਕੀਮ ਚਲਾਈ ਸੀ ਜਿਸ ਦੇ ਸਪੈਸ਼ਲ ਆਫਰ ਤਹਿਤ 48 ਘੰਟੇ ਵਿੱਚ ਰਜਿਸਟਰ ਕਰਨ ਵਾਲੇ ਨੋਜਵਾਨ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਮੋਕਾ ਦਿੱਤਾ ਜਾਦਾ ਸੀ ਪ੍ਰੰਤੂ ਹੁਣ ਨੌਜਵਾਨ ਮੁਲਾਜ਼ਮਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਅੱਤ ਦੀ ਸਰਦੀ ਵਿਚ ਸੜਕਾਂ ਤੇ ਆਉਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ ਪ੍ਰੰਤੂ ਮੁੱਖ ਮੰਤਰੀ ਫਿਰ ਵੀ ਮੁਲਾਜ਼ਮਾਂ ਨੂੰ ਮਿਲਣ ਲਈ 10 ਮਿੰਟ ਦਾ ਸਮਾਂ ਨਹੀ ਕੱਢ ਰਹੇ ਹਨ। ਆਗੂਆ ਨੇ ਕਿਹਾ ਕਿ ਸਰਕਾਰ ਦੀ ਸੋਚ ਹੈ ਕਿ ਸੂਬੇ ਵਿਚ ਹਰ ਘਰ ਵਿਚ ਇਕ ਕੈਪਟਨ ਹੋਵੇ ਪਰ ਅਸਲੀਅਤ ਇਹ ਹੈ ਕਿ ਪੰਜਾਬ ਦੇ ਹਰ ਘਰ ਵਿਚ ਇਕ ਠੇਕਾ ਮੁਲਾਜ਼ਮ ਹੈ ਜੋ ਕਿ ਨਿਗੁਣੀ ਤਨਖਾਹ ਤੇ ਕੰਮ ਕਰ ਰਿਹਾ ਹੈ। ਪ੍ਰੈਸ ਬਿਆਨ ਜਾਰੀ ਕਰਦੇ ਹੋਏ ਆਗੂਆਂ ਪ੍ਰਵੀਨ ਸ਼ਰਮਾ, ਨਿਰਮਲ ਸਿੰਘ ਰਜਿੰਦਰ ਸਿੰਘ ਸੰਧਾ, ਰਾਕੇਸ਼ ਕੁਮਾਰ, ਸੱਤਪਾਲ ਸਿੰਘ, ਉਮ ਅਨਾਰੀਆ, ਜੋਤ ਰਾਮ, ਵਿਕਾਸ ਕੁਮਾਰ ਗੁਰਪ੍ਰੀਤ ਸਿੰਘ ਰਣਬੀਰ ਢਿੱਲੋਂ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਕੀਤੇ ਲੰਬੇ ਸਘੰਰਸ਼ ਤੋਂ ਬਾਅਦ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਐਕਟ ਪਾਸ ਕੀਤਾ ਸੀ ਜਿਸ ਤਹਿਤ ਤਿੰਨ ਸਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਣਾ ਸੀ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ ਠੇਕੇਦਾਰਾਂ ਦੇ ਚੁੰਗਲ ਵਿਚੋਂ ਕੱਢ ਕੇ ਵਿਭਾਗਾਂ ਨੇ ਆਪਣੇ ਮਹਿਕਮੇ ਵਿਚ ਲੈਣਾ ਸੀ, ਇਸ ਦੇ ਨਾਲ ਹੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੁਵਿਧਾਂ ਮੁਲਾਜ਼ਮਾਂ ਨੂੰ ਅਕਲਾੀ ਭਾਜਪਾ ਸਰਕਾਰ ਵੱਲੋਂ ਆਪਣੇ ਨਿੱਜੀ ਸਵਾਰਸ਼ਥ ਲਈ ਨੋਕਰੀ ਤੋਂ ਫਾਰਗ ਕਰ ਦਿੱਤਾ ਸੀ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਦੇ ਹੀ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਰਕਾਰ ਬਨਣ ਦੇ 8 ਮਹੀਨੇ ਬੀਤਣ ਦੇ ਬਾਵਜੂਦ ਮੰਗਾਂ ਲਾਗੂ ਕਰਨੀਆ ਤਾਂ ਦੂਰ ਦੀ ਗੱਲ ਮੁੱਖ ਮੰਤਰੀ ਨੇ ਮੁਲਾਜ਼ਮਾਂ ਨਾਲ ਇਕ ਵੀ ਮੀਟਿੰਗ ਨਹੀ ਕੀਤੀ। ਆਗੂਆਂ ਨੇ ਰੈਲੀ ਦੋਰਾਨ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ , ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ, ਮੁਲਾਜ਼ਮਾਂ ਤੇ ਪਾਏ ਝੂਠੇ ਪੁਲਿਸ ਕੇਸ ਰੱਦ ਨਾ ਕੀਤੇ ਅਤੇ ਮਹਿੰਗਾਈ ਭੱਤੇ ਦੀਆ ਕਿਸ਼ਤਾਂ ਤੇ ਅੰਤਰਿਮ ਸਹਾਇਤਾ ਨਾ ਦਿੱੱਤੀ ਤਾਂ ਮੁਲਾਜ਼ਮ ਸਘੰਰਸ਼ ਨੂੰ ਹੋਰ ਵੱਡਾ ਕਰਨ ਨੂੰ ਮਜਬੂਰ ਹੋਣਗੇ।ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣੇ ਐਕਟ ਵਿਚ ਸਰਕਾਰ ਸੋਧ ਕਰਨ ਦੀ ਤਿਆਰੀ ਵਿਚ ਹੈ ਜੇਕਰ ਸੋਂਧ ਮੁਲਾਜ਼ਮ ਵਿਰੋਧੀ ਹੋਈ ਤਾਂ ਮੁਲਾਜ਼ਮ ਇਸ ਨੂੰ ਬਰਦਾਸ਼ਤ ਨਹੀ ਕਰਨਗੇ। ਆਗੂਆ ਨੇ ਕਿਹਾ ਕਿ ਸੁਵਿਧਾ ਕੇਂਦਰ ਦੇ ਮੁਲਾਜ਼ਮ ਸਾਰੇ ਖਰਚੇ ਕੱਢ ਕੇ ਸਰਕਾਰ ਨੂੰ ਕਮਾਈ ਕਰ ਕੇ ਦਿੰਦੇ ਸਨ ਪ੍ਰੰਤੂ ਇਸ ਦੇ ਉਲਟ ਹੁਣ ਸੇਵਾਂ ਕੇਂਦਰਾਂ ਵੱਲੋਂ ਮੋਟੀਆ ਫੀਸਾਂ ਲੈ ਕੇ ਆਮ ਜਨਤਾ ਦੀ ਵੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਤੋਂ ਵੱਖਰਾਂ ਪੈਸਾ ਲਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨ ਕਰਕੇ ਮੁਲਾਜ਼ਮ ਸੜਕਾਂ ਤੇ ਆਉਣ ਨੂੰ ਮਜ਼ਬੂਰ ਹੋ ਰਹੇ ਹਨ। ਇਸ ਸਮੁੱਚੇ ਦੁਖਾਦ ਨੂੰ ਦਰਸਾਉਣ ਲਈ ਠੇਕਾ ਮੁਲਾਜ਼ਮ ਅੱਜ ਇਥੇ ਇਕੱਠੇ ਹੋਏ ਹਨ ਅਤੇ ਵੱਡੇ ਵੱਡੇ ਬਣੇ ਫਲੈਕਸਾਂ ਰਾਹੀ ਸਰਕਾਰ ਦੀ ਅਸਲੀਅਤ ਤੋਂ ਆਮ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਮੁਲਾਜ਼ਮਾਂ ਵੱਲੋਂ ਬਣੇ ਫਲੈਕਸ ਵਿੱਚ ‘ਕਮਾਊ ਪੁੱਤ ਸੁਵਿਧਾਂ ਕੇਂਦਰ ਤੇ ਖਾਊ ਪੁੱਤ ਸੇਵਾਂ ਕੇਂਦਰ’ ਵੋਟਾਂ ਤੋਂ ਪਹਿਲਾਂ ‘ਕੈਪਟਨ ਸਮਾਰਟ ਕਨੈਕਟ ਸਕੀਮ ਸਪੈਸ਼ਲ ਆਫਰ’ ਵਰਗੇ ਸਲੋਗਨ ਛਾਪੇ ਹੋਏ ਸਨ ਅਤੇ ਲਿਖਿਆ ਹੋਇਆ ਸੀ ਕਿ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਇਨ੍ਹਾਂ ਸਾਰੇ ਵਾਅਦਿਆ ਨੂੰ ਭੁੱਲ ਚੁੱਕੀ ਹੈ। ਆਗੂਆ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸਾਨਾਂ ਵੱਲੋਂ ਖ਼ੁਦਕੁਸ਼ੀਆ ਕੀਤੀਆ ਜਾ ਰਹੀਆ ਹਨ ਅਤੇ ਪੰਜਾਬ ਦੇ ਨੋਜਵਾਨਾਂ ਦੇ ਹਲਾਤ ਵੀ ਇਸ ਤਰ੍ਹਾ ਬਣਾਏ ਜਾ ਰਹੇ ਕਿ ਆਉਣ ਵਾਲੇ ਸਮੇਂ ਵਿਚ ਨੋਜਵਾਨ ਮੁਲਾਜ਼ਮ ਖੁਦਕੁਸ਼ੀਆ ਕਰਨ ਨੂੰ ਮਜਬੂਰ ਹੋਣਗੇ ਕਿੳਂੁਕਿ ਨੋਜਵਾਨਾਂ ਨੂੰ ਪੱਕਾ ਰੋਜਗਾਰ ਨਹੀ ਦਿੱਤਾ ਜਾ ਰਿਹਾ ਅਤੇ 10-12 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਨਿਗੁਣੀਆ ਤਨਖ਼ਾਹਾਂ ਦੇ ਕੇ ਕੱਚੇ ਤੌਰ ’ਤੇ ਰੱਖਿਆ ਹੋਇਆ ਹੈ ਅਤੇ ਕਈ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਪੱਕਾ ਨਹੀ ਕੀਤਾ ਜਾ ਰਿਹਾ। ਆਗੂਆ ਨੇ ਐਲਾਨ ਕੀਤਾ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ 2 ਦਸੰਬਰ ੂ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਇਸ ਮੋਕੇ ਕ੍ਰਿਸ਼ਨ ਪ੍ਰਸਾਦ ਮੋਹਨ ਸਿੰਘ ਨੇਗੀ ਚੰਦਨ ਸਿੰਘ, ਰਮਨ ਸ਼ਰਮਾਂ ਪ੍ਰੇਮ ਚੰਦ ਮੋਹਨ ਸਿੰਘ ਪਵਨ ਗਡਿਆਲ ਆਦਿ ਆਗੂ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ