ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਵੱਲੋਂ ਪਰਿਵਾਰਾਂ ਸਮੇਤ ਲੜੀਵਾਰ ਧਰਨਾ ਸ਼ੁਰੂ ਕਰਨ ਦਾ ਐਲਾਨ
ਨਬਜ਼-ਏ-ਪੰਜਾਬ, ਮੁਹਾਲੀ, 9 ਫਰਵਰੀ:
ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਅਕਾਲਗੜ੍ਹ, ਜ਼ਿਲਾ ਮੁਹਾਲੀ ਦੇ ਪ੍ਰਧਾਨ ਚਰਨਜੀਤ ਸਿੰਘ ਮਿੰਡੇਮਾਜਰਾ, ਜਰਨਲ ਸਕੱਤਰ ਰਾਮ ਕੁਮਾਰ ਖੇੜੀ ਜੱਟਾਂ, ਵਰਕਰਾਂ ਅਤੇ ਆਗੂਆਂ ਦੀ ਮੌਜੂਦਗੀ ਵਿੱਚ ਮੀਟਿੰਗ ਕਰਦਿਆਂ ਫ਼ੈਸਲਾ ਕੀਤਾ ਗਿਆ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ-3 ਦੇ ਨਾਲ ਅੱਗੇ ਕਈ ਵਾਰ ਮੀਟਿੰਗਾਂ ਦਾ ਸਮਾਂ ਲੈ ਕੇ ਮੀਟਿੰਗਾਂ ਹੋਈਆਂ ਪਰ ਹਰ ਵਾਰ ਉਨ੍ਹਾਂ ਵੱਲੋਂ ਵਰਕਰਾਂ ਦੀਆਂ ਹੱਕੀ ਜਾਇਜ਼ ਮੰਗਾਂ ਪ੍ਰਤੀ ਝੂਠੇ ਲਾਰੇ ਹੀ ਪੱਲੇ ਪਏ। ਜਿਸ ਦੇ ਰੋਸ ਵਜੋ 17 ਫਰਵਰੀ ਨੂੰ
ਕੱਚੇ ਮੁਲਾਜ਼ਮਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਤਨਖ਼ਾਹਾਂ ’ਚੋਂ ਕੱਟਿਆ (5000) ਪੰਜ ਹਜ਼ਾਰ ਰੁਪਏ ਦਾ ਫੰਡ ਪਿਛਲੇ ਢਾਈ ਸਾਲਾਂ ਤੋਂ ਰੁੱਕਿਆ ਹੋਇਆ ਹੈ, ਜੋ ਕਿ ਉਨ੍ਹਾਂ ਵੱਲੋਂ ਇਕ ਮਹੀਨੇ ਵਿੱਚ ਪੰਜ ਹਜ਼ਾਰ ਰੁਪਏ ਪਵਾਂਉਣ ਦੀ ਗੱਲ ਆਖੀਂ ਗਈ ਸੀ, ਕਿਰਤ ਕਾਨੂੰਨਾਂ ਦੀ ਬਦੌਲਤ ਵਧੇ ਹੋਏ ਰੇਟ ਨੂੰ ਲਾਗੂ ਨਹੀਂ ਕਰਿਆ ਜਾ ਰਿਹਾ, ਅਤੇ ਜਲ ਸਪਲਾਈ ਸਕੀਮਾਂ ’ਤੇ ਸਕਾਡਾ ਸਿਸਟਮ ਨਿੱਜੀਕਰਨ/ਪੰਚਾਇਤੀਕਰਨ ਦੀਆਂ ਲੋਕ ਨੀਤੀਆਂ ਦੇ ਹਲੇ ਨੂੰ ਕਾਰਜਕਾਰੀ ਇੰਜੀਨੀਅਰ ਵੱਲੋਂ ਹੋਰ ਤੇਜ਼ ਕਰਨ ਦੀਆਂ ਖ਼ਬਰਾਂ ਸਾਹਮਣੇ ਆਇਆਂ ਹਨ, ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਰੱਖੇ ਬੀਆਰਓ ਮੁਲਾਜ਼ਮਾਂ ਵਲੋਂ ਅਤੇ ਜੇਈਜ਼ ਵੱਲੋਂ ਪਿੰਡਾਂ ਦੀਆਂ ਪੰਚਇਤਾਂ ਕੋਲੋਂ ਧੱਕੇ ਨਾਲ ਕਮੇਟੀਆਂ ਬਣਾਈਆਂ ਜਾ ਰਾਹੀਆਂ ਜਿੰਨਾ ਦਾ ਹੁਣ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਪੱਧਰ ਤੇ ਵਿਰੋਧ ਵੀ ਕੀਤਾ ਜਾਵੇਗਾ, ਅਤੇ ਇੱਕ ਮਸਲਾ ਹੋਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਭ ਡਵੀਜ਼ਨ ਨਬਰੰ-9 ਦਾ ਜੋ ਅਫਸਰਸ਼ਾਹੀ ਦੇ ਬਿਲਕੁਲ ਧਿਆਨ ਵਿੱਚ ਹੈ, ਦਫ਼ਤਰ ਦੀ ਇੱਕ ਮਹਿਲਾ ਕਲਰਕ ਵੱਲੋਂ ਹਰ ਵਾਰ ਦਫ਼ਤਰ ਆਉਣ ’ਤੇ ਦਫ਼ਤਰ ਦੇ ਕੱਚੇ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਇਸ ਮੈਟਰ ਬਾਰੇ ਕਾਰਜਕਾਰੀ ਇੰਜੀਨੀਅਰ ਮੰਡਲ-3 ਦੇ ਧਿਆਨ ਵਿੱਚ ਪਹਿਲਾ ਵੀ ਹੈ ਪ੍ਰੰਤੂ ਦੱਸਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਵਰਕਰਾਂ ਅਤੇ ਪਰਿਵਾਰਾਂ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਧਰਨਾ ਦੇਣ ਪਹੁੰਚਣਗੇ।