Share on Facebook Share on Twitter Share on Google+ Share on Pinterest Share on Linkedin ਠੇਕੇਦਾਰ ਯੂਨੀਅਨ ਵੱਲੋਂ ਗਮਾਡਾ ਵਿੱਚ ਹੋਏ ਘਪਲਿਆਂ ਦੀ ਜਾਂਚ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ: ਗਮਾਡਾ ਦੀ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਅਰਸ਼ਦੀਪ ਸਰਾਂ ਅਤੇ ਜਨਰਲ ਸਕੱਤਰ ਵੇਦ ਪ੍ਰਕਾਸ਼ ਗੋਇਲ ਨੇ ਦੋਸ਼ ਲਗਾਇਆ ਹੈ ਕਿ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਗਮਾਡਾ ਦੇ ਚੀਫ ਇੰਜੀਨੀਅਰ ਸੁਰਿੰਦਰ ਸਿੰਘ ਤੋੱ ਪਹਿਲਾਂ ਰਹੇ ਚੀਫ ਇੰਜਨੀਅਰ ਵੀ ਘਪਲੇਬਾਜੀ ਕਰਦੇ ਰਹੇ ਹਨ। ਇਸ ਲਈ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅੱਜ ਇੱਕ ਬਿਆਨ ਵਿੱਚ ਸ੍ਰੀ ਸਰਾਂ ਅਤੇ ਸ੍ਰੀ ਗੋਇਲ ਨੇ ਕਿਹਾ ਕਿ ਉਹ 30 ਸਾਲ ਤੋਂ ਠੇਕੇਦਾਰੀ ਕਰਦੇ ਆ ਰਹੇ ਹਨ। ਪਹਿਲਾਂ ਵੀ ਗਮਾਡਾ ਵਿੱਚ ਨਿਯਮਾਂ ਦੇ ਉਲਟ ਜਾ ਕੇ ਟੈਂਡਰ ਦਿਤੇ ਜਾਂਦੇ ਰਹੇ ਹਨ। ਸਾਲ 2014 ਵਿੱਚ ਉਸ ਸਮੇੱ ਦੇ ਚੀਫ ਇੰਜੀਨੀਅਰ ਨੇ ਇੱਕ ਕੰਪਨੀ ਨੂੰ ਐਰੋਸਿਟੀ ਦੇ ਖੱਬੇ ਤੇ ਸੱਜੇ ਪਾਸੇ ਦਾ ਠੇਕਾ 132.42 ਕਰੋੜ ਅਤੇ 148.45 ਕਰੋੜ ਰੁਪਏ ਵਿੱਚ ਦਿਤਾ। ਇਸੇ ਤਰ੍ਹਾਂ ਆਈ ਟੀ ਸਿਟੀ ਦਾ ਠੇਕਾ 392.62 ਕਰੋੜ ਵਿੱਚ ਇਸੇ ਕੰਪਨੀ ਨੂੰ ਦਿਤਾ ਜੋ ਕਿ 7.22 ਫੀਸਦੀ ਘੱਟ ਸੀ। ਉਹਨਾਂ ਦੋਸ਼ ਲਾਇਆ ਕਿ ਇਹਨਾਂ ਤਿੰਨਾਂ ਸੜਕਾਂ ਉਪਰ ਫੁੱਲਾਂ ਦੀਆਂ ਥੈਲੀਆਂ ਲਾਉਣ ਦਾ ਕੰਮ ਇਕ ਕੰਪਨੀ ਨੂੰ ਪ੍ਰਤੀ ਥੈਲੀ 55 ਰੁਪਏ ਦਿਤਾ ਜਦੋੱ ਕਿ ਇਹ ਥੈਲੀਆਂ ਦਾ ਕੰਮ ਇੱਕ ਹੋਰ ਕੰਪਨੀ ਨੂੰ 35 ਰੁਪਏ ਪ੍ਰਤੀ ਥੈਲੀ ਦੇ ਕੇ ਕਰਵਾਇਆ ਗਿਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਇਕੋ ਕੰਮ ਦੇ ਦੋ-ਦੋ ਰੇਟ ਨਿਸ਼ਚਿਤ ਕਰਕੇ ਕੰਮ ਵਿੱਚ ਵੱਡੇ ਪੱਧਰ ਉਪਰ ਘਪਲੇਬਾਜੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗਮਾਡਾ ਵਲੋੱ ਆਪਣੇ ਚਹੇਤੇ ਵੱਡੇ ਠੇਕੇਦਾਰਾਂ ਨੂੰ ਠੇਕੇ ਦੇਣ ਲਈ ਅਜਿਹੇ ਨਿਯਮ ਬਣਾ ਦਿਤੇ ਗਏ ਹਨ ਤਾਂ ਕਿ ਛੋਟੇ ਠੇਕੇਦਾਰ ਟੈਂਡਰ ਹੀ ਨਾ ਭਰ ਸਕਣ ਅਤੇ ਜੇ ਉਹ ਟੈਂਡਰ ਭਰਨ ਤਾਂ ਉਹ ਰੱਦ ਕਰ ਦਿਤੇ ਜਾਣ। ਉਹਨਾਂ ਮੰਗ ਕੀਤੀ ਕਿ ਐਨਲਿਸਟਮੈਂਟ ਦੇ ਆਧਾਰ ਤੇ ਟੈਂਡਰ ਖੁਲੇ ਭਰਨ ਦੀ ਆਗਿਆ ਦਿਤੀ ਜਾਵੇ ਅਤੇ ਸੁਰਿੰਦਰ ਪਹਿਲਵਾਨ ਤੋੱ ਪਹਿਲਾਂ ਰਹੇ ਚੀਫ ਇੰਜੀਨੀਅਰ ਦੌਰਾਨ ਹੋਏ ਘਪਲਿਆਂ ਦੀ ਵੀ ਜਾਂਚ ਕੀਤੀ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ