nabaz-e-punjab.com

ਭੋਜਨ ਨਾਲ ਜੁੜੇ ਮੁੱਦਿਆਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਸਥਾਪਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਭੋਜਨ ਨਾਲ ਸਬੰਧਤ ਮੁੱਦਿਆਂ ਨੂੰ ਸਬੰਧਤ ਸਬ ਡਵੀਜ਼ਨ ਪੱਧਰ ’ਤੇ ਹੀ ਹੱਲ ਕਰਨ ਲਈ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਡਲ ਅਫ਼ਸਰ ਦਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 9888201787 ਹੈ ਜਦੋਂਕਿ ਜ਼ਰੂਰੀ ਵਸਤਾਂ ਲਈ ਜ਼ਿਲ੍ਹਾ ਖੁਰਾਕ ਕੰਟਰੋਲ ਰੂਮ ਦੇ 0172-2219541 ਅਤੇ 7888556264 ਇਨ੍ਹਾਂ ਨੰਬਰਾਂ ’ਤੇ ਗੱਲ ਕੀਤੀ ਜਾ ਸਕਦੀ ਹੈ। ਮੁਹਾਲੀ ਸਬੰਧੀ 9814049150 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਖਰੜ ਵਿੱਚ ਸਬ ਡਵੀਜ਼ਨ ਪੱਧਰ ਦੇ ਕੰਟਰੋਲ ਰੂਮ ਦਾ ਨੰਬਰ 0160-2280222 ਹੈ ਅਤੇ ਸੁਬੋਧ ਕੁਮਾਰ, ਅਪਰੇਟਰ 9478346212 ਅਤੇ ਨਿਤਿਨ ਸੂਦ, ਅਪਰੇਟਰ 7696892956, ਡੇਰਾਬੱਸੀ ਵਿੱਚ 01762-297129 ਹੈ ਅਤੇ ਸਰਬਜੀਤ ਸਿੰਘ, ਜੂਨੀਅਰ ਸਹਾਇਕ ਦਾ ਨੰਬਰ 8360170942 ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਹੀ ਸਥਾਪਿਤ ਕੰਟਰੋਲ ਰੂਮ ਜਿਵੇਂ ਕਿ ਕੋਵਿਡ-19 ਮੈਡੀਕਲ ਹੈਲਪਲਾਈਨ 104, 0172-2270091, 7814641397, ਸਬ ਡਿਵੀਜ਼ਨ ਅਨੁਸਾਰ ਦਵਾਈ ਨਾਲ ਸਬੰਧਤ ਪੁੱਛਗਿੱਛ (ਡਰੱਗ ਇੰਸਪੈਕਟਰ) ਲਈ ਮੁਹਾਲੀ 9888877203, ਖਰੜ 9872211756, ਡੇਰਾਬਸੀ 9256192655 ਨੰਬਰ ਹੈ। ਪੰਜਾਬ ਐਮਰਜੈਂਸੀ ਹੈਲਪਲਾਈਨ 112 ਹੈ। ਜ਼ਰੂਰੀ ਵਸਤੂਆਂ/ਭੋਜਨ ਸੰਬੰਧੀ ਹੈਲਪਲਾਈਨ 0172-2219541, 7888556264 ਹੈ। ਜ਼ਿਲ੍ਹਾ ਕੰਟਰੋਲ ਰੂਮ 0172-2219505, 0172-2219506, 9779816600 (ਨੋਡਲ ਅਫ਼ਸਰ ਕੰਟਰੋਲ ਰੂਮ), ਸਬ ਡਿਵੀਜ਼ਨ ਕੰਟਰੋਲ ਰੂਮ ਮੁਹਾਲੀ 0172-2219580, ਖਰੜ 0160-2280222, ਡੇਰਾਬੱਸੀ 0176-2297129, ਈ-ਪਾਸ ਹੈਲਪਲਾਈਨ ਨੰਬਰ 9646599208, 9888886380 (ਸਿਰਫ਼ ਵਟਸਐਪ) ਅਤੇ 9878152406 (ਸਿਰਫ਼ ਵਟਸਐਪ) ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …