nabaz-e-punjab.com

ਸ਼ਾਦੀ ਡਾਟਕਾਮ ’ਤੇ ਨਕਲੀ ਆਈਡੀ ਬਣਾ ਕੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗਣ ਵਾਲੇ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਮੁਹਾਲੀ ਪੁਲੀਸ ਨੇ ਸ਼ਾਦੀ ਡਾਟਕਾਮ ’ਤੇ ਨਕਲੀ ਆਈਡੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਨੂੰ ਜ਼ਿਲ੍ਹਾ ਪੁਲੀਸ ਦੇ ਸਾਈਬਰ ਸੈੱਲ ਦੇ ਡੀਐਸਪੀ ਅਮਨਦੀਪ ਸਿੰਘ ਅਤੇ ਸੋਹਾਣਾ ਥਾਣਾ ਦੇ ਐਸਐਚਓ ਭਗਵੰਤ ਸਿੰਘ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਕੀਤੀ ਗਈ। ਮੁਲਜ਼ਮ ਰਮਨਵੀਰ ਕੌਰ ਵਾਸੀ ਅੰਮ੍ਰਿਤਸਰ ਅਤੇ ਉਸ ਦੇ ਸਾਥੀ ਬਲਜੀਤ ਸਿੰਘ ਵਾਸੀ ਤਰਨਤਾਰਨ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 420, 406, 120ਬੀ ਅਤੇ 66 (ਸੀ) ਆਈਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਰਮਨਵੀਰ ਕੌਰ ਇਸ ਸਮੇਂ ਮੁਹਾਲੀ ਵਿੱਚ ਰਹਿੰਦੀ ਹੈ।
ਪੁਲੀਸ ਅਨੁਸਾਰ ਬਲਜੀਤ ਸਿੰਘ ਨੇ ਆਪਣੇ ਨਾਂ ’ਤੇ ਮੋਬਾਈਲ ਨੰਬਰ\ਸਿੰਮ ਕਾਰਡ ਲੈ ਕੇ ਰਮਨਵੀਰ ਕੌਰ ਦਿੰਦਾ ਸੀ। ਫਿਰ ਇਹ ਅੌਰਤ ਵੱਖ-ਵੱਖ ਨਾਵਾਂ ’ਤੇ ਸ਼ਾਦੀ ਡਾਟਕਾਮ ਮੈਟਰੀਮੋਨੀਅਲ ਸਾਈਟ ’ਤੇ ਅਕਾਊਂਟ ਬਣਾ ਕੇ ਵਿਆਹ ਲਈ ਲੜਕੀ ਦੀ ਭਾਲ ਕਰਦੇ ਲੋਕਾਂ ਨਾਲ ਤਾਲਮੇਲ ਕਰਦੀ ਸੀ ਅਤੇ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਸਬੰਧਤ ਵਿਅਕਤੀਆਂ ਨੂੰ ਮੁਹਾਲੀ ਵਿੱਚ ਬੁਲਾਉਂਦੀ ਸੀ। ਉਕਤ ਅੌਰਤ ਨੂੰ ਮੁਹਾਲੀ ਮਿਲਣ ਆਉਂਦੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਸਾਂਝੀ ਐਫ਼.ਡੀ ਖੁਲ੍ਹਵਾਉਣ ਅਤੇ ਰਜਿਸਟਰੀ ਕਰਵਾਉਣ ਲਈ ਉਨ੍ਹਾਂ ਤੋਂ ਪੈਸੇ ਲੈ ਲੈਂਦੀ ਸੀ ਅਤੇ ਬਾਅਦ ਵਿੱਚ ਰਫੂ ਚੱਕਰ ਹੋ ਜਾਂਦੀ ਸੀ ਅਤੇ ਆਪਣਾ ਪੁਰਾਣਾ ਮੋਬਾਈਲ ਨੰਬਰ ਬੰਦ ਕਰ ਲੈਂਦੀ ਸੀ।

ਥਾਣਾ ਸੋਹਾਣਾ ਦੇ ਐਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅੌਰਤ ਸਾਜ਼ਿਸ਼ ਤਹਿਤ ਮੌਕੇ ਤੋਂ ਭੱਜਣ ਲਈ ਬੜੀ ਚਲਾਕੀ ਨਾਲ ਪਹਿਲਾਂ ਮਿਲਣ ਆਉਂਦੇ ਵਿਅਕਤੀਆਂ ਦਾ ਸਾਰਾ ਸਮਾਨ ਕਾਰ ਵਿੱਚ ਰਖਵਾ ਲੈਂਦੀ ਸੀ ਅਤੇ ਕਾਰ ਨੂੰ ਧੱਕਾ ਲਗਾਉਣ ਦੇ ਬਹਾਨੇ ਸਾਰਾ ਕੀਮਤੀ ਸਮਾਨ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 21 ਹਜ਼ਾਰ ਰੁਪਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਜਾਂਦੀ ਆਈ-10 ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …