Nabaz-e-punjab.com

ਮੁਹਾਲੀ ਪ੍ਰੈਸ ਕਲੱਬ ਦੀਆਂ ਚੋਣਾਂ ਸਬੰਧੀ ਦੋ ਧੜਿਆਂ ਦਾ ਵਿਵਾਦ ਡੀਸੀ ਦੇ ਦਰਬਾਰ ’ਚ ਪੁੱਜਾ

ਬੈਨੀਪਾਲ-ਵਿਜੈਪਾਲ ਗਰੁੱਪ ਨੇ ਚੋਣ ਕਮਿਸ਼ਨ ’ਤੇ ਲਾਇਆ ਪੱਖਪਾਤ ਦਾ ਦੋਸ਼, ਡੀਸੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਮੁਹਾਲੀ ਪ੍ਰੈਸ ਕਲੱਬ ਦੀਆਂ 30 ਮਾਰਚ ਨੂੰ ਹੋਣ ਵਾਲੀਆਂ ਸਾਲਾਨਾ ਚੋਣਾਂ ਲਈ ਨਾਮਜ਼ਦਗੀਆਂ ਦੇ ਕਾਗਜ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ਜਿਸ ਵਿੱਚ ਬਿੱਲਾ-ਬਾਗੜੀ ਗਰੁੱਪ ਦੇ ਪ੍ਰਧਾਨਗੀ ਦੇ ਦਾਵੇਦਾਰ ਗੁਰਜੀਤ ਸਿੰਘ ਬਿੱਲਾ ਅਤੇ ਜਰਨਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਆਪਣੇ ਸਾਥੀਆਂ ਸਮੇਤ ਨਾਗਜਦਗੀ ਪੱਤਰ ਦਾਖਲ ਕਰ ਦਿੱਤੇ ਪ੍ਰਰੰਤੂ ਚੋਣ ਕਮਿਸ਼ਨ ਵਲੋਂ ਕਾਗਜ ਦੀਆਂ ਤਰੀਕਾਂ ਵਿੱਚ ਕੀਤਾ ਫੇਰਬਦਲ ਦਾ ਦੋਸ਼ ਲਗਾਉਦਿਆ ਬੈਨੀਪਾਲ-ਵਿਜੇਪਾਲ ਗਰੁੱਪ ਦੇ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ ਅਤੇ ਭੁਪਿੰਦਰ ਬੱਬਰ ਨੇ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਦਿੱਤੀ ਗਈ ਜਿਨ੍ਹਾਂ ਨੇ ਐਸ. ਡੀ. ਐਮ ਨੂੰ ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ । ਐਸ. ਡੀ. ਐਮ. ਜਗਦੀਸ਼ ਸਹਿਗਲ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਕੋਈ ਖਾਮੀ ਜਾਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ। ਇਸ ਸੰਬਧੀ ਗੁਰਦੀਪ ਬੈਨੀਪਾਲ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਵਿਰੋਧੀ ਗਰੁੱਪ ਬਿੱਲਾ-ਬਾਗੜੀ ਨਾਲ ਮਿਲਕੇ ਕਾਗਜ ਭਰਨ ਦੀ ਤਰੀਕ ਵਿੱਚ ਬਿਨਾਂ ਕਿਸੇ ਸੁਚਿਤ ਕੀਤੇ ਫੇਰਬਦਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫਾਰਮ ਭਰਨ ਦੀ ਆਖਰੀ ਮਿਤੀ 25 ਅਤੇ 26 ਮਾਰਚ ਸੀ ਪਰ ਕਮਿਸ਼ਨ ਵਲੋਂ 26 ਤਰੀਕ ਕੱਟ ਕੇ 25 ਮਾਰਚ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸ਼ਨ ਵਲੋਂ ਸਖਤੀ ਨਾਲ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਨਸਾਫ਼ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਸਬੰਧੀ ਚੋਣ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਬੈਨੀਪਾਲ-ਬੱਬਰ ਗਰੱੁਪ ਕੋਲ ਨਾਮਜਦਗੀ ਦੇ ਫਾਰਮ ਨਹੀਂ ਸਨ ਜਿਸ ਕਰਕੇ ਉਹ ਸਮੇਂ ਸਿਰ ਅਪਲਾਈ ਨਹੀਂ ਕਰ ਸਕੇ।
ਉਧਰ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ਕਮਿਸ਼ਨਰ ਧਰਮਪਾਲ ਉਪਾਸ਼ਕ, ਰਜਿੰਦਰ ਸੇਵਕ ਅਤੇ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਨਾਮਜ਼ਦਗੀ ਦਾਖ਼ਲ ਕਰਨ ਦਾ ਸਮਾਂ ਅੱਜ 11 ਵਜੇ ਤੋਂ 2 ਵਜੇ ਤੱਕ ਦਾ ਸੀ ਪ੍ਰੰਤੂ ਬੈਨੀਪਾਲ-ਬੱਬਰ ਗਰੱੁਪ ਕੋਲ ਨਾਮਜ਼ਦਗੀ ਪੱਤਰ ਫਾਰਮ ਨਾ ਹੋਣ ਕਰਕੇ ਇਸ ਧੜੇ ਦੇ ਮੈਂਬਰ ਆਪਣੇ ਪੇਪਰ ਦਾਖ਼ਲ ਨਹੀਂ ਕਰ ਸਕੇ। ਜਦੋਂਕਿ ਬਿੱਲਾ-ਬਾਗੜੀ ਪੈਨਲ ਵੱਲੋਂ 9 ਅਹੁਦੇਦਾਰਾਂ ਲਈ ਨਿਰਧਾਰਿਤ ਸਮੇਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਦੀ ਪੜਤਾਲ ਸਵੇਰੇ 11 ਵਜੇ ਤੋਂ 12 ਵਜੇ ਤੱਕ ਹੋਵੇਗੀ ਅਤੇ 2 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਹੋਈਆਂ ਨਾਮਜ਼ਦਗੀਆਂ ਲਈ ਪ੍ਰਧਾਨ ਦੇ ਅਹੁਦੇ ਲਈ ਗੁਰਜੀਤ ਸਿੰਘ ਬਿੱਲਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਮੀਤ ਪ੍ਰਧਾਨ ਲਈ ਕੁਲਦੀਪ ਸਿੰਘ, ਧਰਮ ਸਿੰਘ, ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ, ਸੁੰਯਕਤ ਸਕੱਤਰ ਲਈ ਰਾਜ ਕੁਮਾਰ ਅਰੋੜਾ, ਨਾਹਰ ਸਿੰਘ ਧਾਲੀਵਾਲ, ਸੰਗਠਨ ਸਕੱਤਰ ਲਈ ਵਿਜੈ ਕੁਮਾਰ ਅਤੇ ਕੈਸ਼ੀਅਰ ਲਈ ਸੁਖਵਿੰਦਰ ਸਿੰਘ ਸ਼ਾਨ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…