ਇਲਾਕੇ ਦੇ ਲੋਕਾਂ ਦੀ ਸੁਵਿਧਾ ਲਈ ਕੁਰਾਲੀ ਵਿੱਚ ਖੋਲ੍ਹਿਆ ਜਾਵੇਗਾ ਆਧੁਨਿਕ ਸਰਕਾਰੀ ਹਸਪਤਾਲ: ਰਣਜੀਤ ਗਿੱਲ

ਖਰੜ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਗਿੱਲ ਦੇ ਰੋਡ ਸੋਅ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਜਨਵਰੀ:
ਕੁਰਾਲੀ ਮਾਝੇ-ਦੋਆਬੇ ਤੋਂ ਮੁਹਾਲੀ ਅਤੇ ਚੰਡੀਗੜ੍ਹ ਜਾਣ ਲਈ ਮੁੱਖ ਦਰਵਾਜਾ ਹੈ, ਜੇਕਰ ਘਰ ਦਾ ਮੂੰਹ ਮੱਥਾ ਖ਼ੂਬਸੂਰਤ ਹੋਵੇਗਾ ਤਾਂ ਯਕੀਨਨ ਹਰ ਕੋਈ ਖਰੜ ਹਲਕੇ ਦੀ ਤਾਰੀਫ਼ ਕਰੇਗਾ ਅਤੇ ਕੁਰਾਲੀ ਸ਼ਹਿਰ ਦੀਆਂ ਸਮੱਸਿਆਵਾਂ ਹਨ। ਜਿਨ੍ਹਾਂ ਦਾ ਹੱਲ ਮੌਜੂਦਾ ਐਮ.ਐਲ.ਏ ਵੱਲੋਂ ਸਰਕਾਰ ਤੱਕ ਨਾ ਪਹੁੰਚਾਉਣ ਕਾਰਨ ਹੱਲ ਨਹੀਂ ਹੋ ਸਕਿਆ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਹ ਵਿਚਾਰ ਖਰੜ ਵਿਧਾਨ ਸਭਾ ਹਲਕਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਅੱਜ ਕੁਰਾਲੀ ਵਿੱਚ ਸਮਰਥਕਾਂ ਵੱਲੋਂ ਕੱਢੇ ਗਏ ਰਵਿਸ਼ਾਲ ੋਡ ਸ਼ੋਅ ਤੋਂ ਬਾਅਦ ਆਪਣੇ ਸਮਰਥਕਾਂ ਅਤੇ ਵਰਕਰਾਂ ਦੀ ਭਾਰੀ ਮੀਟਿੰਗ ਨੂੰ ਸੰਬੋਧ ਕਰਦਿਆਂ ਪ੍ਰਗਟ ਕੀਤੇ।
ਰਣਜੀਤ ਗਿੱਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੇਸ਼ੇ ਵਜੋਂ ਉਹ ਇੱਕ ਡਿਵੈਲਪਰ ਹੋਣ ਦੇ ਨਾਤੇ ਉਨ੍ਹਾਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸ਼ਹਿਰ ਨੂੰ ਖ਼ੂਬਸੂਰਤ ਬਣਾਉਣ ਦੇ ਸਾਰੇ ਢੰਗ ਤਰੀਕਿਆਂ ਦੀ ਪੂਰੀ ਸਮਝ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਸਮੁੱਚੇ ਹਲਕੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।
ਇਸ ਮੌਕੇ ਉੱਘੇ ਸਮਾਜ ਸੇਵੀ ਆਗੂ ਤੇ ਖੇਡ ਪ੍ਰਮੋਟਰਜ ਦਵਿੰਦਰ ਸਿੰਘ ਬਾਜਵਾ, ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਤੇ ਅਜਮੇਰ ਸਿੰਘ ਖੇੜਾ, ਬਲਵਿੰਦਰ ਸਿੰਘ ਕਾਕਾ, ਨਗਰ ਕੌਂਸਲਰ ਕੁਰਾਲੀ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ, ਦਵਿੰਦਰ ਠਾਕੁਰ, ਲੱਕੀ ਰਾਠੌਰ, ਅੰਮ੍ਰਿਤਪਾਲ ਬਾਠ, ਵਿਸ਼ੂ ਅਗਰਵਾਲ, ਰਾਜਦੀਪ ਸਿੰਘ ਹੈਪੀ, ਭਾਨੂੰ ਪ੍ਰਤਾਪ, ਪਰਮਜੀਤ ਪੰਮੀ, ਕੁਲਵੰਤ ਕੌਰ ਪਾਬਲਾ, ਗੁਰਚਰਣ ਰਾਣਾ, ਲਾਡੀ, ਹਰਿੰਦਰ ਘੜੂੰਆਂ, ਪ੍ਰਿੰਸ ਕੁਰਾਲੀ, ਸਰਪੰਚ ਹਰਜਿੰਦਰ ਸਿੰਘ ਮੁੰਧੋਂ, ਕੁਲਦੀਪ ਸਿੰਘ ਤਕੀਪੁਰ, ਕਰਨਵੀਰ ਸਿੰਘ, ਅਮਨਦੀਪ ਸਿੰਘ ਗੋਲਡੀ, ਸੁਰਿੰਦਰ ਕੌਰ, ਹਰਵਿੰਦਰ ਸਿੰਘ, ਮਨਜੀਤ ਸਿੰਘ ਮੁੰਧੋਂ, ਹਰਜੀਤ ਸਿੰਘ ਟੱਪਰੀਆਂ, ਪਾਲਇੰਦਰ ਸਿੰਘ ਬਾਠ, ਇੰਦਰਬੀਰ ਸਿੰਘ, ਮਾਸਟਰ ਭਾਰਤ ਭੂਸ਼ਣ, ਮੁਕੇਸ਼ ਰਾਣਾ, ਗੁਰਮੇਲ ਸਿੰਘ ਪਾਬਲਾ, ਸੁਖਪਾਲ ਪਿੰਕੀ, ਨਿਰਮਲ ਖਾਨ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…