
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਨਵੀਂ ਦਿੱਲੀ ਵਿੱਚ ਕਨਵੈਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਨਵੀਂ ਦਿੱਲੀ, 11 ਜੂਨ:
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਵਿਗਿਆਨਿਕ) ਨੇ ਸ਼ਾਹ ਆਡੀਟੋਰੀਅਮ ਨਵੀਂ ਦਿੱਲੀ ਵਿਖੇ ਹੋਈ ਕਨਵੈਸ਼ਨ ਵਿਖੇ ਵੱਡੀ ਗਿਣਤੀ ਵਿੱਚ ਸੁਖਦੇਵ ਸਿੰਘ ਸੈਣੀ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਭਾਗ ਲਿਆ। ਇਹ ਕੰਨਵੈਂਸ਼ਨ ਅੌਟਸੋਰਸਿੰਗ, ਨਿਊ ਨੈਸ਼ਨਲ ਪੈਨਸਨ ਸਕੀਮ ਦੇ ਮੁਲਾਜ਼ਮ ਵਿਰੋਧੀ ਹੋਣ ਸਬੰਧੀ ਸਟੇਟ ਅਤੇ ਸੈਂਟਰਲ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਜੀਟੀਯੂ ਪੰਜਾਬ (ਵਿਗਿਆਨਿਕ) ਸੂਬਾ ਵਿੱਤ ਸਕੱਤਰ ਹਰਜੀਤ ਸਿੰਘ ਬਸੋਤਾ ਨੇ ਦੱਸਿਆ ਕਿ ਇਸ ਵਿੱਚ ਬੁਲਾਰੀਆ ਵੱਲੋ ਇਸ ਸਕੀਮ ਦੇ ਲਾਗੂ ਹੋਣ ਵਾਲੇ ਮਾਰੂ ਭਰਵਾਵਾ ਬਾਰੇ ਦੱਸਿਆ ਗਿਆ।
ਬੁਲਾਰੀਆ ਵਿੱਚ ਆਲ ਇੰਡੀਆ ਸਟੇਟ ਗੌਰਮਿੰਟ ਇੰਮਪਲਾਈਜ਼ ਫੇਡਰੇਸ਼ਨ ਦੇ ਸਹਾਈਕ ਜਨਰਲ ਸਕੱਤਰ ਸ੍ਰੀ ਸੁਭਾਸ਼ ਲਾਂਬਾ ਨੇ ਸਰਕਾਰ ਵੱਲੋ ਮੁਲਾਜ਼ਮਾ ਤੇ ਕੀਤੇ ਜਾ ਰਹੇ ਮਾਰੂ ਫੈਸਲੀਆ ਵਿਰੂਧ ਲੋਕਾ ਨੂੰ ਲਾਮਬੰਧ ਹੋਣ ਲਈ ਕਿਹਾ,ਤੇ ਐਨ ਪੀ ਐਸ ਦੀ ਜਗਾ ਪੁਰਾਣੀ ਪੈਂਸ਼ਨ ਬਹਾਲ ਕਰਨ ਦੀ ਮੰਗ ਰੱਖੀ;ਉਹਨਾ ਲੋਕਾ ਨੂੰ ਇਸ ਸੰਬੰਧੀ ਦੇਸ਼ ਵਿਆਪੀ ਜਾਗਰੂਪਤਾ ਪੈਦਾ ਕਰਨ ਅਤੇ ਵਿਰੋਧ ਕਰਨ ਦਾ ਸੱਦਾ ਦਿੱਤਾ, ਸੈਟਰ ਇੰਡੀਅਨ ਟਰੇਡ ਯੂਨੀਅਨ ਯੁਨੀਅਨ ਦੇ ਜਨਰਲ ਸਕੱਤਰ ਤੇ ਐਂਪੀ ਸ੍ਰੀ ਤਪਨ ਸੈਨ ਨੇ ਵੀ ਅੌਟਸੋਰਸਿੰਗ ਅਤ ੇਨਿਊ ਨੈਂਸ਼ਲ ਪੈਂਸਨ ਸਕੀਮ ਦੀਆਂ ਮੁਲਾਜ਼ਮ ਵਿਰੋਧੀ ਮੱਦਾ ਦਾ ਵਿਸਥਾਰ ਸਹਿਤ ਵਰਨਣ ਕੀਤਾ ਤੇ ਕਿਹਾ ਕਿ ਇਸ ਨਾਲ ਮੁਲਾਜ਼ਮਾ ਦੀ ਲੁੱਟ ਹੋ ਰਹੀ ਹੈ। ਸਰਕਾਰ ਨਿਊ ਨੈਂਸ਼ਲ ਪੈਂਸਨ ਸਕੀਮ ਨਾਲ ਮੁਲਾਜ਼ਮਾ ਦਾ ਪੈਸਾ ਸ਼ੇਅਰ ਬਜ਼ਾਰ ਵਿੱਚ ਲਗਾਏਗੀ ਤੇ ਜਿਸ ਨਾਲ ਮੁਲਾਜ਼ਮਾ ਦੇ ਪੈਸੇ ਡੂੱਬ ਜਾਣ ਦਾ ਖਤਰਾ ਹੋਵੇਗਾ.ਸਰਕਾਰ ਆਪਣੀ ਜ਼ਿੰਮੇਵਾਰੀ ਤੋੰ ਭੱਜ ਰਹੀ ਹੈ,ਤੇ ਮੁਲਾਜ਼ਮਾ ਨਾਲ ਲੁੱਟ ਕਰ ਰਹੀ ਹੈ।
ਉਨ੍ਹਾਂ ਅੌਟ ਸੋਰਸਿੰਗ ਸਿਸਟਮ ਨੂੰ ਬੰਦ ਕਰਨ ਤੇ ਮੁਲਾਜ਼ਮਾ ਨੂੰ ਰੈਗੁਲਰ ਕਰਨ, ਸਮਾਨ ਕੰਮ ਸਮਾਨ ਵੇਤਨ ਦੀ ਮੰਗ ਕੀਤੀ, ਉਨ੍ਹਾਂ ਮੁਲਾਜ਼ਮਾ ਨੂੰ ਇਸ ਸਬੰਧੀ ਇੱਕ ਮੂੱਠ ਹੋ ਕੇ ਸਰਕਾਰ ਦੇ ਇਸ ਮਾਰੂ ਭਰਵਾਵਾ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਪੈਂਸ਼ਨ ਕੋਈ ਭੀਖ ਨਹੀ ਹੈ, ਮੁਲਾਜ਼ਮ ਦਾ ਹੱਕ ਹੈ ਅੰਤ ਵਿੱਚ ਸ਼੍ਰੀ ਏ ਕੁਮਾਰ ਆਲ ਇੰਡੀਆ ਸਟੇਟ ਗੌਰਮਿੰਟ ਇੰਮਪਲਾਈਜ਼ ਫੇਡਰੇਸ਼ਨ ਦੇ ਜਨਰਲ ਸਕੱਤਰ ਨੇ ਸਰਕਾਰ ਦੇ ਇਹਨਾ ਮਾਰੂ ਭਰਾਵਾ ਨੂੰ ਖਤਮ ਕਰਨ ਲਈ ਸੂਬਾ ਪੱਧਰ ਤੇ ਕੰਨਵੈਂਸ਼ਨ,ਧਰਨੇ ਕਰਨ ਲਈ ਪ੍ਰੋਗਰਾਮ ਪੇਸ਼ ਕੀਤਾ ਜੇਕਰ ਸਰਕਾਰ ਨਹੀ ਮੰਨਦੀ ਤਾਂ ਪਾਰਲੀਮੈਂਟ ਵੱਲ ਮਾਰਚਪਾਸਟ ਤੇ ਦੇਸ ਵਿਆਪੀ ਹੜਤਾਲ ਵੀ ਕੀਤੀ ਜਾਵੇਗੀ। ਇਸ ਕੰਨਵੈਂਸ਼ਨ ਵਿੱਚ, ਨਰੈਣ ਦੱਤ ਤਿਵਾੜੀ, ਗੁਰਦੀਪ ਸਿੰਘ ਮੱਲ੍ਹੀ, ਸੁਰਜੀਤ ਸਿੰਘ, ਸੋਮ ਸਿੰਘ, ਪਰਮਜੀਤ ਸਿੰਘ, ਗੁਰਸ਼ਰਨ ਸਿੰਘ, ਕੁਲਦੀਪ ਸਿੰਘ, ਜਰਨੈਲ਼ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਭਜਨ ਸਿੰਘ, ਜਸਮੇਰ ਸਿੰਘ ਅਤਲਾ ਨੇ ਭਾਗ ਲਿਆ।