Nabaz-e-punjab.com

ਨੀਤੀ ਆਯੋਗ ਵੱਲੋਂ ‘ਸਮਾਰਟ ਖੇਤੀਬਾੜੀ ਲਈ ਸਟਾਰਟ ਅੱਪਸ’ ਵਿਸ਼ੇ ’ਤੇ ਇੱਕ ਰੋਜ਼ਾ ਸੰਮੇਲਨ

ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਨਵੀਆਂ ਤਕਨੀਕਾਂ ਦੀ ਸਖ਼ਤ ਲੋੜ: ਵੀਪੀ ਸਿੰਘ ਬਦਨੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਨੀਤੀ ਅਯੋਗ ਵੱਲੋਂ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਅਤੇ ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਦੇ ਸਹਿਯੋਗ ਨਾਲ ਖੇਤੀਬਾੜੀ ਸਟਾਰਟ ਅੱਪ ਅਤੇ ਉਨ੍ਹਾਂ ਨੂੰ ਖੇਤੀਬਾੜੀ ਵਪਾਰ ਦੇ ਮੁੱਦਿਆਂ ਲਈ ਢੁਕਵੇਂ ਹੱਲ ਲੱਭਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਨੈਸ਼ਨਲ ਐਗਰੀ-ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ ਮੁਹਾਲੀ ਵਿੱਚ ‘ਸਮਾਰਟ ਖੇਤੀਬਾੜੀ ਲਈ ਸਟਾਰਟ ਅੱਪਸ’ ਵਿਸ਼ੇ ’ਤੇ ਇੱਕ ਰੋਜ਼ਾ ਸੰਮੇਲਨ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼ਮਾ ਰੋਸ਼ਨ ਕਰਕੇ ਸੰਮੇਲਨ ਦਾ ਉਦਘਾਟਨ ਕੀਤਾ।
ਇਸ ਸੰਮੇਲਨ ਦਾ ਉਦੇਸ਼ ਖੇਤੀਬਾੜੀ ਦੇ ਨਿਰਯਾਤ, ਖੇਤੀਬਾੜੀ ਦੇ ਸਾਧਨਾਂ ਨੂੰ ਵਧਾਉਣ, ਖੇਤੀਬਾੜੀ ਸਾਧਨਾਂ ਦੀ ਵਰਤੋਂ ਕਰਨ, ਸਫਲਤਾ ਦੀਆਂ ਕਹਾਣੀਆਂ/ਬਹਿਤਰੀਨ ਕੰਮ,ਖੇਤੀ ਕਾਰੋਬਾਰ ਨੂੰ ਵਧਾਉਣ ਲਈ ਐਫਪੀਓਜ਼, ਸਹਿਕਾਰਤਾ, ਖੇਤੀ ਉੱਦਮੀ ਅਤੇ ਸਟਾਰਟ ਅੱਪ ਵੱਲੋਂ ਅਪਣਾਈ ਗਈ ਆਧੁਨਿਕ ਤਕਨਾਲੋਜੀ ਨੂੰ ਪੇਸ਼ ਕਰਨ ਦਾ ਇਕ ਮੌਕਾ ਪ੍ਰਦਾਨ ਕਰਨਾ ਸੀ। 200 ਤੋਂ ਵੱਧ ਭਾਈਵਾਲਾਂ ਜਿਵੇਂ ਸਟਾਰਟ ਅੱਪਸ ਅਤੇ ਐੱਫਪੀ ਓਜ਼ ਦੇ ਸਬੰਧਤ ਮੰਤਰਾਲਿਆਂ ਦੇ ਅਧਿਕਾਰੀ, ਸੂਬਾ ਸਰਕਾਰਾਂ, ਨਾਬਾਰਡ, ਸਮਾਲ ਫਾਰਮਰ ਐਗਰੀਬਿਜਨਸ਼ ਕੰਸੋਰਟੀਅਮ (ਐਸਐਫਏਸੀ) ਅਤੇ ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼ , ਜੰਮੂ ਅਤੇ ਕਸ਼ਮੀਰ ਅਤੇ ਐਨਸੀਟੀ ਦਿੱਲੀ ਆਦਿ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੇ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਇਹ ਸੰਮੇਲਨ ਕਰਵਾਉਣ ਦੀ ਨੀਤੀ ਅਯੋਗ ਦੀ ਪਹਿਲਕਦਮੀ ਦੇਸ਼ ਵਿੱਚ ਖੇਤੀਬਾੜੀ ਸਟਾਰਟ ਅੱਪ ਅਤੇ ਖੇਤੀਬਾੜੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਨਵੀਆਂ ਤਕਨੀਕਾਂ ਦੀ ਸਖ਼ਤ ਲੋੜ ਹੈ, ਤਾਂ ਜੋ ਖੇਤੀਬਾੜੀ ਨਿਰਯਾਤ ਦੇ ਵਿਸ਼ੇਸ਼ ਹਵਾਲੇ ਨਾਲ ਹਾਲ ਹੀ ਵਿੱਚ ਐਲਾਨੀ ਨਵੀਂ ਐਗਰੀਕਲਚਰ ਐਕਸਪੋਰਟ ਪਾਲਸੀ ਤਹਿਤ ਖੇਤੀਬਾੜੀ ਵਪਾਰ ਅਤੇ ਵਣਜ ਨੂੰ ਅਗਲੇ ਪੱਧਰ ਤੱਕ ਵਧਾਉਣ ਲਈ ਖੇਤੀਬਾੜੀ ਸਪਲਾਈ ਚੇਨ ਨੂੰ ਤੇਜ਼ ਕੀਤਾ ਜਾ ਸਕੇ।
ਚੰਡੀਗੜ੍ਹ ਰੀਜ਼ਨ ਇਨੋਵੇਸ਼ਨ ਤੇ ਨਾਲਜ ਕਲਸਟਰ (ਸੀਆਰਆਈਕੇਸੀ) ਚੰਡੀਗੜ੍ਹ ਵਿੱਚ ਕੱਲ੍ਹ ਅਜਿਹੀ ਹੀ ਕਾਨਫਰੰਸ ਦਾ ਆਯੋਜਨ ਕਰ ਰਹੀ ਹੈ ਅਤੇ ਨੀਤੀ ਅਯੋਗ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਦੇਸ਼ ਦੇ ਨੈਸ਼ਨਲ ਇਨੋਵੇਸ਼ਨ ਸੈਂਟਰ ਅਤੇ ਬਰਾਮਦ ਕੇਂਦਰ ਸਥਾਪਿਤ ਕਰਨ ਲਈ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਸੰਸਥਾਵਾਂ ਦੇ ਫਸਲੀ ਰਹਿੰਦ ਖੰੂਹਦ ’ਚੋਂ ਸਲੀਕਾ ਅਲੱਗ ਕਰਨ ਦੀਆਂ ਵਿਸ਼ੇਸ਼ ਖੋਜਾਂ ਦੇ ਸੁਝਾਅ ਨੇ ਧਿਆਨ ਖਿੱਚਿਆ ਹੈ, ਜਿਸ ਨਾਲ ਫਸਲੀ ਰਹਿੰਦ ਖੰੂਹਦ ਨੂੰ ਪਸ਼ੂਆਂ ਲਈ ਚਾਰੇ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ ਅਤੇ ਖੇਤਾਂ ਵਿੱਚ ਸਾੜਨ ਦੀ ਬਜਾਏ ਆਰਥਿਕ ਪੱਖ ਲਈ ਵਰਤਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਨੀਤੀ ਅਯੋਗ ਦੇ ਵਿਸ਼ੇਸ਼ ਸਕੱਤਰ ਯਾਦਵਿੰਦਰਾ ਮਾਥੁਰ ਨੇ ਵਧੀਆ ਮੁੱਲ ਪ੍ਰਾਪਤ ਕਰਨ ਅਤੇ ਉਤਪਾਦ ਵੇਚਣ ਵਿਦੇਸ਼ੀ ਥਾਵਾਂ ਦੀ ਭਾਲ ਕਰਨ ਲਈ ਚੰਗੀ ਗੁਣਵੱਤਾ ਵਾਲੇ ਖੇਤੀਬਾੜੀ ਉਤਪਾਦਾਂ ਦੇ ਉਤਪਾਦਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਐਗਜ਼ੈਕਟਿਵ ਡਾਇਰੈਕਟਰ ਡਾ. ਟੀਆਰ ਸ਼ਰਮਾ ਨੇ ਐਨਏਬੀਆਈ ਵੱਲੋਂ ਵਿਕਸਿਤ ਕੀਤੀਆਂ ਗਈਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਜੇਪੀਐਸ ਬਿੰਦਰਾ ਨੇ ਮੁੱਖ ਮਹਿਮਾਨ, ਭਾਗੀਦਾਰਾਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੇਕੂਲ ਚੇਨਈ ਅਤੇ ਕ੍ਰੋਫਾਰਮ, ਨਵੀਂ ਦਿੱਲੀ ਵਰਗੇ ਸਟਾਰਟ-ਅਪਸ ਨੇ ਖੇਤੀਬਾੜੀ ਸਪਲਾਈ ਚੇਨ ਦੀ ਪਾਰਦਰਸ਼ਤਾ ਵਿੱਚ ਸੁਧਾਰ ਅਤੇ ਅਨੁਮਾਨ ਲਗਾਉਣ ਲਈ ਉਚਿੱਤ ਯੋਜਨਾ ਅਤੇ ਟੈਕਨਾਲੋਜੀ ਰਾਹੀਂ ਉਤਪਾਦਨ ਦੀ ਲਾਗਤ ਘਟਾਉਣ ਦੀ ਵਿਧੀ ਪੇਸ਼ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇਐਮ ਬਾਲਾਮੁਰੁਗਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…