nabaz-e-punjab.com

ਸਹਿਕਾਰਤਾ ਵਿਭਾਗ ਵੱਲੋਂ ਦਿਆਲ ਸਿੰਘ ਕੋਲਿਆਂਵਾਲੀ ਨੂੰ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ

23 ਮਈ ਤੱਕ ਸਮਾਂ ਦਿੱਤਾ, ਰਕਮ ਜਮ੍ਹਾਂ ਨਾ ਕਰਵਾਉਣ ’ਤੇ ਜਾਰੀ ਹੋਣਗੇ ਗ੍ਰਿਫਤਾਰੀ ਵਾਰੰਟ

ਰਿਕਵਰੀ ਆਦੇਸ਼ਾਂ ਤੋਂ ਬਾਅਦ ਜਗਦੀਸ਼ ਸਾਹਨੀ ਦੇ ਪਰਿਵਾਰ ਵੱਲੋਂ ਜਮ੍ਹਾਂ ਕਰਵਾਈ 20.90 ਲੱਖ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਮਈ:
ਸਹਿਕਾਰਤਾ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਦੇਣਦਾਰ ਵੱਡੇ ਕਿਸਾਨਾਂ ਤੋਂ ਰਿਕਵਰੀ ਕਰਨ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਨੇ ਕਾਰਵਾਈ ਆਰੰਭ ਦਿੱਤੀ ਹੈ। ਵਿਭਾਗ ਦੇ ਵੱਡੇ ਦੇਣਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਨੂੰ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਦੋਂ ਕਿ ਜਗਦੀਸ਼ ਰਾਜ ਸਾਹਨੀ ਤੇ ਉਸ ਦੇ ਪਰਿਵਾਰ ਵੱਲੋਂ ਕਰਜ਼ੇ ਦੀ ਰਕਮ ਦੇ 25 ਫੀਸਦੀ ਹਿੱਸੇ (20.90 ਲੱਖ ਰੁਪਏ) ਦੀ ਅਦਾਇਗੀ ਕਰ ਦਿੱਤੀ ਗਈ ਹੈ। ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਹਿਕਾਰਤਾ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਸਹਿਕਾਰੀ ਸਭਾਵਾਂ ਮਲੋਟ ਦੇ ਸਹਾਇਕ ਰਜਿਸਟਰਾਰ ਨੇ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 39,00,678 ਰੁਪਏ ਰਕਮ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ।
ਇਸੇ ਤਰ੍ਹਾਂ ਦਿਆਲ ਸਿੰਘ ਕੋਲਿਆਂਵਾਲੀ ਦੀ ਪਤਨੀ ਅਮਰਜੀਤ ਕੌਰ ਵੱਲ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 35,57,021 ਰੁਪਏ ਰਕਮ ਦੀ ਵਸੂਲੀ ਅਤੇ ਪੁੱਤਰ ਪਰਮਿੰਦਰ ਸਿੰਘ ਵੱਲ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 4,62,717 ਰੁਪਏ ਰਕਮ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ 23 ਮਈ 2018 ਤੱਕ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਅਤੇ ਜੇਕਰ ਤੈਅ ਮਿਤੀ ਤੱਕ ਰਕਮ ਜਮ੍ਹਾਂ ਨਹੀਂ ਕਰਵਾਈ ਗਈ ਤਾਂ ਦੇਣਦਾਰਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਵੱਲੋਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਨੋਟਿਸ ਨੂੰ ਉਨ੍ਹਾਂ ਦੇ ਘਰ ਦੇ ਗੇਟ ਉਤੇ ਚੌਂਕੀਦਾਰ ਦੀ ਹਾਜ਼ਰੀ ਵਿੱਚ ਚਸਪਾ ਕੀਤਾ। ਬੁਲਾਰੇ ਨੇ ਅਗਾਂਹ ਦੱਸਿਆ ਕਿ ਸਹਿਕਾਰਤਾ ਮੰਤਰੀ ਵੱਲੋਂ ਰਿਕਵਰੀ ਲਈ ਦਿੱਤੇ ਨਿਰਦੇਸ਼ਾ ਤੋਂ ਬਾਅਦ ਗੁਰਦਾਸਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਦੇਣਦਾਰ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਦੇ ਪਰਿਵਾਰ ਵੱਲੋਂ 20,90,800 ਰੁਪਏ ਜਮ੍ਹਾਂ ਕਰਵਾ ਦਿੱਤੇ ਹਨ ਜੋ ਕਿ ਉਨ੍ਹਾਂ ਵੱਲ ਬਣਦੀ ਰਕਮ ਦਾ 25 ਫੀਸਦੀ ਹਿੱਸਾ ਬਣਦਾ ਹੈ। ਬੈਂਕ ਤੋਂ ਕਰਜ਼ਾ ਜਗਦੀਸ਼ ਰਾਜ ਸਾਹਨੀ ਦੀ ਪੁੱਤਰੀ ਅੰਬਿਕਾ ਖੰਨਾ ਵੱਲੋਂ ਲਿਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…