
ਬੈਸਟੈਕ ਮਾਲ ਦੇ ਬਾਹਰ ਕਿਸਾਨ ਮੋਰਚੇ ਵਾਲੀ ਥਾਂ ’ਤੇ ਨੁੱਕੜ ਨਾਟਕ ਦੀ ਪੇਸ਼ਕਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਇੱਥੋਂ ਦੇ ਸੈਕਟਰ-66 ਸਥਿਤ ਬੈਸਟੈਕ ਮਾਲ ਦੇ ਬਾਹਰ ਚੱਲ ਰਹੇ ਕਿਸਾਨ ਮੋਰਚੇ ਵਾਲੀ ਥਾਂ ’ਤੇ ਅੱਜ ਸੁਚੇਤਕ ਰੰਗਮੰਚ ਦੇ ਕਲਾਕਾਰਾਂ ਦੀ ਟੀਮ ਵੱਲੋਂ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਜਾਗਰੂਕ ਕਰਨ ਲਈ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਵੱਲੋਂ ਪਿਛਲੇ 18 ਅਕਤੂਬਰ ਤੋਂ ਲੜੀਵਾਰ ਜਾਰੀ ਧਰਨੇ ਵਿੱਚ ਗੁਰਪ੍ਰੀਤ ਸਿੰਘ ਧਾਲੀਵਾਲ ਪਿੰਡ ਮਟਰਾਂ, ਮਨਿੰਦਰ ਸਿੰਘ ਚਿੱਲਾ, ਸੁਰਿੰਦਰ ਸਿੰਘ ਪਾਪੜੀ ਅਮਰਜੀਤ ਸਿੰਘ ਪਾਪੜੀ, ਬਚਨ ਸਿੰਘ ਪਾਪੜੀ, ਕਮਲਜੀਤ ਸਿੰਘ ਪਾਪੜੀ, ਸੁਖਚੈਨ ਸਿੰਘ ਚਿੱਲਾ, ਜਗਦੀਸ਼ ਸਿੰਘ ਪਿੰਡ ਕੁੰਭੜਾ, ਜਗਤਾਰ ਸਿੰਘ ਪਿੰਡ ਕੁੰਭੜਾ, ਜਗਦੀਸ਼ ਸਿੰਘ ਬਿੱਲੂ ਨੰਬਰਦਾਰ ਕੁੰਭੜਾ, ਰਾਜੂ ਕੁੰਭੜਾ, ਜਗਦੀਸ਼ ਸਿੰਘ, ਹਰਦੀਪ ਸਿੰਘ ਫੌਜੀ ਪਿੰਡ ਕੰਬਾਲਾ, ਅਮਰੀਕਾ ਸਿੰਘ ਕੰਬਾਲਾ, ਮੋਹਨ ਸਿੰਘ ਕੰਬਾਲਾ, ਭੋਲੂ ਕੰਬਾਲਾ, ਭਿੰਦਾ ਕੰਬਾਲਾ, ਜਗਵੰਤ ਸਿੰਘ, ਇੰਦਰਪਾਲ ਸਿੰਘ ਫੇਜ਼-11, ਅਜੈਬ ਸਿੰਘ ਚਿੱਲਾ ਨੇ ਸ਼ਮੂਲੀਅਤ ਕੀਤੀ। ਪਿੰਡ ਕੰਬਾਲੀ, ਚਾਚੋਮਾਜਰਾ, ਚਾਓਮਾਜਰਾ, ਮੌਲੀ ਬੈਦਵਾਨ, ਅਲੀਪੁਰ, ਸਫੀਪੁਰ, ਨੰਡਿਆਲੀ, ਝਿਊਰਹੇੜੀ, ਕੰਡਾਲਾ, ਧਰਮਗੜ੍ਹ, ਰੁੜਕਾ, ਬਾਕਰਪੁਰ, ਰਾਏਪੁਰ ਛੋਟਾ, ਰਾਏਪੁਰ, ਬੜੀ, ਦੁਰਾਲੀ ਆਦਿ ਪਿੰਡਾਂ ਦੇ ਲੋਕ ਆਪ ਮੁਹਾਰੇ ਲੜੀਵਾਰ ਧਰਨੇ ਦਾ ਹਿੱਸਾ ਬਣ ਰਹੇ ਹਨ।