Share on Facebook Share on Twitter Share on Google+ Share on Pinterest Share on Linkedin ਕਰੋਨਾ ਮਹਾਮਾਰੀ: ਵਧੀਆ ਕਾਰਗੁਜ਼ਾਰੀ ਲਈ ਦੁਆਬਾ ਫਾਰਮੇਸੀ ਕਾਲਜ ਨੂੰ ਮਿਲਿਆ ਪ੍ਰਸੰਸਾ ਪੱਤਰ ਕਿਹਾ ਕਰੋਨਾ ਮਹਾਮਾਰੀ ਦੌਰਾਨ ਆਨਲਾਈਨ ਸਿੱਖਿਆ ਵਿੱਚ ਕਾਲਜ ਦੀ ਕਾਰਗੁਜ਼ਾਰੀ ਹੈ ਸਲਾਹੁਣਯੋਗ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਜੂਨ: ਦੋਆਬਾ ਗਰੁੱਪ ਆਫ਼ ਕਾਲਜਿਜ਼ ਦੀ ਮੈਨੇਜਮੈਂਟ ਨੇ ਯੂਨੀਵਰਸਿਟੀ ਦੁਆਰਾ ਆਨਲਾਈਨ ਕਲਾਸਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਜਿੱਥੇ ਕੋਰੋਨਾ ਮਹਾਂਮਾਰੀ ਦੇ ਵਿੱਚ ਵਿਦਿਆਰਥੀਆਂ ਦੀ ਸਿਹਤ ਨੂੰ ਖਿਆਲ ਵਿੱਚ ਰੱਖਿਆ ਗਿਆ ਹੈ ਉੱਥੇ ਹੀ ਮਹਾਮਾਰੀ ਦਾ ਅਸਰ ਉਨ੍ਹਾਂ ਦੀ ਪੜ੍ਹਾਈ ਤੇ ਨਹੀਂ ਪਿਆ। ਉਨ੍ਹਾਂ ਕਿਹਾ ਕਿ 2020 ਤੋਂ ਵਿਦਿਆਰਥੀਆਂ ਲਈ ਇਹ ਚਿੰਤਾ ਦਾ ਵਿਸ਼ਾ ਸੀ ਕਿ ਉਹ ਕਿਸ ਤਰੀਕੇ ਕਲਾਸ ਵਿੱਚ ਇਕੱਠਿਆਂ ਬੈਠ ਕੇ ਪੜ੍ਹਾਈ ਕਰਨ ਤਾਂ ਜੋ ਕਰੋਨਾ ਮਹਾਮਾਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀ ਇਕ ਕਲਾਸ ਵਿੱਚ ਬੈਠ ਕੇ ਵੀ ਡਿਸਟੈਂਸ ਰੱਖਣ, ਅਜਿਹੇ ਵਿੱਚ ਆਨਲਾਈਨ ਕਲਾਸਰੂਮ ਇਸ ਦਾ ਵਧੀਆ ਹੱਲ ਸੀ। ਇਸਦੇ ਨਾਲ ਹੀ ਇਸ ਗੱਲ ਵਿਚ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੋਆਬਾ ਗਰੁੱਪ ਆਫ ਕਾਲਜਿਜ਼ ਦੇ ਐਗਜ਼ੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ ਨੇ ਦੱਸਿਆ ਕਿ ਦੋਆਬਾ ਕਾਲਜ ਆਫ ਫਾਰਮੇਸੀ ਨੂੰ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਆਨਲਾਈਨ ਸਿੱਖਿਆ ਦੇਣ ਸਬੰਧੀ ਪ੍ਰਸੰਸਾ ਪੱਤਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਸੰਸਾ ਪੱਤਰ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਸਿਖਲਾਈ, ਬਿਹਤਰ ਤਕਨੀਕ, ਤੇਜ਼ ਰਫਤਾਰ ਨੈੱਟਵਰਕ ਅਤੇ ਸੁਖਾਲੀ ਸਿਖਲਾਈ ਵਿਧੀ ਦਿ ਚੱਲਦੇ ਹੋਏ ਮਿਲਿਆ ਹੈ। ਸਰਦਾਰ ਮਨਜੀਤ ਸਿੰਘ ਨੇ ਅੱਗੇ ਬੋਲਦੇ ਹੋਏ ਹੋਰ ਕਿਹਾ ਕਿ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਸਾਡੀ ਪਹਿਲ ਹੈ ਅਤੇ ਉਨ੍ਹਾਂ ਨੂੰ ਇਸ ਮਹਾਮਾਰੀ ਦੇ ਦੌਰ ਵਿੱਚ ਵੀ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਕੇ ਅਸੀਂ ਖ਼ੁਸ਼ੀ ਦਾ ਅਨੁਭਵ ਕਰ ਰਹੇ ਹਾਂ। ਇਸ ਮੌਕੇ ਦੋਆਬਾ ਗਰੁੱਪ ਆਫ਼ ਕਾਲਜਿਜ਼ ਦੀ ਮੈਨੇਜਿੰਗ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸੰਘਾ ਨੇ ਇਸ ਪ੍ਰਸੰਸਾ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਡਾ. ਅਮਰ ਸਿੰਘ ਉੱਘੇ ਵਿਦਵਾਨ ਅਤੇ ਫਾਰਮੇਸੀ ਦੇ ਖੇਤਰ ਵਿੱਚ ਵੀ ਫਾਰਮੇਸੀ ਕਾਲਜ ਦੇ ਡਾਇਰੈਕਟਰ ਨੇ ਕਿਹਾ ਕਿ ਸਾਡੀ ਸਿੱਖਿਆ ਦੇ ਰੰਗ ਵਿਚ ਵਿਦਿਆਰਥੀਆਂ ਲਈ ਵਧੀਆ ਨੋਟ ਅਤੇ ਵੀਡੀਓ ਲੈਕਚਰ ਸ਼ਾਮਲ ਹੁੰਦਾ ਹੈ ਅਤੇ ਨਾਲ ਹੀ ਅਸੀਂ ਵਿਦਿਆਰਥੀਆਂ ਨੂੰ ਫਾਰਮੇਸੀ ਦੀ ਬਿਹਤਰੀਨ ਸਿਖਲਾਈ ਅਤੇ ਹਸਪਤਾਲ ਦੀ ਸਿਖਲਾਈ ਪ੍ਰਦਾਨ ਕਰਦੇ ਹਾਂ। ਦੱਸਣਾ ਬਣਦਾ ਹੈ ਕਿ 1998 ਵਿਚ ਸਥਾਪਤ ਦੋਆਬਾ ਗਰੁੱਪ ਆਫ਼ ਕਾਲਜਿਜ਼ ਨੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਆਪਣਾ ਅਹਿਮ ਸਥਾਨ ਬਣਾਇਆ ਹੈ ਅਤੇ ਹੁਣ ਮਹਾਂਮਾਰੀ ਦੇ ਸੰਕਟ ਦੇ ਸਮੇਂ ਦੇ ਵਿਚ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਦੇ ਸਬੰਧ ਵਿੱਚ ਮੋਹਰੀ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ