
ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਕਰੋਨਾ ਦਾ ਕਹਿਰ ਜਾਰੀ
ਜ਼ੀਰਕਪੁਰ ਵਿੱਚ ਛੇਂ ਅਤੇ ਡੇਰਾਬੱਸੀ ਵਿੱਚ ਇਕ ਮਰੀਜ਼ ਆਏ ਸਾਹਮਣੇ
ਸਮਾਜ ਸੇਵੀ ਸੋਨੂੰ ਸੇਠੀ ਦੀ ਬਜ਼ੁਰਗ ਮਾਤਾ ਅਤੇ ਸਰਕਾਰੀ ਬੈਂਕ ਦੇ ਮੈਨੇਜਰ ਦੀ ਆਈ ਪਾਜ਼ੇਟਿਵ ਰਿਪੋਰਟ
ਡੇਰਾਬੱਸੀ ਐਕਸਿਸ ਬੈਂਕ ਦੀ ਮਹਿਲਾ ਕੈਸ਼ੀਅਰ ਵੀ ਆਈ ਪਾਜ਼ੇਟਿਵ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ/ਡੇਰਾਬੱਸੀ, 17 ਜੁਲਾਈ:
ਇਥੋਂ ਦੇ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਕਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਲੰਘੇ 24 ਘੰਟਿਆਂ ਦੌਰਾਨ ਜ਼ੀਰਕਪੁਰ ਵਿੱਚ ਛੇਂ ਅਤੇ ਡੇਰਾਬੱਸੀ ਵਿੱਚ ਇਕ ਮਰੀਜ਼ ਸਾਹਮਣੇ ਆਇਆ ਹੈ।
ਜ਼ੀਰਕਪੁਰ ਵਿੱਚ ਇਲਾਕੇ ਦੇ ਸਮਾਜ ਸੇਵੀ ਸੋਨੂੰ ਸੇਠੀ ਦੀ ਬਜ਼ੁਰਗ 65 ਸਾਲਾ ਮਾਤਾ ਸ਼ੀਲਾ ਦੇਵੀ ਵਾਸੀ ਪ੍ਰੀਤ ਕਲੋਨੀ ਦੀ ਰਿਪੋਰਟ ਲੰਘੀ ਦੇਰ ਰਾਤ ਪਾਜ਼ੇਟਿਵ ਆਈ ਹੈ। ਸ਼ੀਲਾ ਦੇਵੀ ਦੀ ਤਬੀਅਤ ਵਿਗੜਨ ‘ਤੇ ਚੰਡੀਗੜ• ਸੈਕਟਰ 32 ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਸੋਨੂੰ ਸੇਠੀ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੀ ਮਾਤਾ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਹਨ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ।
ਇਸ ਤੋਂ ਇਲਾਵਾ ਜ਼ੀਰਕਪੁਰ ਦੇ ਪਿੰਡ ਛੱਤ ਸਥਿਤ ਇਕ ਸਰਕਾਰੀ ਬੈਂਕ ਦੇ ਮੈਨੇਜਰ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਉਣ ਮਗਰੋਂ ਸਿਹਤ ਵਿਭਾਗ ਵੱਲੋਂ ਬੈਂਕ ਨੂੰ ਸੈਨੀਟਾਈਜ਼ ਕਰਨ ਲਈ ਬੰਦ ਕਰਵਾ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਬੈਂਕ ਦੇ ਹੋਰ ਅਧਿਕਾਰੀਆਂ ਤੇ ਕਰਮੀਆਂ ਸਮੇਤ ਬੈਂਕ ਮੈਨੇਜਰ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ। ਜ਼ੀਰਕਪੁਰ ਵਿੱਚ ਉੱਕਤ ਦੋ ਤੋਂ ਇਲਾਵਾ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ ਜਿਨ•ਾਂ ਵਿੱਚ ਦੋ ਬਲਟਾਣਾ ਅਤੇ ਦੋ ਜ਼ੀਰਕਪੁਰ ਦੇ ਹਨ।
ਇਸੇ ਤਰਾਂ ਡੇਰਾਬੱਸੀ ਹਾਈਵੇਅ ‘ਤੇ ਸਥਿਤ ਨਿੱਜੀ ਬੈਂਕ ਐਕਸਿਸ ਦੀ ਮਹਿਲਾ ਕੈਸ਼ੀਅਰ ਨੂੰ ਕਰੋਨਾ ਦਾ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵੱਲੋਂ ਇਸ ਬੈਂਕ ਨੂੰ ਸੈਨੀਟਾਈਜ਼ ਕਰਵਾਉਣ ਲਈ ਬੰਦ ਕਰਵਾ ਦਿੱਤਾ ਹੈ। ਦੂਜੇ ਪਾਸੇ ਲੰਘੇ ਦਿਨਾਂ ਵਿੱਚ ਬੈਂਕ ਵਿੱਚ ਕੈਸ਼ ਕੱਢਵਾਉਣ ਜਾਂ ਹੋਰਨਾਂ ਕੰਮ ਕਰਨ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਬਾਕਸ
ਨਰੂਲਾ ਪਰਿਵਾਰ ਦੇ ਸੈਂਪਲ ਨੈਗਟਿਵ ਆਉਣ ਨਾਲ ਰਾਹਤ
ਡੇਰਾਬੱਸੀ ਗੁਲਾਬਗੜ• ਰੋਡ ‘ਤੇ ਲੰਘੇ ਦਿਨੀਂ ਸਾਈਬਰ ਕੈਫੇ ਚਲਾਉਣ ਵਾਲੇ ਇਕ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਨੌਜਵਾਨ ਦੇ ਪਿਤਾ ਡੇਰਾਬੱਸੀ ਮੇਨ ਬਾਜ਼ਾਰ ਵਿੱਚ ਨਰੂਲਾ ਕਰਿਆਨਾ ਸਟੋਰ ਦੇ ਨਾਂਅ ਹੇਠ ਦੁਕਾਨ ਚਲਾਉਂਦੇ ਹਨ। ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਡੇਰਾਬੱਸੀ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਇਸ ਦੁਕਾਨ ਤੋਂ ਸਮਾਨ ਲੈਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਪਰ ਅੱਜ ਨੌਜਵਾਨ ਦੇ ਪਿਤਾ ਅਤੇ ਕਰਿਆਨੇ ਦੀ ਦੁਕਾਨ ਦੇ ਮਾਲਕ ਸਮੇਤ ਹੋਰਨਾਂ ਪਰਿਵਾਰ ਦੇ ਅੱਠ ਮੈਂਬਰਾਂ ਦੀ ਰਿਪੋਰਟ ਨੈਗਟਿਵ ਆਉਣ ‘ਤੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।