Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 45 ਹੋਰ ਨਵੇਂ ਕੇਸ ਸਾਹਮਣੇ ਆਏ, 2 ਮੌਤਾਂ, 5 ਨੂੰ ਮਿਲੀ ਛੁੱਟੀ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 939 ’ਤੇ ਪੁੱਜੀ, ਇਸ ਸਮੇਂ 389 ਕੇਸ ਐਕਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਮਹਾਮਾਰੀ ਦੇ 45 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 5 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਜਦੋਂਕਿ ਦੋ ਬਜ਼ੁਰਗ ਮਰੀਜ਼ਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਕੁਰਾਲੀ ਨੇੜੇ ਪਿੰਡ ਸਿੰਘਪੁਰਾ ਦੇ ਵਸਨੀਕ ਸਨ ਅਤੇ ਪਹਿਲਾਂ ਤੋਂ ਹੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਸਮੇਤ ਹੋਰ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸਨ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-1 ਵਿੱਚ 22 ਸਾਲਾ ਨੌਜਵਾਨ ਅਤੇ 36 ਸਾਲਾ ਤੇ 49 ਸਾਲਾ ਪੁਰਸ਼, ਫੇਜ਼-9 ਵਿੱਚ 24 ਸਾਲ ਦੀ ਲੜਕੀ, ਸੈਕਟਰ-69 ਵਿੱਚ 30 ਸਾਲਾ ਪੁਰਸ਼ ਤੇ 44 ਸਾਲਾ ਪੁਰਸ਼, ਸੈਕਟਰ-115 ਵਿੱਚ 26 ਸਾਲਾ ਨੌਜਵਾਨ, 50 ਸਾਲਾ ਪੁਰਸ਼ ਤੇ 47 ਸਾਲ ਦੀ ਅੌਰਤ, ਫੇਜ਼-11 ਵਿੱਚ 24 ਸਾਲਾ ਨੌਜਵਾਨ, ਫੇਜ਼-3ਬੀ2 ਵਿੱਚ 62 ਸਾਲ ਦਾ ਪੁਰਸ਼ ਤੇ 60 ਦੀ ਅੌਰਤ, ਸੈਕਟਰ-74 ਵਿੱਚ 58 ਸਾਲ ਦੀ ਅੌਰਤ, ਸੈਕਟਰ-70 ਵਿੱਚ 43 ਸਾਲ ਦਾ ਪੁਰਸ਼, ਸੋਹਾਣਾ ਦੀ 27 ਸਾਲਾ ਲੜਕੀ, ਜੁਝਾਰ ਨਗਰ ਦਾ 24 ਸਾਲਾ ਨੌਜਵਾਨ, ਬਲੌਂਗੀ ਵਿੱਚ 19 ਸਾਲਾ ਲੜਕੀ, ਪਿੰਡ ਝੰਜੇੜੀ ਵਿੱਚ 57 ਸਾਲਾ ਅੌਰਤ, ਨਵਾਂ ਗਾਉਂ ਵਿੱਚ 28 ਸਾਲ, 36 ਸਾਲ ਤੇ 50 ਸਾਲ ਦੀਆਂ ਤਿੰਨ ਅੌਰਤਾਂ, ਨਿਊ ਚੰਡੀਗੜ੍ਹ ਵਿੱਚ 39 ਸਾਲਾ ਪੁਰਸ਼ ਤੇ 28 ਸਾਲਾ ਲੜਕੀ ਅਤੇ 60 ਸਾਲ ਦੀ ਅੌਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇੰਜ ਹੀ ਪਿੰਡ ਤਿਊੜ ਵਿੱਚ 29 ਸਾਲਾ ਨੌਜਵਾਨ, ਪਿੰਡ ਤੀੜਾ ਵਿੱਚ 22 ਸਾਲਾ ਨੌਜਵਾਨ ਤੇ 52 ਸਾਲਾ ਪੁਰਸ਼, ਖਰੜ ਵਿੱਚ 65 ਸਾਲ, 74 ਸਾਲ, 35 ਸਾਲ ਦੀਆਂ ਤਿੰਨ ਅੌਰਤਾਂ ਸਮੇਤ 64 ਸਾਲਾ ਬਜ਼ੁਰਗ, 45-45 ਸਾਲ ਦੇ ਦੋ ਪੁਰਸ਼, ਜ਼ੀਰਕਪੁਰ ਵਿੱਚ ਦੋ ਸਾਲ ਦੀ ਮਾਸੂਮ ਬੱਚੀ ਸਮੇਤ 33 ਸਾਲਾ ਪੁਰਸ਼, 67 ਸਾਲ ਤੇ 52 ਸਾਲ ਦੀਆਂ ਦੋ ਅੌਰਤ, ਬਲਟਾਣਾ ਵਿੱਚ 42 ਸਾਲ ਦੀ ਅੌਰਤ, ਡੇਰਾਬੱਸੀ ਵਿੱਚ 25 ਸਾਲ ਦੀ ਲੜਕੀ ਤੇ 24 ਸਾਲਾ ਨੌਜਵਾਨ, ਕੁਰਾਲੀ ਵਿੱਚ 45 ਸਾਲ ਦੀ ਅੌਰਤ ਸਮੇਤ 18 ਸਾਲ ਤੇ 21 ਸਾਲ ਦੇ ਦੋ ਨੌਜਵਾਨ ਅਤੇ ਬਨੂੜ ਵਿੱਚ 56 ਸਾਲ ਦੀ ਅੌਰਤ ਵੀ ਕਰੋਨਾ ਤੋਂ ਪੀੜਤ ਪਾਈ ਗਈ ਹੈ। ਉਧਰ, ਮੁਹਾਲੀ ਦੀਆਂ 56 ਸਾਲ ਤੇ 62 ਸਾਲ ਦੀਆਂ ਦੋ ਅੌਰਤਾਂ, 15 ਸਾਲਾ ਨੌਜਵਾਨ ਤੇ 32 ਸਾਲਾ ਪੁਰਸ਼ ਅਤੇ ਦੱਪਰ ਦੀ 30 ਸਾਲਾ ਅੌਰਤ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਇਨ੍ਹਾਂ ਮਰੀਜ਼ਾਂ ਨੂੰ ਅੱਜ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 939 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ ਹੁਣ ਤੱਕ 533 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 389 ਨਵੇਂ ਕੇਸ ਐਕਟਿਵ ਹਨ। ਪਿਛਲੇ 20 ਦਿਨਾਂ ਵਿੱਚ 546 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…