
ਕਰੋਨਾਵਾਇਰਸ: ਮੁਹਾਲੀ ਵਿੱਚ 95 ਹੋਰ ਨਵੇਂ ਕੇਸ ਸਾਹਮਣੇ ਆਏ, 1 ਦੀ ਮੌਤ
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1264 ’ਤੇ ਪੁੱਜੀ, 571 ਕੇਸ ਐਕਟਿਵ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਮੁਹਾਲੀ ਜ਼ਿਲ੍ਹੇ ਵਿੱਚ ਸਨਿੱਚਰਵਾਰ ਨੂੰ 95 ਹੋਰ ਕਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ ਇਕ ਹੋਰ ਕਰੋਨਾ ਪੀੜਤ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 19 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿੱਚ ਇਕ ਦੋ ਸਾਲ ਦੀ ਮਾਸੂਮ ਬੱਚੀ ਵੀ ਸ਼ਾਮਲ ਹੈ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 26 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 21 ਸਾਲਾ ਨੌਜਵਾਨ, ਇੱਥੋਂ ਦੇ ਫੇਜ਼-2 ਵਿੱਚ 36 ਸਾਲ ਤੇ 44 ਸਾਲਾ ਪੁਰਸ਼, ਫੇਜ਼-5 ਵਿੱਚ 4 ਸਾਲ ਦੀ ਬੱਚੀ, ਫੇਜ਼-7 ਵਿੱਚ 45 ਸਾਲਾ ਪੁਰਸ਼, ਫੇਜ਼-9 ਵਿੱਚ 29 ਸਾਲਾ ਨੌਜਵਾਨ, ਫੇਜ਼-10 ਵਿੱਚ 71 ਸਾਲ ਦੀ ਅੌਰਤ, ਫੇਜ਼-11 ਵਿੱਚ 33 ਸਾਲਾ ਪੁਰਸ਼, ਸੈਕਟਰ-68 ਵਿੱਚ 62 ਸਾਲਾ ਪੁਰਸ਼, ਸੈਕਟਰ-69 ਵਿੱਚ 28 ਸਾਲ, 65 ਸਾਲ ਤੇ 85 ਸਾਲਾ ਪੁਰਸ਼, ਸੈਕਟਰ-71 ਵਿੱਚ 25 ਸਾਲ ਤੇ 54 ਸਾਲ ਦੀਆਂ ਦੋ ਅੌਰਤਾਂ, ਸੈਕਟਰ-81 ਵਿੱਚ 25 ਸਾਲਾ ਨੌਜਵਾਨ, ਸੈਕਟਰ-91 ਵਿੱਚ 48 ਸਾਲਾ ਪੁਰਸ਼, ਸੈਕਟਰ-115 ਵਿੱਚ 18 ਸਾਲਾ ਲੜਕੀ ਤੇ 20 ਸਾਲਾ ਨੌਜਵਾਨ, ਸੈਕਟਰ-117 ਵਿੱਚ 36 ਸਾਲਾ ਪੁਰਸ਼, ਪਿੰਡ ਮਟੌਰ ਵਿੱਚ 15 ਸਾਲ ਤੇ 19 ਸਾਲਾ ਨੌਜਵਾਨ, ਸੋਹਾਣਾ ਵਿੱਚ 47 ਸਾਲਾ ਪੁਰਸ਼, ਦਾਊਂ ਵਿੱਚ 32 ਸਾਲਾ ਪੁਰਸ਼, ਭਾਗੋਮਾਜਰਾ ਵਿੱਚ 63 ਸਾਲਾ ਪੁਰਸ਼, ਸਨੇਟਾ ਵਿੱਚ 41 ਸਾਲ ਦੀ ਅੌਰਤ, ਨਵਾਂ ਗਾਉਂ ਵਿੱਚ 55 ਸਾਲ ਅੌਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1264 ’ਤੇ ਪਹੁੰਚ ਗਈ ਹੈ। ਜਦੋਂਕਿ 674 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਪਿਛਲੇ 26 ਦਿਨਾਂ ਵਿੱਚ 871 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 571 ਨਵੇਂ ਕੇਸ ਐਕਟਿਵ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।