Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਕੌਸਲਰ ਕਲਜੀਤ ਬੇਦੀ ਨੇ ਮੁਹਾਲੀ ਵਿੱਚ ਮੁਫ਼ਤ ਵੰਡੇ ਮਾਸਕ ਤੇ ਦਸਤਾਨੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ: ਦੁਨੀਆਂ ਭਰ ਵਿੱਚ ਫੈਲ ਚੁੱਕੀ ਕਰੋਨਾਵਾਇਰਸ ਦੀ ਮਹਾਂਮਾਰੀ ਦੇ ਪ੍ਰਕੋਪ ਤੋਂ ਆਮ ਲੋਕਾਂ ਦੇ ਬਚਾਓ ਦੇ ਮੱਦੇਨਜ਼ਰ ਕਾਂਗਰਸੀ ਕੌਂਸਲਰ ਅਤੇ ਉੱਘੇ ਸਮਾਜ ਸੇਵੀ ਕੁਲਜੀਤ ਸਿੰਘ ਬੇਦੀ ਨੇ ਅੱਜ ਫੇਜ਼-3ਬੀ2 ਦੀ ਮਾਰਕੀਟ ਸਮੇਤ ਕੁਝ ਧਾਰਮਿਕ ਸਥਾਨਾਂ ਅਤੇ ਸੜਕ ਤੋਂ ਗੁਜ਼ਰ ਰਹੇ ਰਾਹਗੀਰਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਗਏ। ਇਸ ਦੇ ਨਾਲ ਹੀ ਉਨ੍ਹਾਂ ਹਰ ਰੋਜ਼ ਗੰਦਗੀ ਵਿੱਚ ਨੰਗੇ ਹੱਥ ਪਾ ਕੇ ਕੂੜਾ ਕਰਕਟ ਚੁੱਕਣ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਮਾਸਕਾਂ ਦੇ ਨਾਲ-ਨਾਲ ਦਸਤਾਨੇ ਵੀ ਵੰਡੇ ਤਾਂ ਕਿ ਸਫ਼ਾਈ ਕਰਮਚਾਰੀ ਗੰਦਗੀ ਤੋਂ ਹੋਣ ਵਾਲੀ ਇਨਫ਼ੈਕਸ਼ਨ ਤੋਂ ਬਚ ਸਕਣ। ਸ੍ਰੀ ਬੇਦੀ ਨੇ ਮਾਸਕ ਵੰਡਣ ਦੀ ਸ਼ੁਰੂਆਤ ਫੇਜ਼-3ਬੀ2 ਦੀ ਮਾਰਕੀਟ ਤੋਂ ਕੀਤੀ ਜਿਸ ਦੌਰਾਨ ਦੁਕਾਨਾਂ ਅਤੇ ਸ਼ੋਅਰੂਮਾਂ ਵਿੱਚ ਕੰਮ ਕਰਦੇ ਵਰਕਰਾਂ ਨੂੰ ਮਾਸਕ ਅਤੇ ਦਸਤਾਨੇ ਵੰਡੇ ਗਏ। ਸ਼ਹਿਰ ਵਿੱਚ ਵੱਖ-ਵੱਖ ਜਨਤਕ ਥਾਵਾਂ ’ਤੇ ਮਾਸਕ ਵੰਡਣ ਸਮੇਂ ਕੌਂਸਲਰ ਬੇਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਜਨਤਕ ਥਾਵਾਂ ਅਤੇ ਭੀੜ ਭਾੜ ਵਾਲੀਆਂ ਥਾਵਾਂ ’ਤੇ ਜਾਣ ਸਮੇਂ ਮੰੂਹ ’ਤੇ ਮਾਸਕ ਜ਼ਰੂਰ ਲਗਾਇਆ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਭੀੜਭਾੜ ਵਾਲੀਆਂ ਥਾਵਾਂ ’ਤੇ ਕਿਸੇ ਇਨਫ਼ੈਕਸ਼ਨ ਦਾ ਸ਼ਿਕਾਰ ਨਾ ਹੋ ਸਕਣ। ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ੍ਰੀ ਸਿੱਧੂ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੀ ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ ਪ੍ਰੰਤੂ ਇਸ ਦੇ ਨਾਲ ਹੀ ਆਮ ਜਨਤਾ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਬਚਾਅ ਦੇ ਸਾਧਨ ਵਰਤਦੇ ਹੋਏ ਆਪਣੀ ਸਿਹਤ ਦੇ ਨਾਲ-ਨਾਲ ਪੂਰੇ ਪੰਜਾਬੀਆਂ ਦੀ ਸਿਹਤ ਦਾ ਵੀ ਖਿਆਲ ਰੱਖਣ। ਸ੍ਰੀ ਬੇਦੀ ਨੇ ਪੰਜਾਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪੋ ਆਪਣੇ ਇਲਾਕਿਆਂ ਵਿੱਚ ਮੁਫ਼ਤ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਆਦਿ ਵੰਡ ਕੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਯੋਗਦਾਨ ਪਾਉਣ। ਉਨ੍ਹਾਂ ਕਰੋਨਾ ਵਾਇਰਸ ਮਹਾਂਮਾਰੀ ਦੇ ਇਸ ਦੌਰ ਵਿੱਚ ਮਹਿੰਗੇ ਰੇਟਾਂ ’ਤੇ ਮਾਸਕ ਜਾਂ ਸੈਨੀਟਾਈਜ਼ਰ ਆਦਿ ਵੇਚਣ ਵਾਲੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਮਹਿੰਗੇ ਰੇਟਾਂ ’ਤੇ ਮਾਸਕ ਜਾਂ ਸੈਨੀਟਾਈਜ਼ਰ ਵੇਚਣ ਦੀ ਥਾਂ ਇਹ ਸਮੱਗਰੀ ਬਿਨਾ ਕਿਸੇ ਮੁਨਾਫ਼ੇ ਤੋਂ ਮੁਹੱਈਆ ਕਰਵਾਉਣ ਅਤੇ ਦੇਸ਼ ਦੇ ਲੋਕਾਂ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਮੋਹਾਲੀ ਵੱਲੋਂ ਪਾਲੀਥੀਨ ਮੁਕਤ ਬਣਾਉਣ ਸਬੰਧੀ ਮੁਹਿੰਮ ਵਿੱਚ ਵੀ ਆਪਣੇ ਵਾਰਡ ਦੇ ਵਸਨੀਕਾਂ ਨੂੰ ਮੁਫ਼ਤ ਵਿੱਚ ਕੱਪੜੇ ਦੇ ਬੈਗ ਵੰਡ ਕੇ ਆਪਣਾ ਅਹਿਮ ਯੋਗਦਾਨ ਪਾਇਆ ਸੀ ਅਤੇ ਲੋਕਾਂ ਨੂੰ ਪਾਲੀਥੀਨ ਦੀ ਵਰਤੋਂ ਬੰਦ ਕਰਕੇ ਮਾਰਕੀਟ ਜਾਣ ਲਈ ਕੱਪੜੇ ਦੇ ਬੈਗ ਲਿਜਾਣ ਦੀ ਆਦਤ ਪਾਉਣ ਲਈ ਪ੍ਰੇਰਿਤ ਕੀਤਾ ਸੀ। ਹੁਣ ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਅਤੇ ਜਾਗਰੂਕ ਕਰਨ ਦੇ ਮੱਦੇਨਜ਼ਰ ਮੁਫ਼ਤ ਵਿੱਚ ਮਾਸਕ ਵੰਡ ਕੇ ਵੀ ਪਹਿਲਕਦਮੀ ਕੀਤੀ ਹੈ। ਇਸ ਮੌਕੇ ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਸਿਟੀ ਕਾਂਗਰਸ ਮੋਹਾਲੀ, ਲਾਇਨਜ਼ ਕਲੱਬ ਮੋਹਾਲੀ ਦੇ ਜਸਵਿੰਦਰ ਸਿੰਘ ਪ੍ਰਧਾਨ ਲਾਇਨਜ਼ ਕਲੱਬ ਮੋਹਾਲੀ, ਲਾਇਨ ਜਤਿੰਦਰ ਸਿੰਘ, ਲਾਇਨ ਸ਼ਰਨਜੀਤ ਸਿੰਘ, ਰਾਮ ਸਰੂਪ ਜੋਸ਼ੀ, ਜਤਿੰਦਰ ਸਿੰਘ ਜੌਲੀ ਭੱਟੀ, ਜੀਪੀਐੱਸ ਗਿੱਲ, ਨਵਨੀਤ ਤੋਕੀ, ਪਰਮਜੀਤ ਮਾਵੀ, ਐਡਵੋਕੇਟ ਅਜੀਤ ਸਿੰਘ ਸੱਭਰਵਾਲ, ਜਸਵਿੰਦਰ ਸਿੰਘ ਜੈਬੀ, ਅਕਵਿੰਦਰ ਗੋਸਲ, ਗੁਰਦੀਪ ਸਿੰਘ ਸਾਜਨ ਟੈਲੀਕੌਮ, ਦਿਲਾਵਰ ਸਿੰਘ (ਪ੍ਰਧਾਨ), ਭਾਈ ਜਤਿੰਦਰਪਾਲ ਸਿੰਘ ਜੇਪੀ (ਪ੍ਰਧਾਨ) ਨੇ ਕੌਂਸਲਰ ਕੁਲਜੀਤ ਬੇਦੀ ਵੱਲੋਂ ਆਪਣੇ ਪੱਧਰ ’ਤੇ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ੍ਰੀ ਬੇਦੀ ਹਮੇਸ਼ਾ ਹੀ ਸ਼ਹਿਰ ਦੇ ਲੋਕਾਂ ਦੀਆਂ ਮੁੱਖ ਲੋੜਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਤਤਪਰ ਰਹਿੰਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ