ਕਰੋਨਾਵਾਇਰਸ ਤੇ ਕਰਫਿਊ ਕਾਰਨ ਦੋਧੀਆਂ ਦਾ ਧੰਦਾ ਡਾਵਾਂਡੋਲ: ਬਲਜਿੰਦਰ ਭਾਗੋਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਕਰੋਨਾ ਕਾਰਨ ਲੱਗੇ ਕਰਫਿੳ ਕਾਰਨ ਦੁੱਧ ਦਾ ਧੰਦਾ ਹੋ ਰਿਹਾ ਡਾਵਾਡੋਲ ਅੱਜ ਇੱਥੇ ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ ਮੋਹਾਲੀ ਦੇ ਜਰਨਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਕਰਫਿਊ ਦੇ ਚਲਦਿਆਂ ਦੁੱਧ ਦਾ ਧੰਦਾ ਡਾਵਾਡੋਲ ਹੋ ਰਿਹਾ ਹੈ ਉਹਨਾ ਕਿਹਾ ਹੈ ਕਰਫਿੳ ਦੇ ਕਾਰਨ ਪਸ਼ੂਆਂ ਦੀ ਖਾਦ ਖੁਰਾਕਾ ਦੇ ਰੇਟਾ ਵਿੱਚ ਵੱਡਾ ਵਾਧਾ ਹੋਣ ਕਾਰਨ ਦੁੱਧ ਉਤਪਾਦਕਾ ਤੇ ਵੱਡਾ ਬੋਝ ਪਿਆ ਹੈ।
ਸ੍ਰੀ ਭਾਗੋਮਾਜਰਾ ਨੇ ਦੱਸਿਆ ਹੈ ਕੇ ਖਲ 400 ਰੁਪਏ ਕੁਇਟੰਲ ਤੇ ਫੀਡਾ ਦੇ ਰੇਟਾ ਤੇ 200 ਰੁਪਏ ਕੁਇੰਟਲ ਦਾ ਵਾਧਾ ਹੋਣ ਕਾਰਨ ਦੁੱਧ ਉਤਪਾਦਕਾ ਬੜੇ ਅੋਖੇ ਹਨ ਜਦੋ ਕੇ ਤੁੜੀ ਦੇ ਰੇਟ ਬੋਹਤ ਜਾਦਾ ਹਨ ਜਦੋ ਦੁੱਧ ਦੇ ਰੇਟ ਮਾਰਕਿਟ ਵਿੱਚ ਘੱਟ ਰਹੇ ਹਨ ਦੁੱਧ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਵੱਡੀਆਂ ਕੰਪਨੀਆਂ ਮਨਮਰਜ਼ੀ ਨਾਲ ਰੇਟ ਘਟਾ ਰਹੀਆ ਹਨ। ਜਿਸ ਕਾਰਨ ਦੁੱਧ ਉਤਪਾਦਕਾ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਦੁੱਧ ਖਰੀਦਣ ਵਿੱਚ ਵੱਡੀਆ ਕੰਪਨੀਆਂ ਹੱਥ ਪਿੱਛੇ ਖਿੱਚ ਰਹਿਆ ਹਨ ਤਾਂ ਦੁੱਧ ਉਤਪਾਦਕ ਨੂੰ ਦੱਧ ਵੇਚਣ ਵਿੱਚ ਦਿਕਤਾ ਆ ਰਹੀਆ ਹਨ ਜਿਸ ਕਾਰਨ ਦੁੱਧ ਉਤਪਾਦਕ ਆਪਣੇ ਪਸ਼ੂਆ ਨੂੰ ਹੀ ਦੁੱਧ ਪਿਲਾਉਣ ਲਈ ਮਜਬੂਰ ਹਨ ਜਿਸ ਕਾਰਨ ਦੁੱਧ ਉਤਪਾਦਕ ਨੂੰ ਵੱਡਾ ਘਾਟਾ ਪੈ ਰਿਹਾ ਹੈ।
ਸ੍ਰੀ ਭਾਗੋਮਾਜਰਾ ਨੇ ਕਿਹਾ ਹੈ ਉਹਨਾਂ ਨੂੰ ਵੀ ਮੁਹਾਲੀ ਸਮੇਤ ਚੰਡੀਗੜ੍ਹ, ਮਨੀਮਾਜਰਾ ਅਤੇ ਪੰਚਕੂਲਾ ਵਿੱਚ ਦੁੱਧ ਦੀ ਸਪਲਾਈ ਕਰਨ ਦੌਰਾਨ ਮੁਸ਼ਕਿਲਾਂ ਆ ਰਹੀਆ ਹਨ ਕਿਉਂਕਿ ਮਾਰਕੀਟਾਂ ਬੰਦ ਹੋਣ ਕਾਰਨ ਨਾ ਤਾ ਕੋਈ ਮਕੈਨਿਕ ਹੈ ਜਿਸ ਕਾਰਨ ਉਹ ਬੋਹਤ ਖੱਜਲ ਖੋਆਰ ਹੋ ਰਹੇ ਹਨ ਉਹਨਾਂ ਦੋਧੀਆਂ ਨੂੰ ਕਿਹਾ ਕਿ ਸ਼ਹਿਰਾ ਵਿੱਚ ਦੁੱਧ ਦੀ ਸਪਲਾਈ ਸਾਵਧਾਨੀ ਨਾਲ ਕੀਤੀ ਜਾਵੇ ਵਾਰ ਵਾਰ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਵੇ।
ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਬਾਸੀਆਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਜਰਨਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਸੰਤ ਸਿੰਘ ਕੁਰੜੀ, ਦਲਜੀਤ ਸਿੰਘ ਮਨਾਣਾ, ਭਗਤ ਸਿੰਘ ਕੰਸਾਲਾ, ਜਸਵੀਰ ਸਿੰਘ ਢਕੋਰਾ, ਸੁਖਵਿੰਦਰ ਸਿੰਘ ਮੌਲੀ, ਸੁਰਿੰਦਰ ਸਿੰਘ ਬਰਿਆਲੀ, ਨਰਿੰਦਰ ਸਿੰਘ ਸਿਆਊ, ਗੁਰਮੀਤ ਸਿੰਘ, ਸਾਹਿਬ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਸਤਪਾਲ ਸਿੰਘ, ਗਗਨ ਸੋਹਾਣਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …