Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਮੁਹਾਲੀ ਵਿੱਚ 2 ਮੌਤਾਂ, 67 ਹੋਰ ਨਵੇਂ ਕੇਸ ਸਾਹਮਣੇ ਆਏ, 25 ਮਰੀਜ਼ਾਂ ਨੂੰ ਮਿਲੀ ਛੁੱਟੀ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1452 ’ਤੇ ਪੁੱਜੀ, 689 ਐਕਟਿਵ ਕੇਸ, ਹੁਣ ਤੱਕ 23 ਮੌਤਾਂ ਹਰਸ਼ਬਾਬ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ: ਮੁਹਾਲੀ ਜ਼ਿਲ੍ਹੇ ਵਿੱਚ ਅੱਜ 76 ਹੋਰ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1452 ’ਤੇ ਪਹੁੰਚ ਗਈ ਹੈ। ਅੱਜ ਦੋ ਹੋਰ ਪੀੜਤ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 23 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 29 ਦਿਨਾਂ ਵਿੱਚ 1059 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 25 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ ਸੰਨੀ ਇਨਕਲੇਵ ਦੀ 28 ਸਾਲਾ ਅੌਰਤ ਚਾਰੂ ਅਤੇ ਪਿੰਡ ਮਾਣਕਪੁਰ ਦਾ 62 ਸਾਲਾ ਬਜ਼ੁਰਗ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਚਾਰੂ ਪੀਜੀਆਈ ਵਿੱਚ ਜੇਰੇ ਇਲਾਜ ਸੀ, ਜਿੱਥੇ ਉਸ ਦੀ ਮੌਤ ਹੋ ਗਈ, ਉਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਪੀੜਤ ਸੀ। ਜਦੋਂਕਿ ਮਾਣਕਪੁਰ ਦਾ ਬਜ਼ੁਰਗ ਵੀ ਕਈ ਬਿਮਾਰੀਆਂ ਤੋਂ ਪੀੜਤ ਸੀ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 7 ਸਾਲ ਦਾ ਬੱਚਾ, 32 ਸਾਲਾ ਪੁਰਸ਼, 29 ਸਾਲਾ ਤੇ 30 ਸਾਲਾ ਅੌਰਤਾਂ, ਫੇਜ਼-1 ਵਿੱਚ 22 ਸਾਲਾ ਨੌਜਵਾਨ, ਫੇਜ਼-2 ਵਿੱਚ 18 ਸਾਲਾ ਨੌਜਵਾਨ, 74 ਸਾਲਾ ਪੁਰਸ਼, ਫੇਜ਼-4 ਵਿੱਚ 42 ਸਾਲਾ ਪੁਰਸ਼, ਫੇਜ਼-6 ਵਿੱਚ 23 ਸਾਲਾ ਨੌਜਵਾਨ, ਫੇਜ਼-7 ਵਿੱਚ 25 ਸਾਲਾ, 38 ਸਾਲਾ ਤੇ 70 ਸਾਲਾ ਪੁਰਸ਼, ਫੇਜ਼-9 ਵਿੱਚ 36 ਸਾਲਾ ਤੇ 62 ਸਾਲਾ ਪੁਰਸ਼, ਫੇਜ਼-10 ਵਿੱਚ 36 ਸਾਲਾ ਪੁਰਸ਼, ਫੇਜ਼-11 ਵਿੱਚ 62 ਸਾਲਾ ਅੌਰਤ, ਸੈਕਟਰ-69 ਵਿੱਚ 65 ਸਾਲਾ ਪੁਰਸ਼, ਸੈਕਟਰ-71 ਵਿੱਚ 24 ਸਾਲਾ ਲੜਕੀ, ਸੈਕਟਰ-79 ਵਿੱਚ 37 ਸਾਲਾ ਅੌਰਤ, ਸੈਕਟਰ-80 ਵਿੱਚ 35 ਸਾਲਾ ਪੁਰਸ਼, ਸੈਕਟਰ-90 ਵਿੱਚ 93 ਸਾਲਾ ਪੁਰਸ਼, ਸੈਕਟਰ-106 ਵਿੱਚ 30 ਸਾਲਾ ਪੁਰਸ਼, ਸੈਕਟਰ-110 ਵਿੱਚ 63 ਸਾਲਾ ਅੌਰਤ,ਐਰੋਸਿਟੀ ਵਿੱਚ 28 ਸਾਲਾ ਅੌਰਤ ਤੇ 33 ਸਾਲਾ ਪੁਰਸ਼, ਬਲੌਂਗੀ ਵਿੱਚ 27 ਸਾਲਾ ਅੌਰਤ, ਸੋਹਾਣਾ ਵਿੱਚ 14 ਸਾਲਾ ਯੁਵਕ ਤੇ 38 ਸਾਲਾ ਅੌਰਤ, ਬੈਰਮਾਜਰਾ ਵਿੱਚ 28 ਸਾਲਾ ਪੁਰਸ਼ ਅਤੇ ਨਵਾਂ ਗਾਉਂ ਵਿੱਚ 33 ਸਾਲਾ ਅੌਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 689 ਨਵੇਂ ਕੇਸ ਐਕਟਿਵ ਹਨ। ਜਦੋਂਕਿ 740 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ