Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਐਤਵਾਰ ਨੂੰ 18 ਹੋਰ ਨਵੇਂ ਕੇਸ ਆਏ, 1 ਮਰੀਜ਼ ਦੀ ਮੌਤ

ਘੜੂੰਆਂ ਥਾਣੇ ਵਿੱਚ ਵੀ ਪਹੁੰਚਿਆ ਕਰੋਨਾ, ਦੋ ਸਬ ਇੰਸਪੈਕਟਰਾਂ ਤੇ ਹੌਲਦਾਰ ਦੀ ਰਿਪੋਰਟ ਪਾਜ਼ੇਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਪ੍ਰਕੋਪ ਵਧਦਾ ਜਾ ਰਿਹਾ ਹੈ। ਐਤਵਾਰ ਨੂੰ 18 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਮੁਹਾਲੀ ਦੀ 46 ਸਾਲਾ ਅੌਰਤ, ਇੱਥੋਂ ਦੇ ਫੇਜ਼3ਏ ਵਿੱਚ 59 ਸਾਲਾ ਪੁਰਸ਼, ਸੈਕਟਰ-80 ਦਾ 41 ਸਾਲਾ ਪੁਰਸ਼, ਫੇਜ਼-9 ਦਾ 31 ਸਾਲਾ ਪੁਰਸ਼, ਸੈਕਟਰ-127 ਦੀ 50 ਸਾਲਾ ਅੌਰਤ, ਪਿੰਡ ਸੰਤੇ ਮਾਜਰਾ ਦੀ 40 ਸਾਲਾ ਅੌਰਤ, ਪਿੰਡ ਬਦਨਪੁਰ ਦਾ 63 ਸਾਲਾ ਪੁਰਸ਼, ਸੰਨੀ ਇਨਕਲੇਵ ਵਿੱਚ 29 ਸਾਲਾ ਨੌਜਵਾਨ, 52 ਸਾਲਾ ਪੁਰਸ਼ ਤੇ 38 ਸਾਲਾ ਅੌਰਤ, ਖਰੜ ਦੀ ਢਾਈ ਸਲਾ ਦੀ ਮਾਸੂਮ ਬੱਚੀ ਤੇ 22 ਸਾਲਾ ਅੌਰਤ, ਮੁੰਡੀ ਖਰੜ ਦਾ 52 ਸਾਲਾ ਪੁਰਸ਼, ਜ਼ੀਰਕਪੁਰ ਵਿੱਚ 40 ਸਾਲਾ ਪੁਰਸ਼ ਤੇ 47 ਸਾਲ ਦੀ ਅੌਰਤ ਅਤੇ ਡੇਰਾਬੱਸੀ ਵਿੱਚ 29 ਸਾਲਾ ਨੌਜਵਾਨ ਤੇ 36 ਸਾਲ ਦਾ ਪੁਰਸ਼ ਅਤੇ 35 ਸਾਲ ਦੀ ਅੌਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਉਧਰ, ਖਰੜ ਵਿੱਚ ਇਕ 82 ਸਾਲਾ ਬਜ਼ੁਰਗ ਦੇਵ ਰਾਜ ਜੈਨ ਦੀ ਮੌਤ ਹੋ ਗਈ ਹੈ। ਉਹ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਸੀ ਅਤੇ ਸ਼ੂਗਰ ਸਮੇਤ ਹੋਰ ਕਈ ਬਿਮਾਰੀਆਂ ਤੋਂ ਪਹਿਲਾਂ ਤੋਂ ਹੀ ਪੀੜਤ ਸੀ। ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 531 ’ਤੇ ਪਹੁੰਚ ਗਈ ਹੈ। ਘੜੂੰਆਂ ਥਾਣੇ ਦੀ ਸਬ ਇੰਸਪੈਕਟਰ ਰਮਨਪ੍ਰੀਤ ਕੌਰ, ਸਬ ਇੰਸਪੈਕਟਰ ਸਤੀਸ਼ ਕੁਮਾਰ ਅਤੇ ਹੌਲਦਾਰ ਸੁਖਚੈਨ ਸਿੰਘ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ 12 ਹੋਰ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਬੁਖ਼ਾਰ ਦੀ ਸ਼ਿਕਾਇਤ ਹੈ। ਉਨ੍ਹਾਂ ਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਜਾਣਕਾਰੀ ਅਨਸਾਰ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 531 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 318 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰ ਪਰਤ ਗਏ ਹਨ ਜਦੋਂਕਿ ਹੁਣ ਤੱਕ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 202 ਨਵੇਂ ਕ ੇਸ ਐਕਟਿਵ ਹਨ। ਪਿਛਲੇ ਇਕ ਹਫ਼ਤੇ ਵਿੱਚ 154 ਨਵੇਂ ਕੇਸ ਸਾਹਮਣੇ ਆਉਣ ਮੁਹਾਲੀ ਇਕ ਫਿਰ ਤੋਂ ਕਰੋਨਾ ਹੌਟਸਪਾਟ ਬਣਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …