ਕਰੋਨਾਵਾਇਰਸ: ਮੁਹਾਲੀ ਪੁਲੀਸ ਤੇ ਨਿੱਜੀ ਕੰਪਨੀ ਨੇ ਸਫ਼ਾਈ ਕਰਮਚਾਰੀਆਂ ਨੂੰ ਰਾਸ਼ਨ ਵੰਡਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਦੇਸ਼ ’ਚ 21 ਦਿਨਾਂ ਦੇ ਲਾਕਡਾਊਨ ਦੌਰਾਨ ਕੁਆਰਕ ਕੰਪਨੀ ਵੱਲੋਂ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਸ਼ਹਿਰ ਦੇ ਜੋਨ-2 ਵਿੱਚ ਕਰੀਬ 120 ਸਫ਼ਾਈ ਕਰਮਚਾਰੀਆਂ ਨੂੰ ਦੂਜੇ ਪੜਾਅ ਦੌਰਾਨ ਸੁੱਕਾ ਰਾਸ਼ਨ ਵੱਲੋਂ ਵੰਡਿਆ ਗਿਆ। ਇਸ ਰਾਸ਼ਨ ਵਿੱਚ ਆਟਾ, ਚੌਲ, ਚੀਨੀ, ਚਾਹਪਤੀ, ਦਾਲ, ਨਮਕ, ਹਲਦੀ, ਮਿਰਚ, ਸਰ੍ਹੋਂ ਦਾ ਤੇਲ ਸ਼ਾਮਲ ਹੈ ਅਤੇ ਇਹ ਰਾਸ਼ਨ ਆਉਣ ਵਾਲੇ 10 ਦਿਨਾਂ ਤੱਕ ਚੱਲ ਸਕਦਾ ਹੈ। ਇਸ ਸਬੰਧੀ ਕੁਆਰਕ ਕੰਪਨੀ ਦੇ ਪ੍ਰਬੰਧਕ ਰਾਜੇਸ਼ ਕੁਮਾਰ ਸ਼ਰਮਾ ਅਤੇ ਉਦਯੋਗਿਕ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਦਾਨ ਨਹੀਂ ਦਿੱਤਾ ਜਾ ਰਿਹਾ, ਸਗੋਂ ਉਨ੍ਹਾਂ ਦੀ ਟੀਮ ਇਨਾਂ ਸਫ਼ਾਈ ਕਰਮਚਾਰੀਆਂ ਨੂੰ ਦਿਲੋਂ ਸਲੂਟ ਕਰ ਰਹੀ ਹੈ ਕਿ ਉਹ ਇਸ ਮਹਾਂਮਾਰੀ ਵਿੱਚ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੀ ਹਨ। ਉਨ੍ਹਾਂ ਦੱਸਿਆ ਕਿ 2/3 ਦਿਨ ਬਾਅਦ ਜ਼ੋਨ-3 ਜਿਸ ਵਿੱਚ ਫੇਜ਼-7, 8, 9, 10 ਅਤੇ 11 ਦੇ ਇਲਾਕੇ ’ਚ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਉਨਾਂ ਕਿਹਾ ਕਿ ਜੇਕਰ 14 ਅਪਰੈਲ ਤੋਂ ਬਾਅਦ ਵੀ ਲਾਕਡਾਊਨ ਜਾਂ ਪੰਜਾਬ ਸਰਕਾਰ ਵਲੋਂ ਕਰਫਿਊ ਦੀ ਤਰੀਕ ਵਧਾਈ ਜਾਂਦੀ ਹੈ ਤਾਂ ਉਨਾਂ ਦੀ ਕੰਪਨੀ ਵਲੋਂ ਸ਼ਹਿਰ ਦੇ ਜਰੂਰਤਮੰਦਾ ਤੱਕ ਮੁੜ ਇਹ ਰਾਸ਼ਨ ਪਹੁੰਚਾਇਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਵਲੋਂ ਦੱਸੇ ਨਿਯਮਾਂ ਮੁਤਾਬਕ ਸਾਨੂੰ ਸਾਰੀਆਂ ਨੂੰ ਘਰਾਂ ਅੰਦਰ ਰਹਿਣਾ ਚਾਹੀਦਾ ਹੈ ਅਤੇ ਸਾਫ ਸਫਾਈ ਦਾ ਧਿਆਨ ਰੱਖ ਕੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਮਾਤ ਦਿੱਤਾ ਜਾ ਸਕਦਾ ਹੈ। ਇਸ ਮੌਕੇ ਕੁਆਰਕ ਲਿਮਟਿਡ ਦੇ ਏਐਸ ਰਾਠੌਰ (ਸੀਐਲਓ), ਪੁਲੀਸ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ, ਜਸਬੀਰ ਸਿੰਘ ਜੱਸੀ, ਠੇਕੇਦਾਰ ਅਨਿਲ ਕੁਮਾਰ ਅਤੇ ਜਗਦੀਸ਼ ਕੁਮਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…