ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 20 ਹੋਰ ਨਵੇਂ ਕੇਸ ਸਾਹਮਣੇ ਆਏ, 20 ਮਰੀਜ਼ਾਂ ਨੂੰ ਮਿਲੀ ਛੁੱਟੀ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 959 ’ਤੇ ਪੁੱਜੀ, ਇਸ ਸਮੇਂ 389 ਕੇਸ ਐਕਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਮੁਹਾਲੀ ਜ਼ਿਲ੍ਹੇ ਵਿੱਚ ਸੋਮਵਾਰ ਨੂੰ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 959 ’ਤੇ ਪਹੁੰਚ ਗਈ ਹੈ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 20 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-66 ਵਿੱਚ 29 ਸਾਲਾ ਅੌਰਤ, ਸੈਕਟਰ-69 ਵਿੱਚ 27 ਸਾਲਾ ਅੌਰਤ, ਸੈਕਟਰ-91 ਵਿੱਚ 34 ਸਾਲਾ ਪੁਰਸ਼, ਪਿੰਡ ਸ਼ਾਹੀਮਾਜਰਾ ਵਿੱਚ 26 ਸਾਲਾ ਨੌਜਵਾਨ, ਪਿੰਡ ਬਲੌਂਗੀ ਵਿੱਚ 19 ਸਾਲ ਦੀ ਲੜਕੀ, ਈਕੋਸਿਟੀ ਵਿੱਚ 35 ਸਾਲਾ ਪੁਰਸ਼ ਤੇ 60 ਸਾਲ ਦੀ ਅੌਰਤ, ਨਵਾਂ ਗਾਉਂ ਵਿੱਚ 25 ਸਾਲ ਦੀ ਲੜਕੀ, ਓਮੈਕਸ ਨਿਊ ਚੰਡੀਗੜ੍ਹ ਵਿੱਚ 30 ਸਾਲ ਅਤੇ 65 ਸਾਲ ਦੀਆਂ ਦੋ ਅੌਰਤਾਂ, ਪਿੰਡ ਬਲਟਾਣਾ ਦਾ 38 ਸਾਲਾ ਪੁਰਸ਼, ਐਸਬੀਪੀ ਹੋਮਜ਼ ਖਰੜ ਵਿੱਚ 33 ਸਾਲ ਦੀ ਅੌਰਤ ਅਤੇ ਸੰਨੀ ਇਨਕਲੇਵ ਵਿੱਚ 48 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇੰਜ ਹੀ ਕੁਰਾਲੀ ਵਿੱਚ 53 ਸਾਲ ਦਾ ਪੁਰਸ਼, 57 ਸਾਲਾ ਪੁਰਸ਼, 31 ਸਾਲ ਤੇ 47 ਸਾਲਾ ਪੁਰਸ਼ ਅਤੇ 23 ਸਾਲ ਦੀ ਲੜਕੀ ਤੇ 35 ਸਾਲ ਦੀ ਅੌਰਤ ਅਤੇ ਡੇਰਾਬੱਸੀ ਵਿੱਚ 57 ਸਾਲ ਦੀ ਅੌਰਤ ਕਰੋਨਾ ਪੀੜਤ ਪਾਏ ਗਏ ਹਨ। ਉਧਰ, ਮੁਹਾਲੀ ਦੇ 22 ਸਾਲਾ ਨੌਜਵਾਨ, 29 ਸਾਲਾ ਅੌਰਤ, 30 ਸਾਲਾ ਅੌਰਤ, 23 ਸਾਲਾ ਨੌਜਵਾਨ ਤੇ 67 ਸਾਲਾ ਬਜ਼ੁਰਗ ਸਮੇਤ ਜ਼ੀਰਕਪੁਰ ਦੀਆਂ 23, 24, 25 ਦੀਆਂ ਤਿੰਨ ਲੜਕੀਆਂ ਅਤੇ 30 ਸਾਲ ਦੀ ਅੌਰਤ, ਖਰੜ ਦੀ 32 ਸਾਲਾ ਅੌਰਤ ਸਮੇਤ ਜ਼ੀਰਕਪੁਰ, ਪੀਰਮੁਛੱਲਾ, ਡੇਰਾਬੱਸੀ ਅਤੇ ਖਰੜ ਨਾਲ ਸਬੰਧਤ 20 ਕਰੋਨਾ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪੋ ਆਪਣੇ ਘਰਾਂ ਵਿੱਚ ਪਰਤ ਆਏ ਹਨ। ਅੱਜ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 959 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ ਹੁਣ ਤੱਕ 553 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 21 ਦਿਨਾਂ ਵਿੱਚ 566 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 389 ਨਵੇਂ ਕੇਸ ਐਕਟਿਵ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …