Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 20 ਹੋਰ ਨਵੇਂ ਕੇਸ ਸਾਹਮਣੇ ਆਏ, 9 ਨੂੰ ਮਿਲੀ ਛੁੱਟੀ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 571 ’ਤੇ ਪੁੱਜੀ, 188 ਕੇਸ ਐਕਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਮੁਹਾਲੀ ਮੰਗਲਵਾਰ ਨੂੰ ਕਰੋਨਾਵਾਇਰਸ ਦੇ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 571 ’ਤੇ ਪਹੁੰਚ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 12 ਮੌਤਾਂ ਹੋ ਚੁੱਕੀਆਂ ਹਨ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਰਹੇ ਹਨ। ਅੱਜ 9 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪੋ ਆਪਣੇ ਘਰ ਪਰਤ ਆਏ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਇੱਥੋਂ ਦੇ ਸੈਕਟਰ-126 ਦਾ 49 ਸਾਲਾ ਪੁਰਸ਼, ਫੇਜ਼-6 ਵਿੱਚ 8 ਸਾਲ ਦਾ ਬੱਚਾ, 14 ਸਾਲ ਅਤੇ 59 ਸਾਲ ਦਾ ਪੁਰਸ਼, ਫੇਜ਼-3ਬੀ1 ਵਿੱਚ 35 ਸਾਲਾ ਨੌਜਵਾਨ, ਫੇਜ਼-3ਬੀ2 ਵਿੱਚ 40 ਸਾਲ ਦੀ ਅੌਰਤ, ਸੈਕਟਰ-69 ਵਿੱਚ 55 ਸਾਲਾ ਪੁਰਸ਼, ਫੇਜ਼-9 ਵਿੱਚ 26 ਸਾਲ ਦੀ ਅੌਰਤ, ਸੈਕਟਰ-66 ਵਿੱਚ 22 ਸਾਲ ਦਾ ਨੌਜਵਾਨ ਅਤੇ ਸੈਕਟਰ-94 ਵਿੱਚ 37 ਸਾਲ ਦੇ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਹੀ ਪਿੰਡ ਬਲਟਾਣਾ ਦੀ 41 ਸਾਲਾ ਅੌਰਤ, ਜ਼ੀਰਕਪੁਰ ਵਿੱਚ 41 ਸਾਲ ਅਤੇ 63 ਸਾਲ ਦੇ ਪੁਰਸ਼, ਖਰੜ ਦੀ 48 ਸਾਲ ਦੀ ਅੌਰਤ, ਸੰਨੀ ਇਨਕਲੇਵ ਖਰੜ ਦਾ 23 ਸਾਲਾ ਨੌਜਵਾਨ, ਹੀਰਾ ਇਨਕਲੇਵ ਖਰੜ ਵਿੱਚ 47 ਸਾਲਾ ਪੁਰਸ਼ ਅਤੇ 46 ਸਾਲ ਦੀ ਅੌਰਤ, ਸ਼ਿਵਜੋਤ ਇਨਕਲੇਵ ਖਰੜ ਵਿੱਚ 55 ਸਾਲ ਦਾ ਪੁਰਸ਼ ਅਤੇ 28 ਸਾਲ ਤੇ 62 ਸਾਲ ਦੀ ਅੌਰਤ ਵੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸੇ ਦੌਰਾਨ ਫੇਜ਼-5 ਦੇ ਇਕ ਢਾਬੇ ਦੇ ਮਾਲਕ ਦ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਜੋ ਆਈਵੀ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਉਧਰ, ਕਰੋਨਾ ਪੀੜਤ 9 ਮਰੀਜ਼ ਸਿਹਤਯਾਬ ਹੋ ਕੇ ਆਪੋ ਆਪਣੇ ਘਰ ਪਰਤ ਆਏ ਹਨ। ਜਿਨ੍ਹਾਂ ਵਿੱਚ ਮੁਹਾਲੀ ਦੀ 23 ਸਾਲ ਦੀ ਲੜਕੀ ਅਤੇ 65 ਸਾਲਾ ਅੌਰਤ ਸਮੇਤ ਪਿੰਡ ਸੈਦਪੁਰ ਦਾ 35 ਸਾਲਾ ਪੁਰਸ਼, ਖਰੜ ਦੀ ਪੰਜ ਸਾਲ ਦੀ ਬੱਚੀ ਅਤੇ 32 ਸਾਲਾ ਪੁਰਸ਼ ਤੇ 33 ਸਾਲ ਦੀ ਅੌਰਤ, ਡੇਰਾਬੱਸੀ ਦੇ 25 ਸਾਲ ਤੇ 30 ਸਾਲ ਦੇ ਦੋ ਨੌਜਵਾਨ ਅਤੇ 44 ਸਾਲ ਦਾ ਪੁਰਸ਼ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 571 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ 371 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰ ਪਰਤ ਗਏ ਹਨ ਜਦੋਂਕਿ ਹੁਣ ਤੱਕ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 188 ਨਵੇਂ ਕੇਸ ਐਕਟਿਵ ਹਨ। ਪਿਛਲੇ ਅੱਠ ਦਿਨਾਂ ਵਿੱਚ 194 ਨਵੇਂ ਕੇਸ ਸਾਹਮਣੇ ਆਉਣ ਮੁਹਾਲੀ ਇਕ ਫਿਰ ਤੋਂ ਕਰੋਨਾ ਹੌਟਸਪਾਟ ਬਣਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…