Nabaz-e-punjab.com

ਕਰੋਨਾਵਾਇਰਸ: ਮੁਹਾਲੀ ਵਿੱਚ 50 ਹੋਰ ਨਵੇਂ ਕੇਸ ਸਾਹਮਣੇ ਆਏ, ਦੋ ਸਾਲ ਦੇ ਬੱਚੇ ਦੀ ਮੌਤ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1169 ’ਤੇ ਪੁੱਜੀ, 503 ਕੇਸ ਐਕਟਿਵ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਮੁਹਾਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ 50 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-8 ਵਿੱਚ ਦੋ ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਉਹ ਸੈਕਟਰ32 ਦੇ ਜਨਰਲ ਹਸਪਤਾਲ ਵਿੱਚ ਜੇਰੇ ਇਲਾਜ ਸੀ। ਮੌਤ ਤੋਂ ਬਾਅਦ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 18 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇੱਥੋਂ ਦੇ ਫੇਜ਼-1 ਵਿੱਚ 33 ਸਾਲਾ ਪੁਰਸ਼, ਫੇਜ਼-2 ਵਿੱਚ 71 ਸਾਲਾ ਬਜ਼ੁਰਗ, ਫੇਜ਼-7 ਵਿੱਚ 32 ਸਾਲਾ ਪੁਰਸ਼, 37 ਸਾਲਾ ਪੁਰਸ਼, 35 ਸਾਲ, 40 ਸਾਲ ਅਤੇ 45 ਸਾਲ ਦੀਆਂ ਤਿੰਨ ਅੌਰਤਾਂ, ਫੇਜ਼-8 ਵਿੱਚ ਦੋ ਸਾਲਾ ਦਾ ਬੱਚਾ, ਫੇਜ਼-11 ਵਿੱਚ 44 ਸਾਲਾ ਤੇ 37 ਸਾਲਾ ਪੁਰਸ਼, 53 ਸਾਲਾ ਪੁਰਸ਼ ਅਤੇ 35 ਸਾਲਾ ਅੌਰਤ, ਸੈਕਟਰ-57 ਵਿੱਚ 29 ਸਾਲਾ ਅੌਰਤ, ਸੈਕਟਰ-59 ਵਿੱਚ 33 ਸਾਲਾ ਪੁਰਸ਼, ਸੈਕਟਰ-61 ਵਿੱਚ 23 ਸਾਲਾ ਨੌਜਵਾਨ, ਸੈਕਟਰ-71 ਵਿੱਚ 28 ਸਾਲਾ ਪੁਰਸ਼, ਸੈਕਟਰ-79 ਵਿੱਚ 36 ਸਾਲਾ ਪੁਰਸ਼, ਸੈਕਟਰ-80 ਵਿੱਚ 22 ਸਾਲਾ ਨੌਜਵਾਨ ਤੇ 56 ਸਾਲਾ ਪੁਰਸ਼, ਸੈਕਟਰ-115 ਵਿੱਚ 39 ਸਾਲਾ ਪੁਰਸ਼ ਤੇ 13 ਸਾਲ, 18 ਸਾਲ ਤੇ 27 ਸਾਲ ਦੀਆਂ ਤਿੰਨ ਲੜਕੀਆਂ, ਐਰੋਸਿਟੀ ਵਿੱਚ 29 ਸਾਲਾ ਪੁਰਸ਼ ਤੇ 30 ਸਾਲਾ ਅੌਰਤ, ਮਟੌਰ ਵਿੱਚ 19 ਸਾਲ ਦੀ ਲੜਕੀ, ਬਲੌਂਗੀ ਵਿੱਚ 22 ਸਾਲਾ ਨੌਜਵਾਨ, ਟੀਡੀਆਈ ਵਿੱਚ 30 ਸਾਲਾ ਪੁਰਸ਼ ਅਤੇ ਪਿੰਡ ਝਾਮਪੁਰ ਵਿੱਚ 22 ਸਾਲਾ ਨੌਜਵਾਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਖਰੜ, ਬਲਾਕ ਮਾਜਰੀ, ਕੁਰਾਲੀ ਅਤੇ ਜ਼ੀਰਕਪੁਰ ਵਿੱਚ ਕਈ ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1169 ’ਤੇ ਪਹੁੰਚ ਗਈ ਹੈ। ਪਿਛਲੇ 25 ਦਿਨਾਂ ਵਿੱਚ 776 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 503 ਨਵੇਂ ਕੇਸ ਐਕਟਿਵ ਹਨ। ਜਦੋਂਕਿ 648 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਧਰ, ਅੱਜ 23 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…