Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 45 ਹੋਰ ਨਵੇਂ ਕੇਸ ਸਾਹਮਣੇ ਆਏ, 20 ਨੂੰ ਮਿਲੀ ਛੁੱਟੀ

ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1309 ’ਤੇ ਪੁੱਜੀ, 596 ਕੇਸ ਐਕਟਿਵ, ਹੁਣ ਤੱਕ 19 ਮੌਤਾਂ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਦੇ ਲੋਕ ਭੈਅਭੀਤ ਹਨ। ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ 45 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1309 ’ਤੇ ਪਹੁੰਚ ਗਈ ਹੈ। ਹੁਣ ਤੱਕ 19 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 27 ਦਿਨਾਂ ਵਿੱਚ 916 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 20 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 29 ਸਾਲ ਤੇ 52 ਸਾਲਾ ਅੌਰਤ, ਫੇਜ਼-1 ਵਿੱਚ 54 ਸਾਲ ਤੇ 64 ਸਾਲਾ ਪੁਰਸ਼, ਫੇਜ਼-2 ਵਿੱਚ 64 ਸਾਲਾ ਪੁਰਸ਼, ਫੇਜ਼-4 ਵਿੱਚ 37 ਸਾਲਾ ਪੁਰਸ਼, ਫੇਜ਼-7 ਵਿੱਚ 27 ਸਾਲਾ ਨੌਜਵਾਨ, ਸੈਕਟਰ-63 ਵਿੱਚ 63 ਸਾਲਾ ਪੁਰਸ਼, ਸੈਕਟਰ-65 ਵਿੱਚ 11 ਸਾਲ ਦਾ ਬੱਚਾ ਤੇ 35 ਸਾਲਾ ਦੀ ਅੌਰਤ, ਸੈਕਟਰ-68 ਵਿੱਚ 39 ਸਾਲਾ ਪੁਰਸ਼, ਸੈਕਟਰ-71 ਵਿੱਚ 33 ਸਾਲਾ ਤੇ 39 ਸਾਲਾ ਅਤੇ 40 ਸਾਲਾ ਪੁਰਸ਼, ਸੈਕਟਰ-79 ਵਿੱਚ 45 ਸਾਲਾ ਪੁਰਸ਼, ਸੈਕਟਰ-91 ਵਿੱਚ 72 ਸਾਲਾ ਪੁਰਸ਼, ਐਸਬੀਪੀ ਹੋਮਜ਼ ਮੁਹਾਲੀ ਵਿੱਚ 40 ਸਾਲਾ ਪੁਰਸ਼, ਪਿੰਡ ਕੁੰਭੜਾ ਵਿੱਚ 45 ਸਾਲਾ ਪੁਰਸ਼, ਬਲੌਂਗੀ ਵਿੱਚ 26 ਸਾਲਾ ਨੌਜਵਾਨ, ਪਿੰਡ ਤੰਗੌਰੀ ਵਿੱਚ 31 ਸਾਲਾ ਪੁਰਸ਼, ਚਡਿਆਲਾ ਵਿੱਚ 62 ਸਾਲਾ ਅੌਰਤ, ਨਵਾਂ ਗਾਉਂ ਵਿੱਚ 25 ਸਾਲਾ, 35 ਸਾਲਾ ਤੇ 53 ਸਾਲਾ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਧਰ, 20 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਅੱਜ ਉਨ੍ਹਾਂ ਨੂੰ ਛੁੱਟੀ ਦੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 596 ਨਵੇਂ ਕੇਸ ਐਕਟਿਵ ਹਨ। ਜਦੋਂਕਿ 694 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਪਨਬਸ ਦਾ ਸੁਪਰਡੈਂਟ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਪਨਬਸ ਦਾ ਸੁਪਰਡੈਂਟ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ…