ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 62 ਹੋਰ ਨਵੇਂ ਕੇਸ ਸਾਹਮਣੇ ਆਏ, 10 ਮਰੀਜ਼ਾਂ ਨੂੰ ਮਿਲੀ ਛੁੱਟੀ

ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1051 ’ਤੇ ਪੁੱਜੀ, 445 ਕੇਸ ਐਕਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਮੁਹਾਲੀ ਜ਼ਿਲ੍ਹੇ ਵਿੱਚ ਅੱਜ 62 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1051 ’ਤੇ ਪਹੁੰਚ ਗਈ ਹੈ। ਪਿਛਲੇ 23 ਦਿਨਾਂ ਵਿੱਚ 658 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 10 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ ਜਦੋਂਕਿ ਹੁਣ ਤੱਕ 17 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 49 ਸਾਲਾ ਪੁਰਸ਼, ਇੱਥੋਂ ਦੇ ਫੇਜ਼-3ਬੀ1 ਵਿੱਚ 43 ਸਾਲਾ ਪੁਰਸ਼, ਫੇਜ਼-5 ਵਿੱਚ 34 ਸਾਲਾ ਪੁਰਸ਼, ਫੇਜ਼-9 ਵਿੱਚ 56 ਸਾਲਾ ਪੁਰਸ਼, ਫੇਜ਼-10 ਵਿੱਚ 33 ਸਾਲਾ ਤੇ 34 ਸਾਲਾ ਪੁਰਸ਼, ਸੈਕਟਰ-65 ਵਿੱਚ 39 ਸਾਲਾ ਪੁਰਸ਼, ਸੈਕਟਰ-66 ਵਿੱਚ 18 ਸਾਲਾ ਨੌਜਵਾਨ ਤੇ 45 ਸਾਲਾ ਅੌਰਤ, ਸੈਕਟਰ-67 ਵਿੱਚ 30 ਸਾਲਾ ਅੌਰਤ, ਸੈਕਟਰ-68 ਵਿੱਚ 31 ਸਾਲਾ ਪੁਰਸ਼, ਸੈਕਟਰ-69 ਵਿੱਚ 30 ਸਾਲਾ ਅੌਰਤ, ਸੈਕਟਰ-70 ਵਿੱਚ 33 ਸਾਲਾ ਅੌਰਤ, 20 ਸਾਲਾ ਨੌਜਵਾਨ ਤੇ 45 ਸਾਲਾ ਅੌਰਤ, ਸੈਕਟਰ-71 ਵਿੱਚ 64 ਸਾਲਾ ਪੁਰਸ਼, ਸੈਕਟਰ-77 ਵਿੱਚ 37 ਸਾਲਾ ਪੁਰਸ਼, ਸੈਕਟਰ-91 ਵਿੱਚ 39 ਸਾਲਾ ਪੁਰਸ਼, ਸੈਕਟਰ-115 ਵਿੱਚ 57 ਸਾਲਾ ਪੁਰਸ਼, ਸੈਕਟਰ-126 ਵਿੱਚ 34 ਸਾਲਾ ਪੁਰਸ਼, ਬਲੌਂਗੀ ਵਿੱਚ 34 ਸਾਲਾ ਪੁਰਸ਼, ਆਦਰਸ਼ ਨਗਰ ਵਿੱਚ 36 ਸਾਲਾ ਪੁਰਸ਼, ਲਾਂਡਰਾਂ ਵਿੱਚ 20 ਸਾਲਾ ਨੌਜਵਾਨ, ਟੀਡੀਆਈ ਸਿਟੀ ਵਿੱਚ 23 ਸਾਲਾ ਤੇ 31 ਸਾਲ ਦੀਆਂ ਦੋ ਅੌਰਤਾਂ, ਨਵਾਂ ਗਾਉਂ ਵਿੱਚ ਨਵਜੰਮਿਆਂ ਬੱਚਾ, 25 ਸਾਲਾ ਅੌਰਤ, 27 ਸਾਲਾ ਅੌਰਤ ਤੇ 39 ਸਾਲਾ ਪੁਰਸ਼, ਪਿੰਡ ਹੁਸ਼ਿਆਰਪੁਰ ਵਿੱਚ 42 ਸਾਲਾ ਅੌਰਤ ਅਤੇ ਪਿੰਡ ਸੈਦਪੁਰ ਵਿੱਚ 48 ਸਾਲਾ ਅੌਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 445 ਨਵੇਂ ਕੇਸ ਐਕਟਿਵ ਹਨ। ਜਦੋਂਕਿ 589 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਥਾਵਾਂ ’ਤੇ ਲੋਕਾਂ ਦੇ ਘਰਾਂ ਦੇ ਬਾਹਰ ਇਕਾਂਤਵਾਸ ਦੇ ਨੋਟਿਸ ਵੀ ਚਿਪਕਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਹ ਖ਼ੁਦ ਵੀ ਨਮੂਨੇ ਲੈਣ ਅਤੇ ਘਰਾਂ ਦੇ ਸਰਵੇ ਦਾ ਨਿਰੀਖਣ ਕਰ ਰਹੇ ਹਨ ਅਤੇ ਲੋਕਾਂ ਨੂੰ ਮਿਲ ਕੇ ਹੌਸਲਾ ਦੇ ਰਹੇ ਹਨ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…