nabaz-e-punjab.com

ਕਰੋਨਾਵਾਇਰਸ: ਰਾਸ਼ਨ ਵੰਡਣ ਵਿੱਚ ਪੱਖਪਾਤ ਨਾ ਕਰੇ ਪੰਜਾਬ ਸਰਕਾਰ: ਬੱਬੀ ਬਾਦਲ

ਬੱਬੀ ਬਾਦਲ ਨੇ ਲੋੜਵੰਦਾਂ ਲਈ ਵੱਖ ਵੱਖ ਕਲੋਨੀਆਂ ਤੇ ਪਿੰਡਾਂ ਵਿੱਚ ਦਿੱਤਾ ਰਾਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਯੂਥ ਵ੍ਰਿਗ ਦੇ ਪ੍ਰਧਾਨ ਹਰਸੁਖੱਇਦਰ ਸਿਘ ਬੱਬੀ ਬਾਦਲ ਨੇ ਹਲਕਾ ਮੋਹਾਲੀ ਵਿੱਚ ਕਰੋਨਾ ਦੀ ਮਾਰ ਕਰ ਕੇ ਆਰਥਿਕ ਪੱਖੋਂ ਕਮਜ਼ੋਰ ਲੋੜਵੰਦ ਲੋਕਾਂ ਤੱਕ ਰਾਸਨ ਦੇ ਪੈਕਟ ਖੁਦ ਤਿਆਰ ਕਰਕੇ ਪੁਜਦੇ ਕੀਤੇ ਉਹਨਾਂ ਦੱਸਿਆ ਕਿ ਮੋਹਾਲੀ ਦੀ ਅੰਬ ਸਾਹਿਬ, ਬੜਮਾਜਰਾ ਹੋਰ ਵੱਖ ਵੱਖ ਕਲੋਨੀਆਂ ਅਤੇ ਪਿੰਡਾਂ ਵਿਚ ਰਾਸ਼ਨ ਪੁਜਦਾ ਕੀਤਾ ਗਿਆ ਹੈ ਬੱਬੀ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਸਨ ਵੰਡਣ ਵਿੱਚ ਪੱਖਪਾਤ ਨਾ ਕਰਦੇ ਹੋਏ ਲੋੜਵੰਦ ਲੋਕਾਂ ਤੱਕ ਰਾਸਨ ਪਹੁੰਚਾਇਆ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ ਬੱਬੀ ਬਾਦਲ ਨੇ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਕੰਮ ਕਰ ਰਿਹਾ ਹਰ ਇੱਕ ਪਝਸਾਸਨਿਕ ਅਧਿਕਾਰੀ ਅਤੇ ਸਮਾਜ ਸੇਵੀ ਵਧਾਈ ਦਾ ਪਾਤਰ ਹੈ ਲੇਕਿਨ ਉਹਨਾਂ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਹ ਸਿਰਫ ਰਾਸ਼ਨ ਦੇ ਨਾਲ ਵਾਲੀ ਅਤੇ ਲੰਗਰ ਸੇਵਾ ਵਾਲੀ ਫੋਟੋ ਹੀ ਪਾਉਣ ਨਾ ਕਿ ਜ਼ਰੂਰਤਮੰਦ ਲੋਕਾਂ ਨਾਲ ਅਪਣੀ ਫੋਟੋ ਪਾ ਕੇ ਉਨ੍ਹਾਂ ਨੂੰ ਜ਼ਲੀਲ ਕਰੀਏ।
ਇਸ ਮੌਕੇ ਯੂਥ ਵਿੰਗ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਬਰਾੜ, ਦਫ਼ਤਰ ਸਕੱਤਰ ਜਗਤਾਰ ਸਿੰਘ ਘੜੂੰਆਂ, ਜਸਰਾਜ ਸਿੰਘ ਸੋਨੂ, ਸਰਕਲ ਪ੍ਰਧਾਨ ਰਣਧੀਰ ਸਿੰਘ ਪ੍ਰੇਮਗੜ੍ਹ, ਕੰਵਲਜੀਤ ਸਿੰਘ ਪੱਤੋਂ, ਵਰਿੰਦਰ ਸਿੰਘ, ਕਮਲਜੀਤ ਸਿੰਘ ਬਾਸੇਪੁਰ, ਮਨਪ੍ਰੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…