Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਮੁਹਾਲੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਚਹਿਲ ਪਹਿਲ ਘਟੀ? ਏਅਰਪੋਰਟ ਅਥਾਰਟੀ ਦਾ ਦਾਅਵਾ ਯਾਤਰੀਆਂ ’ਚ ਕੋਈ ਕਮੀ ਨਹੀਂ ਆਈ, ਪੂਣੇ ਲਈ ਐਤਵਾਰ ਤੋਂ ਸ਼ੁਰੂ ਹੋਵੇਗੀ ਨਵੀਂ ਉਡਾਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ: ਦੁਨੀਆ ਭਰ ਵਿੱਚ ਫੈਲੇ ਕਰੋਨਾਵਾਇਰਸ ਦੇ ਮੱਦੇਨਜ਼ਰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਚਹਿਲ ਪਹਿਲ ਘਟ ਗਈ ਹੈ। ਸ਼ਾਰਜਾਹ ਤੋਂ ਆਉਣ ਵਾਲੀ ਫਲਾਈਟ ਵਿੱਚ ਸਿਰਫ਼ 126 ਕੁ ਯਾਤਰੀ ਆ ਜਾ ਰਹੇ ਹਨ ਜਦੋਂਕਿ ਪਹਿਲਾਂ ਪੌਣੇ ਦੋ ਸੌ ਤੋਂ ਵੱਧ ਯਾਤਰੀ ਆਉਂਦੇ ਜਾਂਦੇ ਸੀ। ਉਂਜ ਦੁਬਈ ਦੇ ਯਾਤਰੀਆਂ ’ਤੇ ਬਹੁਤ ਫਰਕ ਨਹੀਂ ਪਿਆ ਹੈ। ਇਸੇ ਤਰ੍ਹਾਂ ਘਰੇਲੂ ਉਡਾਣਾਂ ’ਤੇ ਵੀ ਕਰੋਨਾਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੂਤਰ ਦੱਸਦੇ ਹਨ ਕਿ ਮੁਹਾਲੀ ਤੋਂ ਦਿੱਲੀ, ਹੈਦਰਾਬਾਦ ਅਤੇ ਗੋਆ ਜਾਣ ਵਾਲੀ ਇੰਡੀਗੋ ਦੀਆਂ ਪਹਿਲਾਂ ਤਿੰਨ ਫਲਾਈਟਾਂ ਉਡਾਣ ਭਰਦੀਆਂ ਸਨ ਲੇਕਿਨ ਹੁਣ ਦੋ ਫਲਾਈਟਾਂ ਹੀ ਆ ਜਾ ਰਹੀਆਂ ਹਨ। ਉਧਰ, ਏਅਰਪੋਰਟ ਅਥਾਰਟੀ ਦੇ ਅਧਿਕਾਰੀ ਅਜੈ ਕੁਮਾਰ ਭਾਰਦਵਾਜ਼ ਨੇ ਦਾਅਵਾ ਕੀਤਾ ਕਿ ਕਰੋਨਾਵਾਇਰਸ ਨੂੰ ਲੈ ਕੇ ਮੁਹਾਲੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਕੋਈ ਕਮੀ ਨਹੀਂ ਆਈ ਹੈ ਅਤੇ ਆਮ ਦਿਨਾਂ ਵਾਂਗ ਲੋਕ ਵਿਦੇਸ਼ ਆ ਜਾ ਰਹੇ ਹਨ ਅਤੇ ਘਰੇਲੂ ਉਡਾਣਾਂ ਵੀ ਆਮ ਵਾਂਗ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਮੁਹਾਲੀ ਹਵਾਈ ਅੱਡੇ ’ਤੇ ਲਗਾਤਾਰ ਨਵੀਆਂ ਫਲਾਈਟਾਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਭਲਕੇ ਐਤਵਾਰ ਨੂੰ ਸਵੇਰੇ 11:30 ਵਜੇ ਮੁਹਾਲੀ ਤੋਂ ਪੂਣੇ ਲਈ ਨਵੀਂ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਜੇਕਰ ਕਰੋਨਾਵਾਇਰਸ ਦਾ ਅਸਰ ਹੁੰਦਾ ਤਾਂ ਇੱਥੋਂ ਨਵੀਂ ਉਡਾਣ ਸ਼ੁਰੂ ਕਰਨ ਦਾ ਪ੍ਰੋਗਰਾਮ ਮੁਲਤਵੀ ਹੋ ਸਕਦਾ ਸੀ ਪਰ ਅਜਿਹਾ ਨਹੀਂ ਹੈ। ਇਸ ਤੋਂ ਸਾਫ਼ ਜਾਹਰ ਹੈ ਕਿ ਇੱਥੇ ਇਸ ਬਿਮਾਰੀ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸਿਰਫ਼ ਨਵੀਂ ਉਡਾਣ ਦਾ ਉਦਘਾਟਨੀ ਸਮਾਰੋਹ ਹੈ ਅਤੇ ਸੋਮਵਾਰ ਤੋਂ ਇੰਡੀਗੋ ਦੀ ਰੋਜ਼ਾਨਾ ਪੂਣੇ ਲਈ ਪੱਕੇ ਤੌਰ ’ਤੇ ਨਵੀਂ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਕਰੀਬ ਸਾਢੇ 3 ਵਜੇ ਵਾਪਸ ਇਹੀ ਫਲਾਈਟ ਪੂਣੇ ਤੋਂ ਉਡਾਣ ਭਰੇਗੀ ਅਤੇ ਸਵੇਰੇ ਕਰੀਬ 6 ਵਜੇ ਮੁਹਾਲੀ ਪਹੁੰਚੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ