Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਮੁਹਾਲੀ ਦੇ ਤਿੰਨ ਮੈਡੀਕਲ ਸਟਾਫ਼ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਸਾਧਾਰਨ ਖੰਘ ਜ਼ੁਕਾਮ ਦੇ ਦੋ ਮਰੀਜ਼ ਹਸਪਤਾਲ ’ਚ ਦਾਖ਼ਲ, 40 ਹੋਰ ਮਰੀਜ਼ਾਂ ਦੀ ਕੀਤੀ ਜਾਂਚ ਮੁਹਾਲੀ ਏਅਰਪੋਰਟ ਅਥਾਰਟੀ ਨੇ ਸਿਹਤ ਵਿਭਾਗ ਨੂੰ ਬੈੱਡ ਸੀਟਾਂ, ਮਾਸਕ ਹੋਰ ਕੀਮਤੀ ਸਮਾਨ ਦਿੱਤਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ: ਮੁਹਾਲੀ ਵਿੱਚ ਅੱਜ ਵੀ ਕਰੋਨਾਵਾਇਰਸ ਤੋਂ ਪੀੜਤ ਮਰੀਜ਼ ਨਹੀਂ ਮਿਲਿਆ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਤਾਇਨਾਤ ਤਿੰਨ ਮੈਡੀਕਲ ਸਟਾਫ਼ ਮੈਂਬਰਾਂ ਦੇ ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਇਸ ਖ਼ਤਰਨਾਕ ਵਾਇਰਸ ਤੋਂ ਕੋਈ ਪੀੜਤ ਮਰੀਜ਼ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਕ ਪੀੜਤ ਅੌਰਤ ਰੰਜਨਾ ਦੇਵੀ ਵਾਸੀ ਫੇਜ਼-5 ਅਤੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਇਕ ਡਾਕਟਰ ਦੇ ਨਵੇਂ ਸਿਰਿਓਂ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਭਲਕੇ ਸੋਮਵਾਰ ਨੂੰ ਮਿਲਣ ਦੀ ਸੰਭਾਵਨਾ ਹੈ। ਰੰਜਨਾ ਪਿਛਲੇ ਇਕ ਹਫ਼ਤੇ ਤੋਂ ਇਲਾਜ ਅਧੀਨ ਹੈ। ਉਸ ਦਾ ਸਟੇਟਸ ਚੈੱਕ ਕਰਨ ਲਈ ਦੂਜੀ ਵਾਰ ਸੈਂਪਲ ਲਿਆ ਗਿਆ ਹੈ ਜਦੋਂਕਿ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਦਾ ਇਸ ਕਰਕੇ ਦੁਬਾਰਾ ਸੈਂਪਲ ਲਿਆ ਗਿਆ ਹੈ ਕਿਉਂਕਿ ਪਹਿਲਾਂ ਸਹੀ ਤਰੀਕੇ ਨਾਲ ਸੈਂਪਲ ਨਹੀਂ ਲਿਆ ਗਿਆ ਸੀ। ਉਧਰ, ਬੈਸਟਟੈੱਕ ਮਾਲ ਦੇ ਫਲੈਟਾਂ ਵਿੱਚ ਕਿਸੇ ਦੇ ਕੰਮ ਕਰਦੀ ਨੌਜਵਾਨ ਮੁਟਿਆਰ ਅੰਜਲੀ ਨੂੰ ਤੇਜ਼ ਬੁਖ਼ਾਰ ਅਤੇ ਖੰਘ ਜ਼ੁਕਾਮ ਹੋਣ ਕਾਰਨ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੋਂ ਦੇ ਫੇਜ਼-10 ਅਤੇ ਫੇਜ਼-11 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਪੁਲੀਸ ਨਾਕੇ ਦੌਰਾਨ ਕਰਮਚਾਰੀਆਂ ਨੇ ਦੇਖਿਆ ਕਿ ਇਕ ਲੜਕੀ ਡਿੱਗਰੀ ਢਹਿੰਦੀ ਆ ਰਹੀ ਸੀ। ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਪੰਜ ਦਿਨ ਤੋਂ ਤੇਜ਼ ਬੁਖਾਰ ਅਤੇ ਖੰਘ-ਜ਼ੁਕਾਮ ਤੋਂ ਪੀੜਤ ਹੈ। ਜਿਸ ਘਰ ਵਿੱਚ ਉਹ ਕੰਮ ਕਰਦੀ ਸੀ। ਉਸ ਪਰਿਵਾਰ ਦੇ ਚਾਰ ਜੀਅ ਹਨ ਅਤੇ ਇਹ ਲੜਕੀ ਹਮੇਸ਼ਾ ਲਿਫ਼ਟ ਵਿੱਚ ਆਉਂਦੀ ਜਾਂਦੀ ਸੀ। ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੇ ਮੁਲਾਜ਼ਮ ਗੁਰਜੀਤ ਸਿੰਘ, ਥਾਣਾ ਮੁਖੀ ਅਮਨਦੀਪ ਸਿੰਘ ਅਤੇ ਸਬ ਇੰਸਪੈਕਟਰ ਸਿਮਰਨ ਕੌਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਐਂਬੂਲੈਂਸ ਰਾਹੀਂ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾ. ਭੂਸ਼ਣ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਸਾਹ ਲੈਣ ਵਿੱਚ ਦਿੱਕਤ ਅਤੇ ਸਰੀਰ ਵਿੱਚ ਖੂਨ ਦੀ ਘਾਟ ਸੀ। ਉਸ ਨੂੰ ਦਵਾਈ ਦੇ ਕੇ ਵਾਪਸ ਭੇਜ ਦਿੱਤਾ ਹੈ ਅਤੇ ਉਸ ਦੇ ਭਲਕੇ ਸੋਮਵਾਰ ਨੂੰ ਸਾਰੇ ਟੈੱਸਟ ਕੀਤੇ ਜਾਣਗੇ। ਇੰਜ ਹੀ ਇੱਥੋਂ ਦੇ ਫੇਜ਼-7 ’ਚੋਂ ਇਕ ਨੌਜਵਾਨ ਗੁਰਚਰਨ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਹ ਸਾਧਾਰ ਖੰਘ ਜ਼ੁਕਾਮ ਤੋਂ ਪੀੜਤ ਹੈ। ਡਾ. ਭੂਸ਼ਨ ਨੇ ਦੱਸਿਆ ਕਿ ਅੱਜ ਦਿਨ ਵਿੱਚ ਹਸਪਤਾਲ ਵਿੱਚ 40 ਤੋਂ ਵੱਧ ਮਰੀਜ਼ ਸਾਧਾਰਨ ਖੰਘ ਜ਼ੁਕਾਮ ਵਾਲੇ ਪਹੁੰਚੇ ਸੀ। ਜਿਨ੍ਹਾਂ ਨੂੰ ਮੁੱਢਲੀ ਜਾਂਚ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। (ਬਾਕਸ ਆਈਟਮ) ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਮੁਹਾਲੀ ਏਅਰਪੋਰਟ ਅਥਾਰਟੀ ਨੇ ਇਸ ਮਹਾਂਮਾਰੀ ਨੂੰ ਠੱਲ੍ਹਣ ਲਈ ਆਪਣਾ ਯੋਗਦਾਨ ਪਾਉਂਦੇ ਹੋਏ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਮਰੀਜ਼ਾਂ ਦੀ ਸਹੂਲਤ ਲਈ ਨਵੀਆਂ ਬੈੱਡ ਸੀਟਾਂ, ਸਰਹਾਨੇ, ਕਵਰ, 4 ਹਜ਼ਾਰ ਐਨ-95 ਮਾਸਕ, ਕੰਪਿਊਟਰ ਸਿਸਟਮ, ਯੂਪੀਐਸ, ਪ੍ਰਿੰਟਰ, ਸਕੈਨਰ ਅਤੇ ਹਾਈ ਰਿਸਕ ਪੀਪੀਈ ਕਿੱਟਸ ਮੁਹੱਈਆ ਕਰਵਾਏ ਗਏ ਹਨ। ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਹਾਸਲ ਕੀਤਾ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਏਅਰਪੋਰਟ ਅਥਾਰਟੀ ਦੇ ਸੀਈਓ ਏਕੇ ਭਾਰਦਵਾਜ ਨੇ ਦੱਸਿਆ ਕਿ ਕਰੀਬ ਸਾਢੇ 12 ਲੱਖ ਰੁਪਏ ਦੀ ਕੀਮਤ ਦਾ ਇਹ ਸਮਾਨ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਦਿੱਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ