Nabaz-e-punjab.com

ਭ੍ਰਿਸ਼ਟ ਸਿਸਟਮ ਤੇ ਸਰਮਾਏਦਾਰੀ ਦੀ ਭੇਟ ਚੜ੍ਹਿਆ ਫੇਜ਼-8 ਦਾ ਖੇਡ ਮੈਦਾਨ: ਸਤਵੀਰ ਧਨੋਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਾਬਕਾ ਕੋਚ ਸਵਰਨ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਦਾ ਦਿਲ ਖੇਡ ਮੈਦਾਨ ਫੇਜ਼-8 ਨੂੰ ਵੇਚ ਕੇ ਸਰਕਾਰ ਨੇ ਸ਼ਹਿਰ ਦੇ ਖਿਡਾਰੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ। ਇਸ ਕਾਰਨ ਸ਼ਹਿਰ ਦੇ ਬੁੱਧੀਜੀਵੀਆਂ, ਖਿਡਾਰੀਆਂ ਅਤੇ ਨੌਜਵਾਨਾਂ ਵਿੱਚ ਭਾਰੀ ਰੋਸ ਦੇਖਿਆ ਗਿਆ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਸ਼ਹਿਰ ਵਿੱਚ ਖਿਡਾਰੀਆਂ ਦੇ ਖੇਡਣ ਲਈ ਕੋਈ ਜਗ੍ਹਾ ਹੀ ਨਹੀਂ ਛੱਡਣੀ ਤਾਂ ਨੌਜਵਾਨਾਂ ਵਿੱਚ ਖੇਡਾਂ ਨੂੰ ਕਿਵੇਂ ਹਰਮਨ ਪਿਆਰਾ ਬਣਾਇਆ ਜਾ ਸਕਦਾ ਹੈ। ਇਸ ਨਾਲ ਨੌਜਵਾਨ ਖੇਡਾਂ ਤੋਂ ਵਿਰਵੇ ਹੋ ਜਾਣਗੇ ਅਤੇ ਸਿੱਧੇ ਜਾਂ ਅਸਿੱਧੇ ਤੌਰ ਨਸ਼ਿਆਂ ਨਾਲ ਜੁੜਨਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਕਦਮ ਉਠਾਉਣਾ ਹੀ ਸੀ ਤਾਂ ਇਸ ਦੇ ਬਦਲਵੇਂ ਪ੍ਰਬੰਧ ਵੀ ਨਾਲ ਨਾਲ ਕਰਨੇ ਚਾਹੀਦੇ ਸਨ।
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਪਹਿਲਾਂ ਤੋਂ ਹੀ ਬਣੇ ਹੋਏ ਸਟੇਡੀਅਮ ਸਰਕਾਰ ਨੇ ਪੈਸੇ ਕਮਾਉਣ ਲਈ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤੇ ਹਨ ਜਿੱਥੇ ਕਿ ਠੇਕੇਦਾਰ ਆਪਣੀ ਮਨਮਰਜੀ ਦੇ ਰੇਟ ਵਸੂਲ ਰਹੇ ਹਨ ਅਤੇ ਆਪਣੇ ਪ੍ਰਾਈਵੇਟ ਧੰਦੇ ਕਰਦੇ ਹਨ। ਜਿਸ ਨਾਲ ਇਹ ਆਧੁਨਿਕ ਖੇਡ ਸਟੇਡੀਅਮ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਕੇ ਸਰਮਾਏਦਾਰੀ ਦੀ ਭੇਂਟ ਚੜ੍ਹ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਨੌਜਵਾਨ ਖਿਡਾਰੀਆਂ ਲਈ ਇੱਕ ਵੱਖਰੇ ਖੇਡ ਮੈਦਾਨ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਜਲਦ ਹੀ ਖੇਡ ਪ੍ਰੇਮੀਆਂ, ਕੋਚ ਅਤੇ ਸ਼ਹਿਰ ਦੇ ਬੁੱਧੀਜੀਵੀਆਂ ਦਾ ਵਫ਼ਦ ਸਬੰਧਤ ਅਧਿਕਾਰੀਆਂ ਅਤੇ ਖੇਡ ਮੰਤਰੀ ਨੂੰ ਮਿਲੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…