Nabaz-e-punjab.com

ਸਮਗੌਲੀ ਵਿੱਚ ਗਾਰਬੇਜ ਪ੍ਰੋਸੈਸਿੰਗ ਯੂਨਿਟ ਨੂੰ ਕਲੀਅਰੈਂਸ ਦੇਣ ’ਤੇ ਕੌਂਸਲਰ ਬੇਦੀ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ

50 ਏਕੜ ਵਿੱਚ 600 ਟਨ ਕੂੜਾ ਰੋਜ ਹੋਵੇਗਾ ਪ੍ਰੋਸੈਸ, ਰੋਜ਼ਾਨਾ ਤਿਆਰ ਹੋਵੇਗੀ 7 ਮੈਗਾਵਾਟ ਬਿਜਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਸਮਗੌਲੀ ਦੇ ਗਾਰਬੇਜ ਪ੍ਰੋਸੈਸਿੰਗ ਯੂਨਿਟ ਸਬੰਧੀ ਅਹਿਮ ਕਦਮ ਚੁੱਕੇ ਜਾਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਕੌਂਸਲਰ ਬੇਦੀ ਨੇ ਕਿਹਾ ਕਿ ਸਮਗੌਲੀ ਦਾ ਇਹ ਗਾਰਬੇਜ ਪ੍ਰੋਸੈਸਿੰਗ ਪਲਾਂਟ ਪਿਛਲੇ 10-12 ਵਰ੍ਹਿਆਂ ਤੋਂ ਲਮਕਿਆ ਹੋਇਆ ਸੀ ਅਤੇ ਇਸ ਕਾਰਨ ਮੁਹਾਲੀ ਸ਼ਹਿਰ ਦੇ ਵਸਨੀਕਾਂ ਨੂੰ ਵੀ ਕੂੜਾ ਡੰਪਿੰਗ ਪਾਇੰਟ ਕਾਰਨ ਬਹੁਤ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਖਾਸ ਕਰ ਕੇ ਉਦਯੋਗਿਕ ਖੇਤਰ ਅਤੇ ਇਸ ਖੇਤਰ ਵਿਚ ਬਣੇ ਰਿਹਾਇਸ਼ੀ ਖੇਤਰ ਜਿਸ ਵਿਚ ਫੇਜ਼-8 ਰਿਹਾਇਸ਼ੀ ਖੇਤਰ ਦੇ ਨਾਲ ਨਾਲ ਕੁਝ ਪ੍ਰਾਈਵੇਟ ਕਲੋਨੀਆਂ ਵੀ ਹਨ, ਦੇ ਵਸਨੀਕ ਢੇਰਾਂ ਸ਼ਿਕਾਇਤਾਂ ਕਰ ਚੁੱਕੇ ਸਨ. ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਇਸ ਨਾਲ ਨਾ ਸਿਰਫ ਮੋਹਾਲੀ, ਸਗੋਂ ਪਟਿਆਲਾ, ਰਾਜਪੁਰਾ, ਖਰੜ, ਡੇਰਾਬੱਸੀ, ਜੀਰਕਪੁਰ ਲਾਲੜੂ ਅਤੇ ਨੇੜਲੇ ਸ਼ਹਿਰਾਂ ਦਾ ਕੂੜਾ ਵੀ ਇੱਥੇ ਹੀ ਪ੍ਰੋਸੈਸ ਹੋ ਜਾਵੇਗਾ.
ਸ੍ਰੀ ਬੇਦੀ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਨੇ ਜਿਸ ਐਨਟੀਪੀਸੀ ਕੰਪਨੀ ਨਾਲ ਕਰਾਰ ਕੀਤਾ ਹੈ, ਉਹ ਇਸ 50 ਏਕੜ ਵਿਚ ਬਣਨ ਵਾਲੇ ਗਾਰਬੇਜ ਪ੍ਰੋਸੈਸਿੰਗ ਯੂਨਿਟ ਵਿਚ ਆਉਣ ਵਾਡਲੇ ਕੂੜੇ ਤੋਂ 7 ਮੈਗਾਵਾਟ ਬਿਜਲੀ ਤਿਆਰ ਕਰੇਗੀ ਅਤੇ 600 ਟਨ ਕੂੜਾ ਪ੍ਰਤੀਦਿਨ ਪ੍ਰੋਸੈਸ ਭਾਵ ਪ੍ਰਬੰਧ ਕਰੇਗੀ. ਉਨ੍ਹਾਂ ਕਿਹਾ ਕਿ ਮੁਹਾਲੀ ਦੇ ਡੰਪਿੰਗ ਗ੍ਰਾਉਂਡ ਦੇ ਇੱਥੋਂ ਸ਼ਿਫਟ ਹੋਣ ਦੇ ਨਾਲ ਮੋਹਾਲੀ ਦੇ ਲੋਕਾਂ ਨੂੰ ਵੱਡੀ ਸੌਗਾਤ ਮਿਲਣ ਜਾ ਰਹੀ ਹੈ ਅਤੇ ਇਸ ਨਾਲ ਸ਼ਹਿਰ ਵਿਚ ਪੈਦਾ ਹੋਣ ਹੋਣ ਵਾਲੇ ਕੂੜੇ ਦੀ ਸਹੀ ਢੰਗ ਨਾਲ ਪ੍ਰੋਸੈਸਿੰਗ ਹੋ ਸਕੇਗੀ ਅਤੇ ਮੁਹਾਲੀ ਦਾ ਬੁਨਿਆਦੀ ਢਾਂਚਾ ਹੋਰ ਉਦਯੋਗਾਂ ਨੂੰ ਆਕਰਸ਼ਿਤ ਕਰਨ ਵਿਚ ਕਾਮਯਾਬ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਰੇ ਉੱਦਮ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਬੇਨਤੀ ਤੇ ਇਹ ਵੱਡਾ ਉਪਰਾਲਾ ਕੀਤਾ ਹੈ ਜਿਸ ਵਾਸਤੇ ਇਲਾਕੇ ਦੇ ਲੋਕ ਸਦਾ ਇਨ੍ਹਾਂ ਆਗੂਆਂ ਦੇ ਰਿਣੀ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…