nabaz-e-punjab.com

ਸ਼ਹਿਰ ਵਿੱਚ ਦਵਾਈ ਦੇ ਛਿੜਕਾਅ ਬਾਰੇ ਕੌਂਸਲਰ ਨੇ ਸਫ਼ਾਈ ਇੰਸਪੈਕਟਰ ਨੂੰ ਪੁੱਛਿਆ ਤਾਂ ਮਿਲਿਆ ਕੋਰਾ ਜਵਾਬ

ਕੌਂਸਲਰ ਨੇ ਸਾਥੀ ਕੌਂਸਲਰਾਂ ਨਾਲ ਨਿਗਮ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ, 10 ਲੱਖ ਦੀ ਹੈ ਮਸ਼ੀਨ, ਖਰਾਬ ਹੋ ਗਈ ਤਾਂ ਕੌਣ ਹੋਵੇਗਾ ਜ਼ਿੰਮੇਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਭਾਜਪਾ ਦੇ ਕੌਂਸਲਰ ਹਰਪ੍ਰੀਤ ਸਿੰਘ ਸਰਾਓ ਵੱਲੋਂ ਸ਼ਹਿਰ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾਅ ਬੰਦ ਕਰਨ ਸਬੰਧੀ ਨਗਰ ਨਿਗਮ ਦੇ ਸੈਨਟੇਰੀ ਇੰਸਪੈਕਟਰ ਤੋੱ ਜਾਣਕਾਰੀ ਮੰਗਣ ਤੇ ਸੈਨਟੇਰੀ ਇੰਸਪੈਕਟਰ ਹਜਿੰਦਰ ਪਾਲ ਸਿੰਘ ਵੱਲੋਂ ਕਥਿਤ ਤੌਰ ’ਤੇ ਸਿੱਧਾ ਜਵਾਬ ਦੇਣ ਦੀ ਥਾਂ ਉਲਟਾ ਕੌਂਸਲਰ ਨੂੰ ਇਹ ਕਹਿਣ ਕਿ ਮਸ਼ੀਨ 10 ਲੱਖ ਦੀ ਆਉਂਦੀ ਹੈ, ਕਾਰਨ ਰੋਹ ਵਿੱਚ ਆਏ ਸਰਾਉੱ ਅਤੇ ਉਹਨਾਂ ਦੇ ਸਾਥੀ ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨਾਲ ਇਸ ਤਰੀਕੇ ਨਾਲ ਗੱਲ ਕਰਨ ਵਾਲੇ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸ੍ਰੀ ਸਰਾਓ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਵੇਖ ਰਹੇ ਸਨ ਕਿ ਮੱਛਰ ਮਾਰ ਦਵਾਈ ਦਾ ਛਿੜਕਾਅ ਬੰਦ ਪਿਆ ਹੈ ਅਤੇ ਇਸ ਸਬੰਧੀ ਅੱਜ ਸਵੇਰੇ ਉਹਨਾਂ ਨੂੰ ਨਿਗਮ ਦੇ ਸੈਨਟੇਰੀ ਇੰਸਪੈਕਟਰ ਰਜਿੰਦਰ ਸਿੰਘ ਫੋਨ ’ਤੇ ਫੌਗਿੰਗ ਸਬੰਧੀ ਜਾਣਕਾਰੀ ਮੰਗੀ ਕਿ ਪਿਛਲੇ ਕਈ ਦਿਨਾਂ ਤੋਂ ਦਵਾਈ ਦਾ ਛਿੜਕਾਅ ਨਾ ਹੋਣ ਕਾਰਨ ਮੱਛਰ ਬਹੁਤ ਵੱਧ ਗਿਆ ਹੈ ਅਤੇ ਲੋਕ ਬਿਮਾਰ ਹੋ ਰਹੇ ਹਨ ਤਾਂ ਅੱਗੋਂ ਸੈਨਟੇਰੀ ਇੰਸਪੈਕਟਰ ਨੇ ਉਹਨਾਂ ਨੂੰ ਕੋਰਾ ਜਵਾਬ ਦੇ ਦਿੱਤਾ ਕਿ ਦਵਾਈ ਦਾ ਛਿੜਕਾਅ ਕਰਨ ਵਾਲੀ ਮਸ਼ੀਨ ਦੀ ਕੀਮਤ 10 ਲੱਖ ਰੁਪਏ ਹੈ ਅਤੇ ਜੇਕਰ ਮਸ਼ੀਨ ਖਰਾਬ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਅਤੇ ਕੌਸਲਰਾਂ ਕਮਲਜੀਤ ਸਿੰਘ ਰੂਬੀ, ਸ੍ਰੀ ਅਰੁਣ ਸ਼ਰਮਾ ਅਤੇ ਸ੍ਰੀ ਅਸ਼ੋਕ ਝਾਅ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੂੰ ਮਿਲ ਕੇ ਉਕਤ ਅਧਿਕਾਰੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਤੋਂ ਨਿਗਮ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਦੁਰਵਿਵਹਾਰ ਨਾ ਕਰੇ।
ਉਧਰ, ਦੂਜੇ ਪਾਸੇ ਸੈਨਟਰੀ ਇੰਸਪੈਕਟਰ ਸ੍ਰੀ ਰਾਜਿੰਦਰ ਸਿੰਘ ਨੇ ਇਸ ਸਬੰਧੀ ਸੰਪਰਕ ਕਰਨ ਤੇ ਕਿਹਾ ਕਿ ਉਹਨਾਂ ਨੇ ਕੌਂਸਲਰ ਸ੍ਰੀ ਹਰਦੀਪ ਸਿੰਘ ਸਰਾਓ ਨੂੰ ਕਿਹਾ ਸੀ ਕਿ ਬਰਸਾਤ ਦੇ ਮੌਸਮ ਵਿਚ ਦਵਾਈ ਦਾ ਛਿੜਕਾਅ ਨਹੀਂ ਹੋ ਸਕਦਾ ਅਤੇ ਇਸ ਦੌਰਾਨ ਕੋਈ ਹਾਦਸਾ ਵੀ ਹੋ ਸਕਦਾ ਹੈ। ਉਹਨਾਂ ਮੰਨਿਆ ਕਿ ਗਲਤੀ ਨਾਲ ਉਹਨਾਂ ਤੋਂ ਕਹਿ ਹੋ ਗਿਆ ਕਿ ਮਸ਼ੀਨ 10 ਲੱਖ ਦੀ ਹੈ ਅਤੇ ਜੇ ਖਰਾਬ ਹੋ ਗਈ ਤਾਂ ਉਹਨਾਂ ਨੂੰ ਭਰਨੀ ਪੈ ਜਾਵੇਗੀ। ਇਸ ਸਬੰਧੀ ਸੰਪਰਕ ਕਰਨ ਤੇ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਕੌਂਸਲਰਾਂ ਦਾ ਸਨਮਾਨ ਹਰ ਹਾਲ ਵਿੱਚ ਬਹਾਲ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…