ਕੌਂਸਲਰ ਸ਼ਿਵ ਵਰਮਾ ਵੱਲੋਂ ਸ਼ਹਿਰ ਵਾਸੀਆਂ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦੀ ਮੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਅਪਰੈਲ:
ਸ਼ਹਿਰ ਦੇ ਕੌਂਸਲਰ ਤੇ ਦਿੱਗਜ ਕਾਂਗਰਸੀ ਆਗੂ ਸ਼ਿਵ ਵਰਮਾ ਨੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ਹਿਰ ਦੀਆਂ ਸਮੱਸਿਆਵਾਂ ਦੇ ਪੁਖਤਾ ਹੱਲ ਦੀ ਮੰਗ ਕਰਦਿਆਂ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਿਛਲੇ ਕਈ ਸਾਲਾਂ ਤੋਂ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਵਿਚ ਪੱਖਪਾਤ ਕੀਤਾ ਜਾਂਦਾ ਰਿਹਾ ਹੈ ਜਿਸ ਦੀ ਮੁਖ ਉਦਹਾਰਨ ਸ਼ਹਿਰ ਦੇ ਵਾਰਡ ਨੰਬਰ 13 ਤੇ 14 ’ਚੋਂ ਨਿਕਲਣ ਵਾਲੇ ਗੰਦੇ ਪਾਣੀ ਦੇ ਨਾਲੇ ਦੀ ਸਫਾਈ ਦੇ ਸਬੰਧ ਵਿਚ ਨਗਰ ਕੌਂਸਲ ਨੇ ਹਮੇਸ਼ਾ ਪੱਖਪਾਤ ਕੀਤਾ ਜਿਸ ਕਾਰਨ ਲੋਕੀ ਨਰਕ ਭਰੀ ਜਿੰਦਗੀ ਜੀਅ ਰਹੇ ਹਨ।
ਸ੍ਰੀ ਸ਼ਿਵ ਵਰਮਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਸ਼ਹਿਰ ਵਿਚੋਂ ਆਉਣ ਵਾਲੀ ਪਾਣੀ ਇਸ ਥਾਂ ਤੋਂ ਨਿਕਲ ਕੇ ਜਾਂਦਾ ਹੈ ਜਿਸ ਵਿਚ ਸ਼ਹਿਰ ਦੀ ਗੰਦਗੀ ਉਕਤ ਥਾਂ ਤੋਂ ਨਿਕਲਦੀ ਹੈ। ਜਿਸ ਸਬੰਧੀ ਉਨ੍ਹਾਂ ਵਾਰ ਵਾਰ ਨਗਰ ਕੌਂਸਲ ਵਿਚ ਵੀ ਮੁੱਦਾ ਉਠਾਇਆ ਸੀ। ਪਰ ਕਦੇ ਵੀ ਉਸਦਾ ਪੁਖਤਾ ਹੱਲ ਨਹੀਂ ਹੋ ਸਕਿਆ ਤੇ ਹੁਣ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਸ਼ਿਵ ਵਰਮਾ ਨੇ ਇਹ ਮੁੱਦਾ ਫਿਰ ਉਠਾਇਅ। ਜਿਸ ਵਿਚ ਸਾਬਕਾ ਵਿਧਾਇਕ ਕੰਗ ਦੇ ਨਿਰਦੇਸ਼ਾਂ ਤੇ ਕਾਨੂੰਗੋ ਅਤੇ ਐਸ.ਓ ਉਕਤ ਥਾਂ ਦਾ ਦੌਰਾ ਕਰਨ ਲਈ ਪਹੁੰਚੇ ਤਾਂ ਜੋ ਲੋਕਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਇਸ ਦੌਰਾਨ ਸ਼ਿਵ ਵਰਮਾ ਨੇ ਬਸ ਸਟੈਂਡ ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਮੁੱਦਾ ਵੀ ਉਠਾਇਆ ਤੇ ਬਸ ਸਟੈਂਡ ਉੱਤੇ ਮਨਮਰਜ਼ੀ ਨਾਲ ਸੜਕ ਉੱਤੇ ਖੜਨ ਵਾਲੀਆਂ ਬੱਸਾਂ ਖਿਲਾਫ ਟਰੈਫਿਕ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਟਰੈਫਿਕ ਦੀ ਸਮੱਸਿਆ ਦਾ ਪੁਖਤਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਦੇਖ ਰੇਖ ਵਿਚ ਕਾਂਗਰਸ ਸਰਕਾਰ ਵੱਲੋਂ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉਠਕੇ ਕੀਤੇ ਜਾਣਗੇ ਤਾਂ ਜੋ ਲੋਕਾਂ ਦੀਆਂ ਸਮਸਿਆਵਾਂ ਦਾ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…