Share on Facebook Share on Twitter Share on Google+ Share on Pinterest Share on Linkedin ਪ੍ਰਾਇਮਰੀ ਅਧਿਆਪਕਾਂ ਤੋਂ ਮਾਸਟਰ ਕਾਡਰ ਦੀ ਤਰੱਕੀਆਂ ਲਈ ਕੌਂਸਲਿੰਗ 28 ਜੂਨ ਨੂੰ ਪਹਿਲੀ ਵਾਰ ਹੋਣਗੀਆਂ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਖਿਆ ਖੇਤਰ ਵਿੱਚ ਸੁਧਾਰ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਅਧਿਆਪਕਾਂ ਨੂੰ ਤਰੱਕੀਆਂ ਦੇਣ ਲਈ ਵੀ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਿਖਿਆ ਮੰਤਰੀ ਓ ਪੀ ਸੋਨੀ ਦੇ ਆਦੇਸ਼ਾਂ ਅਨੁਸਾਰ ਪ੍ਰਾਇਮਰੀ ਅਧਿਆਪਕਾਂ ਤੋਂ ਅੰਗਰੇਜ਼ੀ, ਸਾਇੰਸ, ਗਣਿਤ, ਸੋਸ਼ਲ ਸਾਇੰਸ ਅਤੇ ਹਿੰਦੀ ਵਿਸ਼ੇ ਦੀਆਂ ਤਰੱਕੀਆਂ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਭਲਕੇ 28 ਜੂਨ ਨੂੰ ਇਨ੍ਹਾਂ ਵਿਸ਼ਿਆਂ ਦੀ ਜਾਰੀ ਕੀਤੀਆਂ ਸੂਚੀਆਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਮਾਸਟਰ ਕਾਡਰ ਦੀ ਤਰੱਕੀ ਲਈ ਜਾਰੀ ਕੀਤੀ ਗਈਆਂ ਸੀਨੀਆਰਤਾ ਸੂਚੀ ਦੇ ਆਧਾਰ ’ਤੇ ਅੰਗਰੇਜ਼ੀ ਦੀ ਤਰੱਕੀ ਲਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿੱਚ ਅਤੇ ਸਾਇੰਸ ਦੀ ਤਰੱਕੀ ਲਈ ਸਰਕਾਰੀ ਹਾਈ ਸਕੂਲ ਫੇਜ਼-7 ਵਿੱਚ ਅਤੇ ਗਣਿਤ ਦੀ ਤਰੱਕੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿੱਚ ਅਤੇ ਸੋਸ਼ਲ ਸਾਇੰਸ ਤੇ ਹਿੰਦੀ ਦੀ ਤਰੱਕੀ ਲਈ ਸਰਕਾਰੀ ਕੰਨਿਆਂ ਸਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿੱਚ ਦਸਤਾਵੇਜਾਂ ਸਮੇਤ ਕੌਂਸਲਿੰਗ ਲਈ ਪ੍ਰਾਇਮਰੀ ਅਧਿਆਪਕਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਖਿਆ ਵਿਭਾਗ ਦੇ ਪੋਰਟਲ ਈ ਪੰਜਾਬ ’ਤੇ ਅਪਲੋਡ ਕੀਤੇ ਰੈਗੂਲਰ ਹੋਏ ਪ੍ਰਾਇਮਰੀ ਅਧਿਆਪਕਾਂ ਦੇ ਡਾਟੇ ਦੇ ਅਧਾਰ ’ਤੇ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ) ਨੇ ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਲੋਂ ਵੈਰੀਫਾਈ ਕਰਨ ਉਪਰੰਤ ਤਿਆਰ ਕਰਕੇ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਪੰਜਾਬ ਨੂੰ ਤਰੱਕੀਆਂ ਕਰਨ ਲਈ ਵਿਸ਼ਾ ਸੀਨੀਆਰਤਾ ਸੂਚੀ ਦੇ ਰੂਪ ਵਿਚ ਉਪਲਬੱਧ ਕਰਵਾਈ ਗਈ ਹੈ। ਜਿਸ ਦੇ ਸਨਮੁੱਖ ਇਹ ਤਰੱਕੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਣੀ ਹੈ। ਪ੍ਰੰਤੂ ਜੇਕਰ ਉਪਰਕੋਤ ਵਿਸ਼ਾ ਸੀਨੀਆਰਤਾ ਅਨੁਸਾਰ ਕੋਈ ਵੀ ਸੀਨੀਅਰ ਪ੍ਰਾਇਮਰੀ ਅਧਿਆਪਕ ਜੋ ਕਿ ਮਾਸਟਰ ਕਾਡਰ ਦੀਆਂ ਉਪਰੋਕਤ ਅਨੁਸਾਰ ਵਿਸ਼ਾ ਯੋਗਤਾਵਾਂ ਪੂਰੀਆਂ ਕਰਦਾ ਹੋਵੇ ਅਤੇ ਜਿਸ ਦਾ ਨਾਮ ਉਕਤ ਅਨੁਸਾਰ ਦਰਸਾਏ ਵਿਸ਼ਾ ਸੀਨੀਆਰਤਾ ਸੂਚੀ ਵਿਚ ਸ਼ਾਮਲ ਹੋਣ ਤੋਂ ਰਹਿ ਗਿਆ ਹੈ, ਉਹ ਵੀ ਭਲਕੇ ਵੀਰਵਾਰ ਨੂੰ ਸਵੇਰੇ 7 ਵਜੇ ਚੈੱਕ ਲਿਸਟ ਅਨੁਸਾਰ ਮੁਕੰਮਲ ਦਸਤਾਵੇਜ਼ਾਂ ਸਮੇਤ ਕੌਂਸਲਿੰਗ ਲਈ ਹਾਜ਼ਰ ਹੋ ਸਕਦਾ ਹੈ। ਇਸ ਤੋੲ ਬਾਅਦ ਰਹਿ ਗਏ ਕਿਸੇ ਵੀ ਕਰਮਚਾਰੀ ਨੂੰ ਬਾਅਦ ਵਿੱਚ ਕੋਈ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ। ਅਧੂਰੇ ਦਸਤਾਵੇਜ਼ਾਂ ਦੇ ਅਧਾਰ ’ਤੇ ਕਰਮਚਾਰੀ ਦਾ ਕੇਸ ਤਰੱਕੀ ਲਈ ਨਹੀਂ ਵਿਚਾਰਿਆ ਜਾਵੇਗਾ। ਕੌਂਸਲਿੰਗ ਲਈ ਹਾਜ਼ਰ ਹੋਏ ਪ੍ਰਾਇਮਰੀ ਅਧਿਆਪਕਾਂ ਨੂੰ ਬਾਰਡਰ ਏਰੀਆ (ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਅਤੇ ਤਰਨਤਾਰਨ) ਅਤੇ ਮੌਜੂਦਾ ਏਰੀਆ ਸਬੰਧੀ ਇੱਕ ਵਾਰੀ ਆਪਸ਼ਨ ਮੌਕੇ ’ਤੇ ਹੀ ਦੇਣੀ ਹੋਵੇਗੀ। ਜੇਕਰ ਇਸ ਸਬੰਧੀ ਆਪਸ਼ਨ ਪ੍ਰਾਪਤ ਨਹੀਂ ਹੁੰਦੀ ਤਾਂ ਉਸ ਨੂੰ ਮੌਜੂਦਾ ਕਾਡਰ ਵਿੱਚ ਸਮਝਿਆ ਜਾਵੇਗਾ। ਕੌਂਸਲਿੰਗ ਵਿੱਚ ਸ਼ਾਮਲ ਹੋਣ ਵਾਲੇ ਪ੍ਰਾਇਮਰੀ ਅਧਿਆਪਕ ਚੈੱਕ ਲਿਸਟ ਅਨੁਸਾਰ ਆਪਣੇ ਦਸਤਾਵੇਜ਼ ਕੌਂਸਲਿੰਗ ਟੀਮ ਦੇ ਸਨਮੁੱਖ ਪੇਸ਼ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਖਿਆ ਵਿਭਾਗ ਵਿੱਚ ਪਹਿਲੀ ਵਾਰ ਹੈ ਕਿ ਇਸ ਵਾਰ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਤੋਂ ਵੀ ਮਾਸਟਰ ਕਾਡਰ ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਨਵੇਂ ਸੇਵਾ ਨਿਯਮ ਤਿਆਰ ਕਰਕੇ ਪੰਜਾਬ ਸਰਕਾਰ ਵੱਲੋਂ ਜਾਰੀ ਕਰਵਾਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ