Share on Facebook Share on Twitter Share on Google+ Share on Pinterest Share on Linkedin ਰਾਸ਼ਨ ਲਈ ਪਰਚੀ ਨਾ ਦੇਣ ’ਤੇ ਕੌਂਸਲਰ ਨਾਲ ਹੱਥੋਪਾਈ ਕਰਨ ਵਾਲੀਆਂ ਅੌਰਤਾਂ ਨੂੰ ਜੇਲ੍ਹ ਭੇਜਿਆ ਮਜ਼ਦੂਰ ਅੌਰਤਾਂ ਦੇ ਵਕੀਲ ਨੇ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਹੁਕਮਰਾਨ ਪਾਰਟੀ ਦੇ ਕੌਂਸਲਰ ਜਸਬੀਰ ਸਿੰਘ ਮਾਣਕੂ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ: ਹੁਕਮਰਾਨ ਪਾਰਟੀ ਦੇ ਕੌਂਸਲਰ ਜਸਬੀਰ ਸਿੰਘ ਮਾਣਕੂ ਦੇ ਘਰ ਦਾਖ਼ਲ ਹੋ ਕੇ ਪੀੜਤ ਲੋਕਾਂ ਵੱਲੋਂ ਹੱਥੋਪਾਈ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮਜ਼ਦੂਰ ਅੌਰਤਾਂ ਫੁਲ ਕੁਮਾਰੀ ਅਤੇ ਸਰੋਜ ਰਾਣੀ ਨੂੰ ਮੁਹਾਲੀ ਅਦਾਲਤ ਨੇ 30 ਅਪਰੈਲ ਤੱਕ ਰੂਪਨਗਰ ਜੇਲ੍ਹ ਭੇਜ ਦਿੱਤਾ ਹੈ। ਕੌਂਸਲਰ ਜਸਬੀਰ ਸਿੰਘ ਮਾਣਕੂ ਦੀ ਸ਼ਿਕਾਇਤ ’ਤੇ ਥਾਣਾ ਫੇਜ਼-11 ਵਿੱਚ ਉਕਤ ਅੌਰਤਾਂ ਸਣੇ ਹੋਰਨਾਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 323, 452, 506, 34, 269, 270 ਅਤੇ ਕਰਫਿਊ ਉਲੰਘਣਾ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਫੁਲ ਕੁਮਾਰੀ ਅਤੇ ਸਰੋਜ ਰਾਣੀ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਅਧੀਨ ਰੂਪਨਗਰ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਧਰ, ਬਚਾਅ ਪੱਖ ਵਕੀਲ ਨੇ ਮਜ਼ਦੂਰ ਅੌਰਤਾਂ ਦੀ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ। ਸ਼ਿਕਾਇਤਕਰਤਾ ਜਸਬੀਰ ਸਿੰਘ ਮਾਣਕੂ ਨੇ ਦੱਸਿਆ ਕਿ ਬੀਤੀ ਸ਼ਾਮ ਕੁਝ ਵਿਅਕਤੀ ਜਿਨ੍ਹਾਂ ਵਿੱਚ ਅੌਰਤਾਂ ਵੀ ਸ਼ਾਮਲ ਸਨ। ਉਨ੍ਹਾਂ ਦੇ ਘਰ ਆਏ ਅਤੇ ਕਹਿਣ ਲੱਗੇ ਕਿ ਬਾਵਾ ਵਾਈਟ ਹਾਊਸ ਫੇਜ਼-11 ਨੇੜੇ ਲੋੜਵੰਦਾਂ ਨੂੰ ਰਾਸ਼ਨ ਵੰਡਿਆਂ ਜਾ ਰਿਹਾ ਹੈ ਅਤੇ ਰਾਸ਼ਨ ਵੰਡਣ ਵਾਲੇ ਸੱਜਣ ਉਨ੍ਹਾਂ ਨੂੰ ਇਲਾਕੇ ਦੇ ਪ੍ਰਧਾਨ ਤੋਂ ਪਰਚੀ ਲੈ ਕੇ ਆਉਣ ਲਈ ਕਹਿ ਰਹੇ ਹਨ। ਸ੍ਰੀ ਮਾਣਕੂ ਅਨੁਸਾਰ ਉਸ ਨੇ ਲੋੜਵੰਦ ਵਿਅਕਤੀਆਂ ਨੂੰ ਦੱਸਿਆ ਕਿ ਉਸ ਕੋਲ ਨਾ ਤਾਂ ਰਾਸ਼ਨ ਆਇਆ ਹੈ ਅਤੇ ਨਾ ਹੀ ਪਰਚੀ ਸਿਸਟਮ ਬਾਰੇ ਉਸ ਨੂੰ ਕੋਈ ਜਾਣਕਾਰੀ ਹੈ। ਇਹ ਗੱਲ ਸੁਣ ਕੇ ਉਕਤ ਵਿਅਕਤੀ ਅਤੇ ਅੌਰਤਾਂ ਉਸ ਦੇ ਗਲ ਪੈ ਗਏ ਅਤੇ ਹੱਥੋਪਾਈ ’ਤੇ ਉਤਰ ਆਏ ਅਤੇ ਰਾਸ਼ਨ ਖ਼ਾਤਰ ਕੋਈ ਹੋਰ ਰਸਤਾ ਅਖ਼ਤਿਆਰ ਕਰਨ ਦੀ ਧਮਕੀ ਦਿੱਤੀ। ਸ੍ਰੀ ਮਾਣਕੂ ਨੇ ਦੱਸਿਆ ਕਿ ਬੇਕਾਬੂ ਹੋਈ ਭੀੜ ਨੂੰ ਦੇਖ ਕੇ ਉਸ ਨੇ ਪੁਲੀਸ ਕੰਟਰੋਲ ਰੂਮ ਨਾਲ ਤਾਲਮੇਲ ਕਰਕੇ ਘਟਨਾ ਤੋਂ ਜਾਣੂ ਕਰਵਾਇਆ ਅਤੇ ਸੂਚਨਾ ਮਿਲਦੇ ਹੀ ਇਸ ਖੇਤਰ ਦੀ ਪੀਸੀਆਰ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਗਈ। ਜਦੋਂ ਪੁਲੀਸ ਉੱਥੇ ਪਹੁੰਚੀ ਤਾਂ ਕਾਫੀ ਲੋਕ ਫਰਾਰ ਹੋ ਗਏ ਸੀ ਪ੍ਰੰਤੂ ਪੁਲੀਸ ਕਰਮਚਾਰੀ ਉਕਤ ਦੋਵੇਂ ਅੌਰਤਾਂ ਨੂੰ ਫੜ ਕੇ ਥਾਣੇ ਲੈ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ