nabaz-e-punjab.com

ਸਮੱਸਿਆਵਾਂ ਸਬੰਧੀ ਕੌਂਸਲਰ ਕੁਲਜੀਤ ਬੇਦੀ ਨੇ ਨਵਜੋਤ ਸਿੰਘ ਸਿੱਧੂ ਨੂੰ ਸੌਂਪਿਆ ਸ਼ਿਕਾਇਤ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਨਗਰ ਨਿਗਮ ਮੋਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਅੱਜ ਨਿਗਮ ਦਫ਼ਤਰ ਵਿਖੇ ਪਹੁੰਚੇ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵੱਖ ਵੱਖ ਸਮੱਸਿਆਵਾਂ ਅਤੇ ਨਿਗਮ ਦੀਆਂ ਲਾਪਰਵਾਹੀਆਂ ਸਬੰਧੀ ਇੱਕ ਪੱਤਰ ਸੌਂਪਿਆ ਅਤੇ ਇਨ੍ਹਾਂ ਮਸਲਿਆਂ ਦੇ ਢੁਕਵੇਂ ਹੱਲ ਦੀ ਅਪੀਲ ਵੀ ਕੀਤੀ। ਇਸ ਪੱਤਰ ਦੀ ਇੱਕ ਕਾਪੀ ਉਨ੍ਹਾਂ ਮੋਹਾਲੀ ਤੋਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਵੀ ਸੌਂਪੀ। ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੂੰ ਉਨ੍ਹਾਂ ਵੱਲੋਂ ਦਿੱਤੇ ਪੱਤਰ ਵਿਚਲੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ।
ਇਸ ਮੰਗ ਪੱਤਰ ਵਿਚ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੰਤਰੀ ਸਾਹਿਬਾਨ ਦੇ ਧਿਆਨ ਵਿੱਚ ਲਿਆਂਦਾ ਕਿ ਨਗਰ ਨਿਗਮ, ਮੋਹਾਲੀ ਦੇ ਮੁਲਾਜ਼ਮ ਜੋ ਵੱਖ ਵੱਖ ਦਫਤਰ ਵਿੱਚ ਕੰਮ ਕਰਦੇ ਹਨ ਜਿਨ੍ਹਾਂ ਦੀ ਤਨਖਾਹ ਨਗਰ ਨਿਗਮ ਮੁਹਾਲੀ ਵੱਲੋਂ ਦਿੱਤੀ ਜਾ ਰਹੀ ਹੈ,।ਉਨ੍ਹਾਂ ਮੁਲਾਜ਼ਮਾਂ ਨੂੰ ਤੁਰੰਤ ਨਗਰ ਨਿਗਮ ਮੋਹਾਲੀ ਵਿੱਚ ਭੇਜਿਆ ਜਾਵੇ ਤਾਂ ਜੋ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਘਾਟ ਪੂਰੀ ਹੋ ਸਕੇ। ਦੂਜੀ ਮੰਗ ਵਿੱਚ ਉਨ੍ਹਾਂ ਦੱਸਿਆ ਕਿ ਨਗਰ ਨਿਗਮ, ਮੋਹਾਲੀ ਵਿਖੇ ਹੋ ਰਹੀ ਰੋਜ਼ਾਨਾ ਮਕੈਨਿਕਲ ਸਫਾਈ ਜਿਸ ਦਾ ਲਗਭਗ 1.25 ਕਰੋੜ ਰੁਪਏ ਪ੍ਰਤੀ ਮਹੀਨਾ ਠੇਕੇਦਾਰ ਨੂੰ ਅਦਾ ਕੀਤਾ ਜਾ ਰਿਹਾ ਹੈ ਪ੍ਰੰਤੂ ਸਫ਼ਾਈ ਵਿਵਸਥਾ ਨਿਯਮਾਂ ਅਨੁਸਾਰ ਨਹੀਂ ਹੋ ਰਹੀ।ਇਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜੀ। ਮੋਹਾਲੀ ਸ਼ਹਿਰ ਵਿੱਚ ਪੈ ਰਹੀਆਂ ਓ.ਐਫ.ਸੀ. ਕੇਬਲਾਂ ਬਾਰੇ ਵਿੱਚ ਲਿਖਦੇ ਹੋਏ ਕੁਲਜੀਤ ਬੇਦੀ ਨੇ ਕਿਹਾ ਕਿ ਇਹ ਜਿਹੜੀਆਂ ਓ.ਐਫ.ਸੀ. ਕੇਬਲਾਂ ਪੈ ਰਹੀਆਂ ਹਨ ਉਹ ਬਿਨਾਂ ਜੀ.ਪੀ.ਐਸ. ਸਰਵੇ ਤੋਂ ਪਾਈਆਂ ਜਾ ਰਹੀਆਂ ਹਨ।।ਇਸ ਦੇ ਨਾਲ ਹੀ ਪਹਿਲਾਂ ਪਈਆਂ ਓ.ਐਫ.ਸੀ. ਕੇਬਲਾਂ ਦਾ ਨਗਰ ਨਿਗਮ ਮੋਹਾਲੀ ਕੋਲ ਕੋਈ ਉਚਿਤ ਨਕਸ਼ਾ ਜਾਂ ਰਿਕਾਰਡ ਨਹੀਂ ਹੈ।
ਉਨ੍ਹਾਂ ਆਪਣੇ ਪੱਤਰ ਵਿੱਚ ਨਗਰ ਨਿਗਮ ਮੋਹਾਲੀ ਦੀ ਹਦੂਦ ਅੰਦਰ ਪੈਂਦੀਆਂ ਸਰਕਾਰੀ ਜ਼ਮੀਨਾਂ ’ਤੇ ਨਜ਼ਾਇਜ਼ ਕਬਜ਼ੇ ਹਟਾਉਣ ਦੀ ਮੰਗ ਵੀ ਕੀਤੀ ਅਤੇ ਇਨ੍ਹਾਂ ਜ਼ਮੀਨਾਂ ਨੂੰ ਨਗਰ ਨਿਗਮ ਦੇ ਨਾਂ ਕਰਨ ਦੀ ਮੰਗ ਕੀਤੀ। ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਪੰਜਵੀਂ ਅਤੇ ਛੇਵੀਂ ਪਾਈਪ ਲਾਈਨ ਪਾ ਕੇ ਅਤੇ ਜੰਡਪੁਰ ਵਿਖੇ ਟਰੀਟਮੈਂਟ ਪਲਾਂਟ ਲਗਾਉਣ ਦਾ ਕੰਮ ਗਮਾਡਾ ਦੇ ਤਾਲਮੇਲ ਨਾਲ ਜਲਦੀ ਕਰਕੇ ਚਾਲੂ ਕਰਵਾ ਕੇ ਕਜੌਲੀ ਵਾਟਰ ਵਰਕਸ ਤੋਂ ਪੰਜਵੀਂ ਅਤੇ ਛੇਵੀਂ ਲਾਈਨ ਰਾਹੀਂ ਪਾਣੀ ਸਪਲਾਈ ਜਲਦ ਚਾਲੂ ਕਰਵਾਉਣ ਦੀ ਮੰਗ ਵੀ ਰੱਖੀ ਗਈ। ਕੌਂਸਲਰ ਬੇਦੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੱਤਰ ਵਿੱਚ ਲਿਖੇ ਗਏ ਸਾਰੇ ਮਸਲੇ ਸ਼ਹਿਰ ਦੇ ਲੋਕਾਂ ਦੇ ਹਿੱਤ ਵਿੱਚ ਹਨ ਅਤੇ ਗਰਮੀ ਦੇ ਇਸ ਮੌਸਮ ਵਿੱਚ ਲੋਕੀਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਸ ਲਈ ਪੱਤਰ ਵਿੱਚ ਲਿਖੇ ਸਾਰੇ ਮਸਲੇ ਲੋਕਹਿਤ ਵਿੱਚ ਤੁਰੰਤ ਵਿਚਾਰ ਕੇ ਹੱਲ ਕਰਵਾਏ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…