ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 63ਵੇਂ ਜਨਮ ਦਿਨ’ਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਦੇਸ਼ ਵਿਆਪੀ ਸਫਾਈ ਅਭਿਆਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ 63ਵੇਂ ਜਨਮ ਦਿਵਸ’ਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਇਕ ਦੇਸ਼ ਵਿਆਪੀ ਪੌਦਾ ਰੋਪਣ ਅਤੇ ਸਫਾਈ ਅਭਿਆਨ ਚਲਾਇਆ ਗਿਆ, ਜਿਸ ਵਿਚ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਅਤੇ ਰੇਲਵੇ ਮੰਤਰਾਲਿਆ ਨਾ ਵਿਚਾਰ ਵਟਾਂਦਰਾ ਕਰਨ ਦੇ ਉਪਰੰਤ ਦੇਸ਼ ਭਰ ਵਿੱਚ 264 ਰੇਲਵੇ ਸਟੇਸ਼ਨਾਂ ਦੀ ਸਫਾਈ ਵੀ ਕੀਤੀ ਗਈ।
ਅੱਜ ਇਥੇ ਸਰਕਾਰੀ ਕਾਲਜ ਮੁਹਾਲੀ ਵਿਚ ਸਫਾਈ ਅਭਿਆਨ ਦਾ ਸੁਭ ਆਰੰਭ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ ਡਾ. ਬੀ.ਐਸ. ਚੀਮਾ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਵਿਚ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦਾ ਜਨਮ ਦਿਨ ਸਫਾਈ ਅਤੇ ਪੌਦਾਰੋਪਣ ਅਭਿਆਨ ਕਰਕੇ ਮਨਾਇਆ ਜਾਂਦਾ ਹੈ। ਸਾਲ 2015 ਵਿਚ ਭਾਰਤ ਸਰਕਾਰ ਨੇ ਸਵਛ ਭਾਰਤ ਅਭਿਆਨ ਲਈ ਸੰਤ ਨਿਰੰਕਾਰੀ ਮਿਸ਼ਨ ਨੂੰ ਆਪਣਾ ਬ੍ਰਾਂਡ ਅੰਬਸੇਡਰ ਐਲਾਨਿਆ ਹੈ। ਸਥਾਨਕ ਪ੍ਰਸਾਸਨ ਦੇ ਸਹਿਯੋਗ ਨਾਲ ਕੁਝ ਥਾਵਾਂ’ਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਸਵੈ ਸੇਵਕਾਂ, ਸੇਵਾਦਲ ਦੇ ਮੈਂਬਰਾ ਅਤੇ ਸਾਧ ਸੰਗਤ ਨਾਲ ਸਰਕਾਰੀ ਕਾਲਜ, ਨਿਰੰਕਾਰੀ ਭਵਨ ਫੇਜ ਅਤੇ ਆਲੇ ਦੁਆਲੇ ਅਤੇ ਨਾਲ ਵਾਲੇ ਪਾਰਕ ਵਿਚ ਸਰਕਾਰੀ ਮਿਡਲ ਸਕੂਲ ਵਲੋਂ ਸਟੁਡੀਓ ਵਿਚ ਮੁਹਾਲੀ ਪਿੰਡ ਦੇ ਨਾਲ ਵਾਲੇ ਜਨਤਕ ਪਾਰਕਾਂ ਵਿਚ ਸਫਾਈ ਕੀਤੀ ਗਈ।
ਇਸ ਦੇ ਇਲਾਵਾ ਸੋਹਾਣਾ ਦੇ ਕੁੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਫੇਜ਼ 11 ਦੀ ਸਫਾਈ ਵੀ ਕੀਤੀ ਗਈ। ਸਾਰੇ ਥਾਵਾਂ’ਤੇ ਸਾਫ ਸਫਾਈ ਅਤੇ ਪੌਦਾਰੋਪਣ ਦਾ ਕੰਮ 8 ਵਜੇ ਤੋਂ 12 ਵਜੇ ਤੱਕ ਸੀ। ਪੌਦਾਰੋਪਣ ਅਭਿਆਨ ਦੀ ਸੂਰੂਆਤ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ ਨੇ ਪੌਦਾ ਰੋਪਣ ਕਰਕੇ ਸੂਰੂਆਤ ਕੀਤੀ। ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਵਲੋਂ ਕੀਤੇ ਜਾ ਰਹੇ ਅਜਿਹੇ ਯਤਨਾ ਦੀ ਜਿਨ੍ਹੀਂ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਸਵਛ ਵਾਤਾਵਰਣ ਤਾਂ ਹੀ ਸੰਭਵ ਹੈ ਜੇਕਰ ਅਸੀਂ ਵੱਧ ਤੋਂ ਵੱਧ ਰੱੁਖ ਲਗਾਈਏ। ਇਸ ਮੌਕੇ’ਤੇ ਸੰਤ ਨਿਰੰਕਾਰੀ ਸੇਵਾਦਲ ਦੇ ਸਥਾਨਕ ਸੰਚਾਲਕ ਡਾ ਕੇ.ਐਸ. ਗਰਗ ਨੇ ਕਿਹਾ ਕਿ ਭਗਤ ਪ੍ਰਭੂ ਦੇ ਬੰਦਿਆਂ ਨਾਲ ਪਿਆਰ ਕਰਦੇ ਹੋਏ ਆਪਣੀ ਭਗਤੀ ਨੂੰ ਪ੍ਰਗਟ ਕਰਦੇ ਹਨ ਅਤੇ ਮਾਨਵ ਮਾਤਰ ਦੀ ਸੇਵਾ ਵਿਚ ਅੱਗੇ ਰਹਿੰਦੇ ਹਨ। ਇਸੇ ਭਾਵਨਾ ਦੇ ਚਲਦਿਆਂ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਦੇਸ਼ ਅਤੇ ਦੂਰ ਦੇਸਾਂ ਵਿਚ ਖੂਨਦਾਨ, ਪੌਦਾਰੋਪਣ ਅਤੇ ਸਫਾਈ ਅਭਿਆਨ ਵਰਗੇ ਸਮਾਜ ਕਲਿਆਣ ਦੇ ਕੰਮਾਂ ਵਿਚ ਸਮਾਜ ਸੇਵਾ ਵਿਚ ਵੱਧ ਚੜ ਕੇ ਯੋਗਦਾਨ ਦੇ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…