nabaz-e-punjab.com

ਟੋਰਾਂਟੋ ਵਿੱਚ ਢਿੱਲੋਂ ਦੀ ਮੌਜੂਦਗੀ ਦੇ ਸਬੂਤਾਂ ਦੀ ਘਾਟ ਕਾਰਣ ਅਦਾਲਤ ਵੱਲੋਂ ਕੇਸ ਦੀ ਸੁਣਵਾਈ ਤੋਂ ਇਨਕਾਰ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 31 ਮਈ:
ਸਿੱਖਸ ਫ਼ਾਰ ਜਸਟਿਸ ਵੱਲੋ ਸੀ ਆਰ ਪੀ ਐਫ ਦੇ ਸੇਵਾ ਮੁਕਤ ਡੀ ਆਈ ਜੀ ਟੀ ਐਸ ਢਿੱਲੋਂ ਖਿਲਾਫ ਤਸ਼ੱਦਦ ਦੇ ਦੋਸ਼ਾਂ ਤਹਿਤ ਦਾਇਰ ਕੀਤੇ ਨਿੱਜੀ ਮੁਕੱਦਮੇ ਵਿੱਚ ਉਨਟਾਰੀਓ ਦੀ ਕੋਰਟ ਆਫ ਜਸਟਿਸ ਨੇ ਸੰਮਣ ਜਾਂ ਗਿਰਫਤਾਰੀ ਵਾਰੰਟ ਜਾਰੀ ਨ੍ਹ੍ਹੀ ਕੀਤੇ ਕਿਓਂਕਿ ਦੋਸ਼ੀ ਭਾਰਤੀ ਪੁਲਿਸ ਅਫ਼ਸਰ ਦੀ ਦੇਸ਼ ਵਿੱਚ ਮੌਜੂਦਗੀ ਨੂੰ ਪੂਰੀ ਤਰ੍ਹਾਂ ਸਾਬਿਤ ਨ੍ਹ੍ਹੀ ਹੋ ਸਕਿਆ।ਬੀਤੀ 29 ਮਈ ਨੂੰ ਹੋਈ ਬੰਦ ਕਮਰੇ ਵਿੱਚ ਸੁਣਵਾਈ ਵਿੱਚ ਢਿੱਲੋਂ ਦੀ ਅਦਾਲਤ ਦੇ ਅਧਿਕਾਰ ਦੇ ਖੇਤਰ ਵਿੱਚ ਸਰੀਰਕ ਤੌਰ ਤੇ ਮੌਜੂਦਗੀ ਦੇ ਸਬੂਤ ,ਤਸ਼ੱਦਦ ਦੇ ਦੋਸ਼ ਅਤੇ ਤਸ਼ੱਦਦ ਕਰਨ ਬਾਰੇ ਸਬੂਤਾਂ ਦਾ ਮੁਲਾਂਕਣ ਕਰਨ ਲਈ ਕੀਤੀ ਗਈ ਸੀ। ਮੌਜੂਦਗੀ ਨੂੰ ਲੈ ਕੇ ਉਨਟਾਰੀਓ ਦੀ ਅਦਾਲਤ ਵਲੋ ਸੁਣਵਾਈ ਤੋਂ ਨਾਂਹ ਕਰਨ ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸਿੱਖਸ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਨਸਾਫ ਦਾ ਬੇਹੂਦਾ ਮਜ਼ਾਕ ਹੈ ਕਿ ਢਿੱਲੋਂ ਦੀ ਦੇਸ਼ ਵਿੱਚ ਮੌਜੂਦਗੀ ਨੂੰ ਸਾਬਿਤ ਕਰਨ ਲਈ ਸਾਨੂੰ ਕਿਹਾ ਜਾ ਰਿਹਾ ਹੈ। ਜਦੋਂ ਕਿ ਉਕਤ ਭਾਰਤੀ ਪੁਲਿਸ ਅਫ਼ਸਰ ਨੂੰ ਟਰੂਡੋ ਸਰਕਾਰ ਵੱਲੋ ਮੁਆਫੀ ਮੰਗਣ ਤੋਂ ਬਾਅਦ ਕਨੇਡਾ ਦੇ ਖਰਚੇ ਤੇ ਵਾਪਿਸ ਟੋਰਾਂਟੋ ਲਿਆਂਦਾ ਗਿਆ ਸੀ।ਅਟਾਰਨੀ ਪੰਨੂ ਨੇ ਕਿਹਾ ਕਿ ਅਸੀਂ ਸੂਚਨਾ ਕਾਨੂੰਨ ਤੱਕ ਪਹੁੰਚ ਇਕ ਅਰਜ਼ੀ ਦਾਇਰ ਕਰ ਰਹੇ ਹਾਂ ਤਾਂ ਜੋ ਸੀ ਐਸ ਬੀਂ ਏ ਢਿੱਲੋਂ ਦੇ ਕਨੇਡਾ ਵਿੱਚ ਦਾਖਿਲ ਹੋਣ ਤੇ ਬਾਹਰ ਜਾਣ ਬਾਰੇ ਸਰਕਾਰੀ ਰਿਕਾਰਡ ਹਾਸਿਲ ਕੀਤੇ ਜਾਣ। ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫ਼ਾਰ ਜਸਟਿਸ ਵੱਲੋ ਡੀ ਆਈ ਜੀ ਢਿੱਲੋਂ ਖਿਲਾਫ ਕਨੇਡਾ ਦੇ ਅਪਰਾਧਿਕ ਕੋਡ ਦੀ ਧਾਰਾ 269.1 ਤਹਿਤ ਨਿੱਜੀ ਮੁਕੱਦਮਾ ਦਾਇਰ ਕੀਤਾ ਗਿਆ ਹੈ ।ਜਿਸ ਵਿੱਚ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਉਣ ਦੀ ਵਿਵਸਥਾ ਹੈ। ਧਾਰਾ 7 ਤਹਿਤ ਕਨੇਡੀਅਨ ਅਦਾਲਤਾਂ ਨੂੰ ਅਧਿਕਾਰ ਪ੍ਰਾਪਤ ਹੈ ਕਿ ਉਹ ਕਨੇਡਾ ਤੋਂ ਬਾਹਰ ਕੀਤੇ ਤਸ਼ੱਦਦ ਲਈ ਜਿੰਮੇਵਾਰ ਵਿਦੇਸ਼ੀ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਏ ਜਦੋਂ ਉਹ ਕਨੇਡਾ ਵਿੱਚ ਮੌਜੂਦ ਹੋਵੇ।ਭਾਰਤ ਸਰਕਾਰ ਦੇ ਦਬਾਅ ਅੱਗੇ ਝੁਕਦੀਆਂ ਕਨੇਡਾ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਸੇਵਾ ਮੁਕਤ ਭਾਰਤੀ ਪੁਲਿਸ ਅਫਸਰ ਨੂੰ ਦੇਸ਼ ਵਿੱਚ ਦਾਖਿਲ ਨਹੀਂ ਹੋਣ ਦਿੱਤਾ ਹੈ। ਜਦੋ ਕਿ ਇੱਕ ਹਫਤਾ ਪਹਿਲਾਂ ਉਸਨੂੰ ਦੇਸ਼ ਵਿੱਚ ਦਾਖਿਲ ਹੋਣ ਨ੍ਹ੍ਹੀ ਦਿੱਤਾ ਸੀ।ਇਸਦੇ ਜਵਾਬ ਵਿੱਚ ਸਿੱਖਸ ਫ਼ਾਰ ਜਸਟਿਸ ਨੇ ਉਨਟਾਰੀਓ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਉਕਤ ਅਫਸਰਾਂ ਦੇ ਖਿਲਾਫ ਗਿਰਫਤਾਰੀ ਵਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ।ਇੰਦਰਜੀਤ ਸਿੰਘ ਨਾਮਕ ਵਿਅਕਤੀ ਨੇ ਆ ਕੇ ਦਾਅਵਾ ਕੀਤਾ ਕਿ 2005 -06 ਦੌਰਾਨ ਡੀ ਆਈ ਜੀ ਢਿੱਲੋਂ ਦੀ ਅਗਵਾਈ ਤਹਿਤ ਕੰਮ ਕਰਦੇ ਪੁਲਿਸ ਅਧਿਕਾਰੀਆਂ ਨੇ ਉਸ ਤੇ ਅੰਨਾ ਤਸ਼ੱਦਦ ਕੀਤਾ।ਇੰਦਰਜੀਤ ਸਿੰਘ ਨੇ ਇਸ ਸੰਬੰਧੀ ਉਨਟਾਰੀਓ ਕੋਰਟ ਆਫ ਜਸਟਿਸ ਵਿੱਚ ਹਾਲਫ਼ਨਾਮਾ ਦਾਇਰ ਕੀਤਾ ਹੈ ।ਇਸ ਲਈ ਕਿ ਨਿੱਜੀ ਮੁਕੱਦਮਾ ਸ਼ੁਰੂ ਕੀਤਾ ਜਾਵੇ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…