nabaz-e-punjab.com

ਅਦਾਲਤ ਨੇ ਨਾਜਾਇਜ਼ ਸਪਿਰਟ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਜੇਲ ਭੇਜਿਆ

ਡੇਰਾਬੱਸੀ ਹਲਕੇ ਦੇ ਕੈਮੀਕਲ ਦੇ ਕਾਰੋਬਾਰੀਆਂ ਵਿੱਚ ਵਿਭਾਗ ਦੀ ਕਾਰਵਾਈ ਕਾਰਨ ਦਹਿਸ਼ਤ ਦਾ ਮਾਹੌਲ

ਆਬਕਾਰੀ ਵਿਭਾਗ ਤੇ ਧੱਕੇਸ਼ਾਹੀ ਕਰਨ ਦਾ ਲਾਇਆ ਦੋਸ਼

ਵਿਕਰਮ ਜੀਤ
ਡੇਰਾਬੱਸੀ, 11 ਅਗਸਤ:
ਇਥੋਂ ਦੇ ਫੋਕਲ ਪੁਆਇੰਟ ਵਿੱਚ ਆਬਕਾਰੀ ਵਿਭਾਗ ਵੱਲੋਂ ਲੰਘੇ ਦਿਨੀਂ ਇਕ ਕੈਮੀਕਲ ਕੰਪਨੀ ਵਿੱਚੋਂ ਫੜੀ ਗਈ 27 ਹਜ਼ਾਰ 600 ਲੀਟਰ ਰਸਾਇਣ ਯੁਕਤ ਸਪਿਰਟ ਦੇ ਮਾਮਲੇ ਵਿੱਚ ਅੱਜ ਮੁਲਜ਼ਮਾਂ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਵਿੱਚ ਏ.ਕੇ. ਚੌਧਰੀ, ਕੇ.ਪੀ. ਸਿੰਘ, ਗੌਰਵ ਚੌਧਰੀ ਅਤੇ ਜਗਮੋਹਨ ਅਰੋੜਾ ਨੂੰ ਲੰਘੇ ਦਿਨੀਂ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਸੀ। ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਮੁੜ ਤੋਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ।
ਦੂਜੇ ਪਾਸੇ ਇਲਾਕੇ ਦੀ ਕੈਮੀਕਲ ਦੇ ਕਾਰੋਬਾਰੀਆਂ ਵਿੱਚ ਆਬਕਾਰੀ ਵਿਭਾਗ ਇਸ ਕਾਰਵਾਈ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ ਜੋ ਵਿਭਾਗ ਦੀ ਧੱਕੇਸ਼ਾਹੀ ਦੇ ਡਰ ਤੋਂ ਆਪਣੇ ਪਲਾਂਟ ਬੰਦ ਕਰ ਫ਼ਰਾਰ ਹੋ ਗਏ ਹਨ। ਕਾਰੋਬਾਰੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਆਬਕਾਰੀ ਵਿਭਾਗ ਕੈਮੀਕਲ ਦਾ ਕੰਮ ਕਰਨ ਵਾਲੇ ਛੋਟੇ ਕਾਰੋਬਾਰੀਆਂ ਨਾਲ ਧੱਕਾ ਕਰ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਵਿਭਾਗ ਰਸਾਇਣ ਯੁਕਤ ਸਪਰਿਟ ਦੀ ਜਿਹੜੀ ਖੇਪ ਫੜਨ ਦਾ ਦਾਅਵਾ ਕਰ ਰਹੀ ਹੈ ਉਹ ਮਿਕਸ ਰਸਾਇਣ ਹੈ ਜਿਨ•ਾਂ ਵਿੱਚ ਕੋਈ ਵੀ ਕੈਮੀਕਲ ਫਰੈਸ਼ ਨਹੀ ਹੈ। ਉਨ•ਾਂ ਨੇ ਕਿਹਾ ਕਿ ਇਹ ਮਿਕਸ ਰਸਾਇਣ ਹਰੇਕ ਡਿਸਟੇਲਸ਼ਨ ਪਲਾਂਟ ਵਿੱਚ ਮਿਲ ਸਕਦਾ ਹੈ। ਇਥੋਂ ਦੇ ਕੈਮੀਕਲ ਕਾਰੋਬਾਰੀਆਂ ਵੱਲੋਂ ਸਰਕਾਰ ਤੋਂ ਲਾਇੰਸਸ ਲੈਣ ਮਗਰੋਂ ਡਿਸਟੇਸ਼ਨ ਪਲਾਂਟ ਲਾਏ ਹੋਏ ਹਨ। ਜੋ ਵੱਡੀਆਂ ਕੰਪਨੀਆਂ ਤੋਂ ਮਿਕਸ ਵੇਸਟ ਕੈਮੀਕਲ ਖਰੀਦਦੇ ਹਨ ਅਤੇ ਇਨ•ਾਂ ਨੂੰ ਪਲਾਂਟ ਵਿੱਚ ਟ੍ਰੀਟ (ਸਾਫ) ਕਰ ਵੱਖ ਵੱਖ ਕਰ ਅੱਗੇ ਥਿੰਨਰ ਇੰਡਸਟਰੀ, ਲੱਕੜ ਇੰਡਸਟਰੀ ਅਤੇ ਪੇਂਟ ਇੰਡਸਟਰੀ ਨੂੰ ਵੇਚ ਦਿੰਦੇ ਹਨ। ਉਨ•ਾਂ ਨੇ ਕਿਹਾ ਕਿ ਜਿਹੜਾ ਕੈਮੀਕਲ ਇਹ ਟ੍ਰੀਟ ਕਰਦੇ ਹਨ ਉਨ•ਾਂ ਵਿੱਚ ਕੋਈ ਨਾ ਕੋਈ ਕੈਮੀਕਲ ਮਿਕਸ ਹੁੰਦਾ ਹੈ ਜੋ ਬਿਲਕੁਲ ਪਿਓਰ ਨਹੀ ਹੁੰਦਾ ਜਿਸ ਨਾਲ ਕਦੇ ਵੀ ਸ਼ਰਾਬ ਨਹੀ ਬਣ ਸਕਦੀ। ਕੈਮੀਕਲ ਕਾਰੋਬਾਰੀਆਂ ਨੇ ਕਿਹਾ ਕਿ ਵਿਭਾਗ ਸੂਬੇ ਨਾਜਾਇਜ਼ ਸ਼ਰਾਬ ਨਾਲ ਹੋਈ ਮੌਤਾਂ ਤੋਂ ਆਪਣੀ ਨਾਕਾਮੀ ਛੁੱਪਾਉਣ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਛੋਟੇ ਕਾਰੋਬਾਰੀਆਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰ ਰਹੇ ਹਨ ਜਿਸ ਸਬੰਧੀ ਛੇਤੀ ਸਾਰੇ ਉਦਯੋਗਪਤੀ ਇਕੱਠੇ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਲਣ ਤੋਂ ਇਲਾਵਾ ਲੋੜ ਪੈਣ ‘ਤੇ ਅਦਾਲਤ ਦਾ ਦਰਵਾਜਾ ਖੜ•ਕਾਉਣਗੇ।
ਗੱਲ ਕਰਨ ‘ਤੇ ਆਬਕਾਰੀ ਵਿਭਾਗ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਨੇ ਕਿਹਾ ਕਿ ਵਿਭਾਗ ਦੀ ਜਾਂਚ ਹਾਲੇ ਜਾਰੀ ਹੈ ਜਿਸ ਮਗਰੋਂ ਹੀ ਕੋਈ ਖੁਲਾਸਾ ਕੀਤਾ ਜਾ ਸਕਦਾ ਹੈ। ਸਥਾਨਕ ਕੈਮੀਕਲ ਕੰਪਨੀਆਂ ਵੱਲੋਂ ਪ੍ਰਗਟਾਏ ਰੋਸ ਬਾਰੇ ਉਨ•ਾਂ ਨੇ ਕਿਹਾ ਕਿ ਉਹ ਹਾਲੇ ਵਿਅਸਤ ਹਨ ਇਸ ਸਬੰਧੀ ਬਾਅਦ ਵਿੱਚ ਗੱਲ ਕਰਨਗੇ।

Load More Related Articles

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…