Share on Facebook Share on Twitter Share on Google+ Share on Pinterest Share on Linkedin ਤਾਏ ਦੇ ਮੁੰਡੇ ਵੱਲੋਂ ਚਚੇਰੇ ਭਰਾ ਦਾ ਕਤਲ ਕੁਹਾੜੀ ਮਾਰ ਕੇ ਸਿਰ ਧੌਣ ਤੋਂ ਕੀਤਾ ਅਲੱਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ: ਮੁਹਾਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਦੋ ਨੌਜਵਾਨਾਂ ਦੇ ਕਤਲ ਦੀਆਂ ਵਾਰਦਾਤਾਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੁਹਾਲੀ ਰੇਲਵੇ ਸਟੇਸ਼ਨ ਨੇੜਲੇ ਪਿੰਡ ਕੰਬਾਲਾ ਵਿੱਚ ਬੀਤੀ ਦੇਰ ਰਾਤ ਤਾਏ ਦੇ ਮੁੰਡੇ ਨੇ ਆਪਣੇ ਹੀ ਚਚੇਰੇ ਭਰਾ ਗੁਰਵਿੰਦਰ ਸਿੰਘ (30) ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲੀਸ ਨੇ ਇਸ ਸਬੰਧੀ ਕਤਲ ਦਾ ਕੇਸ ਦ ਜ ਕਰਕੇ ਹਮਲਾਵਰ ਲਖਵਿੰਦਰ ਸਿੰਘ ਲੱਖੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਦੇ ਬੇਟੇ ਦਾ ਵਿਆਹ ਹੈ ਅਤੇ ਬੁੱਧਵਾਰ ਨੂੰ ਮੇਲ ਵਾਲੇ ਦਿਨ ਉਹਨਾਂ ਦੇ ਜਸਨ ਪਾਰਟੀ ਸੀ ਅਤੇ ਜਾਗੋ ਕੱਢੀ ਗਈ। ਵਿਆਹ ਦੀ ਖੁਸ਼ੀ ਵਿੱਚ ਸ਼ਰਾਬ ਪੀਣ ਦੌਰਾਨ ਦੋਵੇਂ ਭਰਾਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੱਲ ਖੂੰਨੀ ਸੰਘਰਸ਼ ਤੱਕ ਪਹੁੰਚ ਗਈ। ਦੱਸਿਆ ਗਿਆ ਹੈ ਕਿ ਆਪਸੀ ਝਗੜੇ ਤੋਂ ਬਾਅਦ ਲੱਖੀ ਆਪਣੇ ਘਰ ਆ ਗਿਆ ਸੀ ਜਦੋਂਕਿ ਗੁਰਵਿੰਦਰ ਹਾਲੇ ਪਿੱਛੇ ਆ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਗੁਰਵਿੰਦਰ, ਲੱਖੀ ਦੇ ਘਰ ਕੋਲੋਂ ਲੰਘਣ ਲੱਗਾ ਤਾਂ ਉੱਥੇ ਲੱਖੀ ਪਹਿਲਾਂ ਹੀ ਕੁਹਾੜੀ ਲਈ ਖੜ੍ਹਾ ਸੀ ਅਤੇ ਉਸ ਨੇ ਆਪਣੇ ਚਚੇਰੇ ਭਰਾ ਨੂੰ ਰਸ਼ਤੇ ਵਿੱਚ ਘੇਰ ਕੇ ਕੁਹਾੜੀ ਵਿੱਚ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਗੁਰਵਿੰਦਰ ਦਾ ਸਿਰ ਧੌਣ ਤੋਂ ਅਲੱਗ ਹੋ ਗਿਆ। ਹਾਲਾਂਕਿ ਦੇਰ ਰਾਤ ਗੁਰਵਿੰਦਰ ਨੂੰ ਸੋਹਾਣਾ ਹਸਪਤਾਲ ਵਿੱਚ ਵੀ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਅੈਲਾਨ ਦਿੱਤਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਸੋਹਾਣਾ ਪੁਲੀਸ ਨੇ ਪਿੰਡ ਨਾਨੂਮਾਜਰਾ-ਸੰਭਾਲਕੀ ਨੇੜਿਓ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਹਥਿਆਰ ਦੀ ਨੋਕ ਤੇ ਸਰਾਫ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ