
ਜੇਟੀਪੀਐਲ ਕਲੋਨੀ ਵਿੱਚ ਕੋਵਿਡ ਟੀਕਾਕਰਨ ਕੈਂਪ ਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ:
ਇੱਥੋਂ ਦੇ ਲਾਂਡਰਾਂ-ਖਰੜ ਰੋਡ ਉੱਤੇ ਸੈਕਟਰ-115 ਵਿੱਚ ਮੁਹਾਲੀ ਦੀ ਵੱਡੀ ਕਲੋਨੀਆਂ ਵਿੱਚ ਇੱਕ ਜੇਟੀਪੀਐਲ ਸਿਟੀ ਵਿਖੇ ਕਰੋਨਾ ਰੋਕੂ ਟੀਕਾਕਰਨ ਤੇ ਆਨਲਾਈਨ ਡਾਟਾ ਸਬੰਧੀ ਦਰੁਸਤੀ ਸਬੰਧੀ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਵਿਸ਼ੇਸ਼ ਕੈਂਪ ਲਾਇਆ ਗਿਆ। ਕੋਵਿਡ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਆਨਲਾਈਨ ਵੈਕਸੀਨੇਸ਼ਨ ਸਰਟੀਫਿਕੇਟ ਲਈ ਰਜਿਸਟਰੇਸ਼ਨ ਸਬੰਧੀ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕੈਂਪ ਵਿੱਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਗਿਣਤੀ ਸੀ, ਜਿੰਨਾ ਨੇ ਪਹਿਲੀ ਡੋਜ਼ ਲੈਣ ਤੋਂ ਬਾਅਦ ਆਨਲਾਈਨ ਡਾਟਾ ਨਹੀਂ ਚੜ੍ਹਿਆ ਸੀ। ਜਿਸ ਕਾਰਨ ਵੈਕਸ਼ੀਨੇਸਨ ਦਾ ਸਰਟੀਫਿਕੇਟ ਨਾ ਡਾਊਨਲੋਡ ਹੋਣ ਕਾਰਨ ਦੂਜੀ ਡੋਜ਼ ਨਹੀਂ ਲੱਗ ਪਾ ਰਹੀ ਸੀ। ਇਸ ਦੇ ਨਾਲ ਹੀ ਕਈ ਲੋਕਾਂ ਦੀ ਮੋਬਾਈਲ ਨੰਬਰਾਂ ਵਿੱਚ ਤਰੁਟੀਆਂ ਹੋਣ ਕਾਰਨ ਰਜਿਸਟ੍ਰੇਸ਼ਨ ਸਬੰਧੀ ਦਿੱਕਤਾਂ ਆ ਰਹੀਆਂ ਸਨ।
ਸਿਹਤ ਟੀਮ ਵਿੱਚ ਵਿਕਰਮ ਬੀਰ ਸਿੰਘ ਅਤੇ ਮੈਡਮ ਗਗਨ ਕੌਰ ਨੇ ਮੌਕੇ ਉੱਤੇ ਹੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਅਤੇ ਦੂਜੀ ਕੋਰੋਨਾ ਡੋਜ਼ ਵੀ ਲਾਈ ਗਈ। ਲੋਕਾਂ ਨੂੰ ਨਾਲ ਦੀ ਨਾਲ ਹੀ ਵੈਕਸੀਨੇਸ਼ਨ ਦੇ ਸਰਟੀਫਿਕੇਟ ਮਿਲ ਗਏ। ਇਸ ਸਮੇਂ ਲੋਕਾਂ ਨੂੰ ਕੋਵਿਡਸ਼ੀਲਡ ਦੀ ਪਹਿਲੀ ਤੇ ਦੂਜੀ ਡੋਜ਼ ਦਾ ਟੀਕਾਕਰਨ ਲਾਇਆ ਗਿਆ। ਸਿਹਤ ਮਹਿਕਮੇ ਦੀ ਇਸ ਉਪਰਾਲੇ ਦਾ ਜੇਟੀਪੀਐਲ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਚਮਨ ਲਾਲ ਗਿੱਲ, ਸਲਾਹਕਾਰ ਕੌਸ਼ਲ ਬ੍ਰਾਹਮਣ ਅਤੇ ਸੁਸਾਇਟੀ ਦੇ ਮਹਿਲਾ ਆਗੂ ਜਸਮਿੰਦਰ ਕੌਰ ਰੋਜ਼ੀ ਡੀਆਈਓ ਤੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ।